ਹਰ ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਗੂੰਜ ਉਠਿਆ ਖਨੌਰੀ ਮੰਡੀ ਦਾ ਸ਼ਿਵ ਮੰਦਿਰ
ਕਮਲੇਸ਼ ਗੋਇਲ ਖਨੌਰੀ
ਖਨੌਰੀ - ਅੱਜ ਖਨੌਰੀ ਮੰਡੀ ਵਿੱਚ ਸ਼ਿਵ ਮੰਦਰ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ l ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਗਿਰਧਾਰੀ ਲਾਲ ਗਰਗ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਬਾਰ ਵੀ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ l ਅੱਜ ਸਾਰਾ ਦਿਨ ਕਾਬੜੀਏ ਹਰਦੁਆਰ ਤੋਂ ਪੈਦਲ ਗੰਗਾਜਲ ਲਿਆ ਕੇ ਮੰਦਰ ਵਿੱਚ ਚਾੜਿਆ l ਔਰਤਾਂ ਅਤੇ ਮਰਦ ਵਰਤ ਰੱਖੇ ਹੋਏ ਹਨ l ਅਜ ਰਾਤ ਨੂੰ ਭਗਵਾਨ ਸ਼ਿਵਜੀ ਮਹਾਰਾਜ ਦਾ ਵਿਆਹ ਦਿਖਾਇਆ ਗਿਆ l ਮੰਦਿਰ ਨੂੰ ਦੁਹਲਨ ਦੀ ਤਰਾਂ ਸਜਾਇਆ ਗਿਆ । ਬਜਾਰ ਸਜੇ ਹੋਏ ਸਨ l ਹਰ ਹਰ ਮਹਾਂ ਦੇਵ ਦੇ ਜੈਕਾਰਿਆਂ ਨਾਲ ਅਸਮਾਨ ਗੁੰਜ ਉਠਿਆ l ਛੋਟੇ ਬੱਚੇ ਝੁੱਲਿਆਂ ਦਾ ਅਨੰਦ ਲੈ ਰਹੇ ਸਨ l ਇਸ ਮੌਕੇ ਤੇ ਗਿਰਧਾਰੀ ਲਾਲ ਗਰਗ ਪ੍ਰਧਾਨ , ਡਾ ਪ੍ਰੇਮ ਗਰਗ ,ਸ਼ਸੀ ਭੂਸ਼ਨ , ਮੈਡਮ ਸੁਨੀਤਾ ਰਾਣੀ , ਅਸ਼ੋਕ ਗਰਗ ਬੱਲਰਾਂ ਵਾਲੇ , ਇਸਵਰ ਚੰਦ ਸਿੰਗਲਾ , ਸੁਰੇਸ਼ ਚੰਦ ਖਨੌਰੀ ਖੁਰਦ , ਮਹਾਵੀਰ ਪ੍ਰਸਾਦ ਡੇਲਾ , ਬੀਰਭਾਨ ਕਾਂਸਲ , ਨਰੇਸ਼ ਸਿੰਗਲਾ , ਜੈ ਨਰਾਇਣ ਕਾਂਸਲ ਐਮ ਸੀ , ਬਲਵੀਰ ਸਿੰਗਲਾ , ਸਤਪਾਲ , ਪ੍ਰੇਮ ਚੰਦ ਐਮ ਸੀ , ਕੁਲਦੀਪ ਪੁਨਇਆ ਐਮ ਸੀ ਹਾਜ਼ਰ ਸਨ l
0 comments:
एक टिप्पणी भेजें