Home > Untagged ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੀ ਹੋਈ ਹੰਗਾਮੀ ਮੀਟਿੰਗ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੀ ਹੋਈ ਹੰਗਾਮੀ ਮੀਟਿੰਗ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੀ ਹੋਈ ਹੰਗਾਮੀ ਮੀਟਿੰਗ ਬਰਨਾਲਾ,20 ਜੁਲਾਈ ( ਸੁਖਵਿੰਦਰ ਸਿੰਘ ਭੰਡਾਰੀ) ਸੀ ਪੀ ਆਈ( ਐਮ ਐਲ ) ਲਿਬਰੇਸ਼ਨ ਦੀਆਂ ਤਪਾ ਤੇ ਬਰਨਾਲਾ ਤਹਿਸੀਲ ਕਮੇਟੀਆਂ ਦੀ ਇਕ ਹੰਗਾਮੀ ਮੀਟਿੰਗ ਤਰਕਸ਼ੀਲ ਭਵਨ ਵਿਖੇ ਕਾਮਰੇਡ ਸਿੰਦਰ ਕੌਰ ਹਰੀਗੜ੍ਹ ਦੀ ਪ੍ਰਧਾਨਗੀ ਹੇਠ ਹੋਈ । ਇਸ ਮੋਕੇ ਪ੍ਰੈਸ ਬਿਆਨ ਜਾਰੀ ਕਰਦਿਆਂ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਦੱਸਿਆ ਕਿ 22 ਜੁਲਾਈ ਨੂੰ ਪਾਰਟੀ ਦਾ ਦੂਜਾ ਡੈਲੀਗੇਟ ਇਜ਼ਲਾਸ ਕੀਤਾ ਜਾ ਰਿਹਾ ਹੈ ਜਿਸ ਵਿੱਚ 70 ਦੇ ਕਰੀਬ ਪਾਰਟੀ ਕਾਰਕੁੰਨ ਸ਼ਾਮਿਲ ਹੋਣਗੇ । ਹੁਣ ਤੱਕ ਦੋ ਤਹਿਸੀਲ ਕਮੇਟੀਆਂ ਤੇ 30 ਦੇ ਕਰੀਬ ਪਿੰਡ ਇਕਾਈਆਂ ਚੁਣੀਆਂ ਜਾ ਚੁੱਕੀਆ ਹਨ । ਉਹਨਾ ਇਹ ਵੀ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਪਾਰਟੀ ਮਜ਼ਬੂਤ ਕਰੋ ਮੁਹਿੰਮ ਤਹਿਤ ਇਕ ਟੀਚਾ ਲਿਆ ਗਿਆ ਹੈ ਕਿ 500 ਦੇ ਲਗਭਗ ਪਿੰਡਾਂ ਦੀਆਂ ਬਰਾਂਚਾਂ ਬਣਾਈਆਂ ਜਾਣਗੀਆਂ । ਸਟੇਟ ਦੀ ਚੋਣ ਤੋਂ ਬਾਅਦ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਸਘੰਰਸ ਦੀ ਰੂਪ ਰੇਖਾ ਉਲੀਕੀ ਜਾਵੇਗੀ। ਅੰਤ ਵਿੱਚ ਉਹਨਾ ਜ਼ਿਲ੍ਹਾ ਇਜ਼ਲਾਸ ਦੀਆਂ ਤਿਆਰੀਆਂ ਸੰਬੰਧੀ ਪਾਰਟੀ ਆਗੂਆਂ ਦੀਆਂ ਡਿਊਟੀਆਂ ਲਗਾਈਆਂ । ਮੀਟਿੰਗ ਵਿੱਚ ਹਾਜ਼ਰ ਤਪਾ ਤਹਿਸੀਲ ਦੇ ਸਕੱਤਰ ਕਾਮਰੇਡ ਸਵਰਨ ਸਿੰਘ ਜੰਗੀਆਣਾ, ਬਰਨਾਲਾ ਤਹਿਸੀਲ ਦੇ ਸਕੱਤਰ ਕਾਮਰੇਡ ਕਰਨੈਲ ਸਿੰਘ ਠੀਕਰੀਵਾਲਾ,ਬੂਟਾ ਸਿੰਘ ਧੌਲਾ, ਹਰਚਰਨ ਸਿੰਘ ਰੂੜੇਕੇ,ਸੁਖਦੇਵ ਸਿੰਘ ਮੱਝੂਕੇ,ਜਗਤਾਰ ਸਿੰਘ ਸੰਘੇੜਾ,ਜੱਗਾ ਸਿੰਘ ਸੰਘੇੜਾ, ਹਰਪ੍ਰੀਤ ਕੌਰ ਛੰਨਾ,ਮੋਹਨ ਲਾਲ,ਰਾਜਵਿੰਦਰ ਕੌਰ ਭੱਠਲ,ਮੰਦਰ ਸਿੰਘ ਹਡਿਆਇਆ,ਬਿਹਾਰੀ ਲਾਲ,ਆਦਿ ਪਾਰਟੀ ਆਗੂ ਸਾਮਲ ਸਨ । Title : ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੀ ਹੋਈ ਹੰਗਾਮੀ ਮੀਟਿੰਗ Posted by : Visit www.hindi.men for more Date : जुलाई 20, 2022 Labels :
0 comments:
एक टिप्पणी भेजें