ਲੋੜਵੰਦ ਅਤੇ ਪੀਡ਼੍ਹਤ ਔਰਤਾਂ ਦੇ ਕੇਸ ਮੁਫ਼ਤ ਲੜਨ ਵਾਲਾ ਐਡਵੋਕੇਟ----- ਦੀਪਕ ਜਿੰਦਲ
ਬਰਨਾਲਾ,16 ਜੁਲਾਈ (ਕੇਸ਼ਵ ਵਰਦਾਨ ਪੁੰਜ / ਸੁਖਵਿੰਦਰ ਸਿੰਘ ਭੰਡਾਰੀ) ਐਡਵੋਕੇਟ ਦੀਪਕ ਰਾਏ ਦੀਪਕ ਰਾਏ ਜਿੰਦਲ ਜਿੱਥੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਆਪਣਾ ਭਰਵਾਂ ਯੋਗਦਾਨ ਪਾ ਰਹੇ ਹਨ, ਉਥੇ ਲੋੜਵੰਦ ਅਤੇ ਪੀੜ੍ਹਤ ਔਰਤਾਂ ਦੇ ਕੇਸ ਵੀ ਮੁਫ਼ਤ ਲੜ ਰਹੇ ਹਨ । ਸਾਡੇ ਪੱਤਰਕਾਰ ਸੁਖਵਿੰਦਰ ਸਿੰਘ ਭੰਡਾਰੀ ਨੂੰ ਅੱਜ ਅਦਾਲਤ ਚ ਬਣੇ ਵਕੀਲਾਂ ਦੇ ਚੈਂਬਰ ਨੰਬਰ 341ਵਿਖੇ ਜਾਣ ਦਾ ਮੌਕਾ ਮਿਲਿਆ ਤਾਂ ਉਥੇ ਖੁੱਡੀ ਖੁਰਦ ਦੀ ਇਕ ਔਰਤ ਅਮਨਦੀਪ ਕੌਰ, ਦੀਪਕ ਜਿੰਦਲ ਐਡਵੋਕੇਟ ਨੂੰ ਦੁਆਵਾਂ ਦੇ ਰਹੀ ਸੀ। ਪੁੱਛਣ ਤੇ ਔਰਤ ਅਮਨਦੀਪ ਕੌਰ ਨੇ ਕਿਹਾ ਕਿ ਮੇਰਾ ਆਪਣੇ ਪਤੀ ਤੇ ਸਹੁਰੇ ਪਰਿਵਾਰ ਨਾਲ ਜੋ ਝਗੜਾ ਚੱਲਦਾ ਸੀ, ਉਹ ਕੇਸ ਵਕੀਲ ਦੀਪਕ ਰਾਏ ਜਿੰਦਲ ਨੇ ਮੁਫ਼ਤ ਲੜਿਆ ਅਤੇ ਕੇਸ੍ ਜਿੱਤ ਕੇ ਵੀ ਦਿੱਤਾ। ਕੇਸ ਲੜਨ ਦਾ ਇਕ ਪੈਸਾ ਵੀ ਨਹੀਂ ਲਿਆ ਬਲਕਿ ਜਦੋਂ ਮੈਂ ਪੇਸ਼ੀ ਤੇ ਆਉਂਦੀ ਸੀ ਤਾਂ ਚਾਹ ਪਾਣੀ ਵੀ ਮੈਨੂੰ ਉਨ੍ਹਾਂ ਵੱਲੋਂ ਪਿਲਾਇਆ ਜਾਂਦਾ ਸੀ । ਉਹ ਲੋੜਵੰਦ ਔਰਤ ਜਿਸ ਦੇ ਚਿਹਰੇ ਤੇ ਕੇਸ ਜਿੱਤਣ ਦੀ ਖੁਸ਼ੀ ਝਲਕ ਰਹੀ ਸੀ ਨੇ ਕਿਹਾ ਕਿ ਕਿ ਐਡਵੋਕੇਟ ਦੀਪਕ ਜਿੰਦਲ ਲੋੜਵੰਦ ਅਤੇ ਪੀੜ੍ਹਤ ਔਰਤਾਂ ਦੇ ਕੇਸ ਮੁਫ਼ਤ ਲੜਕੇ ਮਾਨਵਤਾ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ । ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਕੁਲਜੀਤ ਕੌਰ ਵਿਰਕ ,ਐਡਵੋਕੇਟ ਸਿਮਰਨਜੀਤ ਕੌਰ, ਪੀੜਤ ਔਰਤ ਅਮਨਦੀਪ ਕੌਰ ਪੁੱਤਰੀ ਹਰਦੇਵ ਸਿੰਘ ਖੁੱਡੀ ਖੁਰਦ, ਮੁਨਸ਼ੀ ਗੁਰਦੀਪ ਸਿੰਘ ਅਤੇ ਮੁਨਸ਼ੀ ਅਵਤਾਰ ਸਿੰਘ ਹਾਜ਼ਰ ਸਨ।
0 comments:
एक टिप्पणी भेजें