Home > Untagged ਗੀਤਾ ਭਵਨ ਬਰਨਾਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਸਬੰਧੀ ਹੋਈ ਮੀਟਿੰਗ ਗੀਤਾ ਭਵਨ ਬਰਨਾਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਸਬੰਧੀ ਹੋਈ ਮੀਟਿੰਗ ਗੀਤਾ ਭਵਨ ਬਰਨਾਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਸਬੰਧੀ ਹੋਈ ਮੀਟਿੰਗ ਬਰਨਾਲਾ, 28 ਜੁਲਾਈ (ਕੇਸ਼ਵ ਵਰਦਾਨ ਪੁੰਜ ) ਓਮ ਸਤ ਸਨਾਤਨ ਗੀਤਾ ਭਵਨ ਟਰੱਸਟ ਦੁਆਰਾ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਇੱਕ ਮੀਟਿੰਗ ਗੀਤਾ ਭਵਨ ਬਰਨਾਲਾ ਵਿਖੇ ਪ੍ਰਧਾਨ ਬਸੰਤ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਹੋਏ। ਮੀਟਿੰਗ ਦੌਰਾਨ ਹੋਏ ਫ਼ੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਗੀਤਾ ਭਵਨ ਬਰਨਾਲ਼ਾ ਦੇ ਜਨਰਲ ਸਕੱਤਰ ਰਾਜਿੰਦਰ ਗਾਰਗੀ ਨੇ ਦਸਿਆ ਕਿ ਬਰਨਾਲਾ ਵਿਖੇ 19 ਅਗਸਤ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ ਕਿਉਂਕਿ ਇਸ ਦਿਨ ਬ੍ਰਿੰਦਾਵਨ ਧਾਮ ਵਿਖੇ ਵੀ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਲਏ ਗਏ ਫ਼ੈਸਲੇ ਅਨੁਸਾਰ ਬਰਨਾਲਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਉਸ ਦਿਨ ਹੀ ਮਨਾਇਆ ਜਾਂਦਾ ਹੈ ਜਿਸ ਦਿਨ ਬ੍ਰਿੰਦਾਵਨ ਧਾਮ ਵਿਖੇ ਜਨਮ ਅਸ਼ਟਮੀ ਮਨਾਈ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 18 ਅਤੇ 19 ਅਗਸਤ ਦੋ ਦਿਨ ਪ੍ਰਭਾਤ ਫੇਰੀਆਂ ਸਵੇਰੇ 5 ਵਜੇ ਸਜਾਈਆਂ ਜਾਣਗੀਆਂ ਅਤੇ 19 ਅਗਸਤ ਦੀ ਰਾਤ ਨੂੰ ਵੱਖ ਵੱਖ ਮੰਦਿਰਾਂ ਵਿੱਚ ਧਾਰਮਿਕ ਪ੍ਰੋਗਰਾਮ ਅਤੇ ਜਨਮ ਅਸ਼ਟਮੀ ਸੰਬੰਧੀ ਝਾਕੀਆਂ ਵੀ ਸਜਾਈਆਂ ਜਾਣਗੀਆਂ । ਉਨ੍ਹਾਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਪ੍ਰਭਾਤ ਫੇਰੀਆਂ ਅਤੇ 19 ਅਗਸਤ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਉਣ ਅਤੇ ਵੱਖ ਵੱਖ ਮੰਦਰਾਂ ਵਿਚ ਰੱਖੇ ਗਏ ਪ੍ਰੋਗਰਾਮਾਂ ਵਿਚ ਆਪਣੀਆਂ ਹਾਜ਼ਰੀਆਂ ਭਰਨ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਹਾਸਲ ਕਰਨ । ਮੀਟਿੰਗ ਹੇਮ ਰਾਜ ਵਰਮਾ , ਸੁਖਵਿੰਦਰ ਸਿੰਘ ਭੰਡਾਰੀ, ਮਨੀਸ਼ ਬਾਂਸਲ , ਬਰਜਿੰਦਰਪਾਲ ਮਿੱਠਾ, ਅਸ਼ੋਕ ਕੁਮਾਰ ਬੂਟਾਂ ਵਾਲੇ , ਮੁਕੇਸ਼ ਕੁਮਾਰ , ਸੋਨੂੰ ਕੁਮਾਰ , ਰਾਕੇਸ਼ ਕੁਮਾਰ ਬਬਲੂ, ਅਸ਼ੋਕ ਬਾਂਸਲ ਰਾਧੇ, ਸੰਜੇ ਅਰੋੜਾ ਆਦਿ ਹਾਜ਼ਰ ਸਨ। Title : ਗੀਤਾ ਭਵਨ ਬਰਨਾਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਸਬੰਧੀ ਹੋਈ ਮੀਟਿੰਗ Posted by : Visit www.hindi.men for more Date : जुलाई 28, 2022 Labels :
0 comments:
एक टिप्पणी भेजें