Home > Untagged ਕਾਂਗਰਸੀ ਆਗੂ ਚੌਧਰੀ ਬਲਰਾਜ ਕੁਮਾਰ (ਭੋਲੂ ਪ੍ਰਧਾਨ) ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਕਾਂਗਰਸੀ ਆਗੂ ਚੌਧਰੀ ਬਲਰਾਜ ਕੁਮਾਰ (ਭੋਲੂ ਪ੍ਰਧਾਨ) ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਕਾਂਗਰਸੀ ਆਗੂ ਚੌਧਰੀ ਬਲਰਾਜ ਕੁਮਾਰ (ਭੋਲੂ ਪ੍ਰਧਾਨ) ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਬਰਨਾਲਾ 16 ਜੁਲਾਈ ( ਸੁਖਵਿੰਦਰ ਸਿੰਘ ਭੰਡਾਰੀ/ਕੇਸ਼ਵ ਵਰਦਾਨ ਪੁੰਜ) ਟਕਸਾਲੀ ਕਾਂਗਰਸੀ,ਭਾਰਤੀ ਅੰਬੇਦਕਰ ਮਿਸ਼ਨ ਦੇ ਸੂਬਾ ਸਕੱਤਰ ਅਤੇ ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਮੈਂਬਰ ਚੌਧਰੀ ਬਲਰਾਜ ਕੁਮਾਰ ਭੋਲੂ ਪ੍ਰਧਾਨ ਜਿਨ੍ਹਾਂ ਦਾ ਕਿ ਗੰਭੀਰ ਬਿਮਾਰੀ ਦੇ ਚੱਲਦਿਆਂ ਪੀਜੀਆਈ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ ਸੀ, ਨੂੰ ਅੱਜ ਇਲਾਕੇ ਦੇ ਲੋਕਾਂ ਵੱਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ । ਸਥਾਨਕ ਰਾਮਬਾਗ ਵਿਖੇ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਦੀ ਅਗਵਾਈ ਵਿਚ ਉਨ੍ਹਾਂ ਦੀ ਮ੍ਰਿਤਕ ਦੇਹ ਉੱਪਰ ਕਾਂਗਰਸ ਪਾਰਟੀ ਦਾ ਝੰਡਾ ਪਾਇਆ ਗਿਆ ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਹਾਜ਼ਰੀ ਭਰੀ। ੳੁਹਨਾਂ ਦੀ ਚਿਖਾ ਨੂੰ ਅਗਨੀ ੳੁਹਨਾਂ ਦੇ ਸਪੁੱਤਰਾਂ ਅਮਨਦੀਪ ਅਤੇ ਗਗਨਦੀਪ ਵੱਲੋਂ ਦਿੱਤੀ ਗੲੀ । ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਕਾਂਗਰਸੀ ਆਗੂ ਮਹਿੰਦਰਪਾਲ ਸਿੰਘ ਪੱਖੋਂ, ਰਾਜ਼ੂ ਚੌਧਰੀ , ਸੁਰਿੰਦਰ ਸਿੰਘ ਸਿੱਧੂ, ਬਲਦੇਵ ਸਿੰਘ ਭੁੱਚਰ,ਵਿੱਕੀ ਮਹਿਰਾ, ਗੁਰਪ੍ਰੀਤ ਸਿੰਘ ਚੀਨਾ ਪੱਖੋਂ, ਦੁਰਗਾ ਦਾਸ,ਨਰਿੰਦਰ ਸ਼ਰਮਾ,ਗਿਰਧਰ ਮਿੱਤਲ, ਜੱਗੀ ਸਿੱਧੂ, ਰਜੇਸ਼ ਕਾਇਤ ਵਿੱਕੀ ਜਵੈਲਰਜ਼, ਪਵਨ ਪੋਨੀ, ਸੁਭਾਸ਼ ਕੁਮਾਰ, ਕ੍ਰਿਸ਼ਨ ਕੁਮਾਰ ,ਯੋਗੇਸ਼ ਰਿਸ਼ੀ ,ਯਾਦਵਿੰਦਰ ਬੁੱਕ ਡਿਪੂ ,ਸੋਨੂੰ ਦੁਆ, ਦੂਆ ਵਰਾੲਿਟੀ ਸਟੋਰ, ਕਰਮਾ ਨੰਗਲ ,ਅਕਾਲੀ ਆਗੂ ਜਸਵੀਰ ਸਿੰਘ ਗੱਖ਼ੀ, ਭਾਜਪਾ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ, ਧਰਮ ਸਿੰਘ ਫੌਜੀ ਐੱਮ.ਸੀ ਸਨੀ ਠਾਕਰ ,ਬੱਬੂ ਬੜੀ, ਰਾਜੂ ਪੂਹਲਾ, ਹਰਭਜਨ ਭਜੀ ਐੱਮ.ਸੀ , ਮਲਕੀਤ ਮਨੀ ਅੈੱਮ.ਸੀ. ਅਤੇ ਕਰਮੂ ਹਲਵਾਈ ਆਦਿ ਹਾਜ਼ਰ ਸਨ । ਉਧਰ ਵੱਖਰੇ ਤੌਰ ਤੇ ਚੌਧਰੀ ਬਲਰਾਜ ਕੁਮਾਰ ਭੋਲੂ ਦੇ ਦੇਹਾਂਤ ਉਪਰ ਸੀਨੀਅਰ ਭਾਜਪਾ ਆਗੂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ , ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਭਾਰਤੀ ਅੰਬੇਦਕਰ ਮਿਸ਼ਨ ਦੇ ਕੌਮੀ ਪ੍ਧਾਨ ਦਰਸ਼ਨ ਕਾਂਗੜਾ, ਹਲਕਾ ਇੰਚਾਰਜ ਕਾਂਗਰਸ ਪਾਰਟੀ ਮਨੀਸ਼ ਬਾਂਸਲ, ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਚੇਅਰਪ੍ਸਨ ਸਰਬਜੀਤ ਕੌਰ ਖੁੱਡੀ, ਕੁਲਦੀਪ ਸਿੰਘ ਕਾਲਾ ਢਿੱਲੋਂ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ,ਜਥੇਦਾਰ ਜਰਨੈਲ ਸਿੰਘ ਭੋਤਨਾ ਅਤੇ ਸ਼ਹਿਰ ਦੀਆਂ ਵੱਖ ਵੱਖ ਸਮਾਜਿਕ ਧਾਰਮਿਕ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਚੌਧਰੀ ਬਲਰਾਜ ਭੋਲੂ ਦੇ ਦੇਹਾਂਤ ਕਾਰਨ ਸਥਾਨਕ ਐੱਸ.ਡੀ. ਕਾਲਜ ਨੇਡ਼ਲੀ ਸ਼ੀਤਲਾ ਮਾਤਾ ਮੰਦਰ ਮਾਰਕੀਟ ਦੇ ਸਮੁੱਚੇ ਦੁਕਾਨਦਾਰਾਂ ਵੱਲੋਂ ਅੱਜ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਚੌਧਰੀ ਬਲਰਾਜ ਕੁਮਾਰ ਭੋਲੂ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 28 ਜੁਲਾਈ ਦਿਨ ਵੀਰਵਾਰ ਨੂੰ ਸਥਾਨਕ ਪ੍ਰਾਰਥਨਾ ਹਾਲ ਵਿਖੇ ਹੋਵੇਗਾ । Title : ਕਾਂਗਰਸੀ ਆਗੂ ਚੌਧਰੀ ਬਲਰਾਜ ਕੁਮਾਰ (ਭੋਲੂ ਪ੍ਰਧਾਨ) ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ Posted by : Visit www.hindi.men for more Date : जुलाई 16, 2022 Labels :
0 comments:
एक टिप्पणी भेजें