Contact for Advertising

Contact for Advertising

Latest News

गुरुवार, 21 जुलाई 2022

ਬਾਜਾਖਾਨਾ ਟੀ ਪੁਆਇੰਟ ਤੋਂ ਪਿੰਡ ਸੰਘੇੜਾ ਨੂੰ ਜਾਣ ਵਾਲੀ ਸੜਕ ਦਾ ਨਾਂ ਬਾਬਾ ਕਾਲਾ ਮਹਿਰ ਬਾਈਪਾਸ ਰੱਖਿਆ ਜਾਵੇ --ਜੌਂਟੀ ਮਾਨ

ਬਾਜਾਖਾਨਾ ਟੀ ਪੁਆਇੰਟ ਤੋਂ ਪਿੰਡ ਸੰਘੇੜਾ ਨੂੰ ਜਾਣ ਵਾਲੀ ਸੜਕ ਦਾ ਨਾਂ ਬਾਬਾ ਕਾਲਾ ਮਹਿਰ ਬਾਈਪਾਸ ਰੱਖਿਆ ਜਾਵੇ --ਜੌਂਟੀ ਮਾਨ           ਬਰਨਾਲਾ , 21 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ)  ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਸਥਾਨਕ ਸੰਧੂ ਪੱਤੀ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਬਾਜਾਖਾਨਾ ਟੀ ਪੁਆਇੰਟ ਤੋਂ ਪਿੰਡ ਸੰਘੇੜਾ ਨੂੰ ਜਾਣ ਵਾਲੀ ਸੜਕ ਦਾ ਨਾਂ ਬਾਬਾ ਕਾਲਾ ਮਹਿਰ ਬਾਈਪਾਸ ਰੱਖਿਆ ਜਾਵੇ ।    ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ  ਸਮਾਜ ਸੇਵੀ ਪਰਮਜੀਤ ਸਿੰਘ ਜੌਟੀ ਮਾਨ ਨਗਰ ਕੌਂਸਲਰ ਵਾਰਡ ਨੰਬਰ 6 ਅਤੇ ਸੋਨੀ ਜਾਗਲ ਸਾਬਕਾ ਨਗਰ ਕੌਂਸਲਰ ਨੇ ਦੱਸਿਆ ਹੈ ਕਿ ਇਸ ਸੜਕ ਨੂੰ ਸੰਘੇੜਾ ਬਾਈਪਾਸ ਕਿਹਾ ਜਾਂਦਾ ਹੈ ਜਦੋਂਕਿ ਆਈ ਟੀ ਆਈ ਤੋਂ ਪਿੰਡ ਸੰਘੇੜਾ ਨੂੰ ਜਾਣ ਵਾਲੀ ਸੜਕ ਦਾ ਨਾਂ ਵੀ ਸੰਘੇੜਾ ਬਾਈਪਾਸ ਰੱਖਿਆ ਹੋਇਆ ਹੈ।  ਜਿਹੜੇ ਲੋਕ ਬਾਹਰੋਂ ਆਉਂਦੇ ਹਨ ਉਨ੍ਹਾਂ ਨੂੰ ਭੁਲੇਖਾ ਪੈ ਜਾਂਦਾ ਹੈ ਅਤੇ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਬਾਬਾ ਕਾਲਾ ਮਹਿਰ ਗੁਰਦੁਆਰਾ ਸਾਹਿਬ , ਬਾਬਾ ਕਾਲਾ ਮਹਿਰ ਸਟੇਡੀਅਮ ਅਤੇ ਬਾਬਾ ਕਾਲਾ ਮਹਿਰ ਸਕੂਟਰ ਮੋਟਰਸਾਈਕਲ ਮਾਰਕੀਟ ਬਾਜਾਖਾਨਾ ਟੀ ਪੁਆਇੰਟ ਤੋਂ ਰਜਵਾਹੇ ਦੇ ਨਾਲ ਨਾਲ ਪਿੰਡ ਸੰਘੇੜਾ ਨੂੰ ਜਾਂਦੀ ਸੜਕ ਤੇ ਸਥਿਤ ਹੈ।   ਬਾਬਾ ਕਾਲਾ ਮਹਿਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀਤਾ ਸਿੰਘ,  ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਦੇ ਆਗੂ ਸਾਬਕਾ ਚੇਅਰਮੈਨ ਸੁਖਮਿੰਦਰ ਸਿੰਘ ਸੰਧੂ ਨੇ ਵੀ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਕਿ ਬਾਜਾਖਾਨਾ ਟੀ ਪੁਆਇੰਟ ਤੋਂ ਰਜਵਾਹੇ ਦੇ ਨਾਲ ਨਾਲ ਪਿੰਡ ਸੰਘੇੜਾ ਨੂੰ ਜਾਣ ਵਾਲੀ ਸੜਕ ਦਾ ਨਾਂ ਬਾਬਾ ਕਾਲਾ ਮਹਿਰ ਬਾਈਪਾਸ ਰੱਖਣ ਲਈ ਤੁਰੰਤ ਲੋੜੀਂਦੀ ਕਾਰਵਾਈ ਕਰੇ। ਬਾਬਾ ਕਾਲਾ ਮਹਿਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀਤਾ ਸਿੰਘ, ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ, ਧਰਮਿੰਦਰ ਸੈਂਟੀ, ਸੁਰਜੀਤ ਸਿੰਘ ਸੰਧੂ ਆਦਿ ਨੇ ਵੀ ਇਸ ਮੰਗ ਦਾ ਜ਼ੋਰਦਾਰ ਸਮਰਥਨ ਕੀਤਾ ਹੈ।

ਬਾਜਾਖਾਨਾ ਟੀ ਪੁਆਇੰਟ ਤੋਂ ਪਿੰਡ ਸੰਘੇੜਾ ਨੂੰ ਜਾਣ ਵਾਲੀ ਸੜਕ ਦਾ ਨਾਂ ਬਾਬਾ ਕਾਲਾ ਮਹਿਰ ਬਾਈਪਾਸ ਰੱਖਿਆ ਜਾਵੇ --ਜੌਂਟੀ ਮਾਨ
  • Title : ਬਾਜਾਖਾਨਾ ਟੀ ਪੁਆਇੰਟ ਤੋਂ ਪਿੰਡ ਸੰਘੇੜਾ ਨੂੰ ਜਾਣ ਵਾਲੀ ਸੜਕ ਦਾ ਨਾਂ ਬਾਬਾ ਕਾਲਾ ਮਹਿਰ ਬਾਈਪਾਸ ਰੱਖਿਆ ਜਾਵੇ --ਜੌਂਟੀ ਮਾਨ
  • Posted by :
  • Date : जुलाई 21, 2022
  • Labels :
  • Blogger Comments
  • Facebook Comments

0 comments:

एक टिप्पणी भेजें

Top