*ਕਿਸਾਨਾ ਦੀ ਅਸਲ ਜ਼ਿੰਦਗੀ ਨੂੰ ਬਿਆਨ ਕਰਦੀ ਪੰਜਾਬੀ ਫ਼ਿਲਮ "ਪਟਵਾਰੀ"* *ਹਾਕਮ-ਸੈਂਡੀ ਸੰਦੀਪ*
ਪੰਜਾਬ ਦੀ ਕਿਸਾਨੀ ਜਿਹੜੀਆਂ ਸਮੱਸਿਆਵਾਂ ਨਾਲ ਜੂਝ ਰਹੀ ਆ ਓਹਨਾ ਹਾਲਾਤਾਂ ਨੂੰ ਬਿਆਨ ਕਰੇਗੀ ਸਾਡੀ ਰਹਿ ਫਿਲਮ "ਪਟਵਾਰੀ" ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਇਸ ਫ਼ਿਲਮ ਦੇ ਨਿਰਦੇਸ਼ਕ ਹਾਕਮ ਅਤੇ ਸੈਂਡੀ ਸੰਦੀਪ ਨੇ।ਉਹਨਾਂ ਆਪਣੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਪੰਜਾਬੀ ਫ਼ਿਲਮ ਪਟਵਾਰੀ 15 ਜੁਲਾਈ ਨੂੰ ਓ ਟੀ ਟੀ ਪਲੇਟਫਾਰਮ ਚੌਪਾਲ ਤੇ ਰਲੀਜ਼ ਹੋ ਚੁੱਕੀ ਹੈ ਅਤੇ 18 ਜੁਲਾਈ ਨੂੰ *ਟੇਡੀ ਪੱਗ ਰਿਕਾਰਡਜ਼* ਦੇ ਯੂਟਿਊਬ ਚੈਨਲ ਤੇ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਨੇ। ਉਹਨਾਂ ਇਹ ਵੀ ਦੱਸਿਆ ਕਿ ਇਸ ਫ਼ਿਲਮ ਵਿਚ ਪੰਜਾਬੀ ਦੇ ਸਿਰਮੌਰ ਗਾਇਕ ਰਵਿੰਦਰ ਗਰੇਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਇਸਦੇ ਪ੍ਰੋਡਿਊਸਰ ਵੀ ਰਵਿੰਦਰ ਗਰੇਵਾਲ ਹੀ ਹਨ। ਇਸ ਫ਼ਿਲਮ ਦੀ ਕਹਾਣੀ ਢਿੱਲੋਂ ਬਠਿੰਡੇ ਵਾਲੇ ਦੀ ਅਤੇ ਸਵਾਂਦ ਪਰਮਜੀਤ ਸ਼ੀਤਲ ਨੇ ਲਿਖੇ ਹਨ ਅਤੇ ਸਕਰੀਨ ਪਲੇਅ ਰੱਬੀ ਬਰਾੜ ਦਾ ਹੈ।ਰਵਿੰਦਰ ਗਰੇਵਾਲ ਤੋਂ ਇਲਾਵਾ ਫਿਲਮ ਵਿੱਚ ਪੰਜਾਬੀ ਕਲਾਕਾਰ ਮੈਡਮ ਪਰਮਿੰਦਰ ਗਿੱਲ, ਕੁਲਵੰਤ ਖੱਟੜਾ, ਜੈਸਮੀਨ ਮੀਨੂੰ, ਸੈਂਡੀ ਸੰਦੀਪ, ਮਾਨ ਰੋਡ਼ੀ ਆਲਾ ਮੁੱਖ ਭੂਮਿਕਾ ਵਿਚ ਹਨ। ਇਸ ਫ਼ਿਲਮ ਦੀ ਪ੍ਰੀ ਅਤੇ ਪੋਸਟ ਪ੍ਰੋਡਕਸ਼ਨ "ਰੈੱਡ ਫਰੇਮ ਫ਼ਿਲਮਜ਼" ਦੇ ਬੈਨਰ ਹੇਠ ਹੋਈ ਹੈ ਅਤੇ ਇਸ ਫ਼ਿਲਮ ਦੇ ਮਨਮੋਹਕ ਸੀਨਾਂ ਨੂੰ ਆਉਣੇ ਕੈਮਰੇ ਵਿੱਚ ਕੈਦ ਕੀਤਾ ਕੈਮਰਾ ਮੈਨ ਗੈਰੀ ਅਤੇ ਜਗਰੂਪ ਸਰੋਆ ਨੇ ਅਤੇ ਡਰੋਨ ਅਪਰੇਟ ਕੀਤਾ ਬਲਵਿੰਦਰ ਗਿੱਲ ਨੇ।
ਇੰਸ ਫਿਲਮ ਦੀ ਸ਼ੂਟਿੰਗ ਜੈਤੋਂ ਦੇ ਪਿੰਡ ਰਾਮੇਆਣਾ ਵਿਖੇ ਰਾਜ ਵਰਮਾ ਅਤੇ ਅਮਨਦੀਪ ਧਾਲੀਵਾਲ ਦੇ ਸਹਿਯੋਗ ਨਾਲ ਹੋਈ ਹੈ
0 comments:
एक टिप्पणी भेजें