Contact for Advertising

Contact for Advertising

Latest News

शुक्रवार, 5 अगस्त 2022

ਲਿਬਰੇਸ਼ਨ ਵੱਲੋਂ 19 ਅਗਸਤ ਜਿਲ੍ਹਾ ਪੱਧਰੀ ਕਰਾਂਗੇ ਰੈਲੀ ਰੂੜੇਕੇ

ਲਿਬਰੇਸ਼ਨ ਵੱਲੋਂ  19 ਅਗਸਤ ਜਿਲ੍ਹਾ ਪੱਧਰੀ ਕਰਾਂਗੇ ਰੈਲੀ  ਰੂੜੇਕੇ 

ਬਰਨਾਲਾ, 5 ਅਗਸਤ  (ਸੁਖਵਿੰਦਰ ਸਿੰਘ ਭੰਡਾਰੀ)  ਸੀ ਪੀ ਆਈ  (ਐਮ ਐਲ) ਲਿਬਰੇਸ਼ਨ ਦੀ ਜਿਲ੍ਹਾ ਕਮੇਟੀ ਦੀ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 7 ਅਗਸਤ ਨੂੰ ਤਪਾ ਤਹਿਸੀਲ ਅਤੇ 8 ਅਗਸਤ ਨੂੰ ਬਰਨਾਲਾ ਤਹਿਸੀਲ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ 19 ਅਗਸਤ ਨੂੰ ਜਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ ।
ਇਸ ਮੌਕੇ ਪ੍ਰੈਸ ਬਿਆਨ ਜਾਰੀ ਕਰਦਿਆਂਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਪਰ ਅਮਲ ਵਿੱਚ ਕੁੱਝ ਵੀ ਨਹੀਂ ਕੀਤਾ ਜਾ ਰਿਹਾ ਹੈ ਸਵਾਏ ਝੂਠੇ ਬਿਆਨਾਂ ਤੋਂ ਉਹਨਾਂ ਕਿਹਾ ਕਿ ਪਿੰਡਾਂ ਅੰਦਰ ਗਰੀਬ ਮਜਦੂਰਾਂ ਦੀ ਕਣਕ ਕੱਟੀ ਗਈ ਪਰ ਵੱਡੇ ਧਨਾਢਾਂ ਮਿਲ ਰਹੀ ਹੈ ਸਰਕਾਰ ਵੱਲੋਂ ਪੰਜਾਬ ਵਿਚੋਂ 11% ਗਰੀਬ ਲੋਕਾਂ ਦਾ ਕੋਟਾ ਕੱਢਿਆ ਦਿੱਤਾ ਗਿਆ ਨੂੰ ਤਰੁੰਤ ਕੱਟਿਆ ਕੋਟਾ ਜਾਰੀ ਕੀਤਾ ਜਾਵੇ।
ਇਕ ਇਕ ਹਜਾਰ ਰੁਪਏ ਔਰਤਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ,ਮਨਰੇਗਾ ਮਜਦੂਰਾਂ ਦੇ ਕੰਮ ਦੀ ਦਿਹਾੜੀ 700 ਰੁਪਏ ਤੇ ਕੰਮ ਦੇ ਘੰਟੇ ਛੇ ਕੀਤੇ ਜਾਣ ਕੰਮ ਦੇ ਦਿਨ 200 ਕੀਤਾ ਜਾਵੇ ਪੰਚਾਇਤੀ ਜਮੀਨ ਵਿੱਚੋਂ ਮਜਦੂਰਾਂ ਦੇ ਹਿੱਸੇ ਦੀ ਜਮੀਨ ਉਹਨਾਂ ਨੂੰ ਪੱਠਿਆਂ ਲਈ ਦਿਤੀ ਜਾਵੇ, ਆਦਿ ਮੰਗਾਂ ਸਬੰਧੀ ਜਿਲ੍ਹੇ ਭਰ ਦੇ ਦਰਜਨਾਂ ਪਿੰਡਾਂ ਵਿੱਚੋ ਮਜਦੂਰਾਂ 19 ਅਗਸਤ ਦੀ ਰੈਲੀ ਵਿੱਚ ਸਮੂਲੀਅਤ ਕਰਨਗੇ ਇਸ ਮੌਕੇ ਬਰਨਾਲਾ ਤਹਿਸੀਲ ਸਕੱਤਰ ਕਾਮਰੇਡ ਕਰਨੈਲ ਸਿੰਘ ਠੀਕਰੀਵਾਲਾ, ਤਪਾ ਤਹਿਸੀਲ ਸਕੱਤਰ ਕਾਮਰੇਡ ਸਵਰਨ ਸਿੰਘ ਜੰਗੀਆਣਾ, ਹਰਚਰਨ ਸਿੰਘ ਰੂੜੇਕੇ,ਸਿੰਦਰ ਕੌਰ ਹਰੀਗੜ੍ਹ, ਗੁਰਪ੍ਰੀਤ ਸਿੰਘ ਕੋਟਦੁਨਾ,ਆਦਿ ਆਗੂ ਹਾਜਰ ਸਨ ।
ਲਿਬਰੇਸ਼ਨ ਵੱਲੋਂ  19 ਅਗਸਤ ਜਿਲ੍ਹਾ ਪੱਧਰੀ ਕਰਾਂਗੇ ਰੈਲੀ  ਰੂੜੇਕੇ
  • Title : ਲਿਬਰੇਸ਼ਨ ਵੱਲੋਂ 19 ਅਗਸਤ ਜਿਲ੍ਹਾ ਪੱਧਰੀ ਕਰਾਂਗੇ ਰੈਲੀ ਰੂੜੇਕੇ
  • Posted by :
  • Date : अगस्त 05, 2022
  • Labels :
  • Blogger Comments
  • Facebook Comments

0 comments:

एक टिप्पणी भेजें

Top