*ਦੇਖੋਂ,ਰੁਕੋ,ਬਚੋ* ਬੇ ਸਹਾਰਾ ਪਸ਼ੂਆਂ ਦੁਆਰਾ ਦਿਨ ਰਾਤ ਸੜਕਾਂ ਗਲੀਆਂ ਚ ਘੁੰਮਦੀ ਹੈ ਮੌਤ,ਰੋਜਾਨਾ ਐਸੀਡੈਂਟਾਂ ਚ ਹੁੰਦੀਆਂ ਮੌਤਾਂ ਪ੍ਰਸ਼ਾਸ਼ਨ ਬੇ ਖ਼ਬਰ
ਬਰਨਾਲਾ (ਕੇਸ਼ਵ ਵਰਦਾਨ ਪੁੰਜ)-ਦੇਖੋਂ ,ਰੁਕੋ,ਬਚੋ ਜਿਹੇ ਸ਼ਬਦਾਂ ਤੇ ਭਾਵੇਂ ਜਿੰਨਾ ਮਰਜੀ ਅਮਲ ਕਰ ਲਵੋ ਪਰੰਤੂ ਬਰਨਾਲਾ ਸ਼ਹਿਰ ਚ ਸੜਕਾਂ ਤੇ ਪੈਦਲ ਤੁਰਨ,ਮੋਟਰ ਸਾਈਕਲ ਤੇ ਜਾਣ ਆਉਣ ਵਾਲੀਆਂ ਸਵਾਰੀਆਂ ਬੇਸਹਾਰਾ ਗਊਆਂ ਤੇ ਅਵਾਰਾ ਕੁੱਤਿਆਂ ਤੋਂ ਆਪਣੀ ਜਾਣ ਦੀ ਆਪ ਰਾਖੀ ਕਰਨ ਕਿਓ ਕਿ ਸਰਕਾਰ ਦੇ ਪ੍ਰਸ਼ਾਸ਼ਨ ਨੇ ਤੁਹਾਡਾ ਕੋਈ ਠੇਕਾ ਨਹੀਂ ਲੈ ਰੱਖਿਆ ਭਾਵੇਂ ਸਰਕਾਰ ਵਲੋਂ ਲੋਕਾਂ ਪਾਸੋ ਬਿਜਲੀ ਬਿਲਾਂ, ਵਹੀਕਲ ਖਰੀਦ ਤੇ ਟੈਕਸ ਸਮੇਤ ਹਰੇਕ ਆਈਟਮ ਰਾਹੀਂ ਪਸ਼ੂ ਟੈਕਸ ਦੇ ਨਾਮ 'ਤੇ ਕਰੋੜਾਂ ਰੁਪਏ ਇਕੱਠ ਕੀਤੇ ਜਾਂਦੇ ਹਨ, ਪਰ ਇਨ੍ਹਾ ਬੇਸਹਾਰਾ ਪਸੂਆਂ ਦੇ ਪ੍ਰਬੰਧ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਜਿਸਦਾ ਖਮਿਆਜਾ ਆਮ ਲੋਕਾਂ ਨੂੰ ਐਸੀਡੈਂਟਾਂ ਰਾਹੀਂ ਆਪਣੀਆਂ ਕੇਮਟੀ ਜਾਨਾਂ ਦੇ ਕੇ ਚੁਕਾਉਣਾ ਪੈ ਰਿਹਾ! ਸ਼ਹਿਰ ਅੰਦਰ ਬੇਸਹਾਰਾ ਪਸੂਆਂ ਦੀ ਭਰਮਾਰ ਹੈ, ਜੋ ਰਾਤ ਦਿਨ ਸੜਕਾ 'ਤੇ ਆਮ ਦੇਖੇ ਜਾ ਸਕਦੇ ਹਨ। ਨਗਰ ਕੌਂਸਲਾਂ ਕੋਲ ਟੈਕਸ ਇੱਕਠਾ ਹੁੰਦਾ ਹੈ ਪਰੰਤੂ ਗਊਆਂ ਦੀ ਸੰਭਾਲ ਤੇ ਕਿੰਨਾ ਕੁ ਲੱਗਦਾ ਹੈ ਸਬ ਜਾਣਦੇ ਹਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਦੇਵ ਸਿੰਘ ਲੀਲਾ ਬਾਜਵਾ,ਧਰਮਿੰਦਰ ਸਿੰਘ ਘੜੀਆਂ ਵਾਲੇ ,ਜਸਮੇਲ ਡੈਰੀ ਵਾਲਾ,ਪਰਮਜੀਤ ਚੋਹਾਨ,ਚਮਕੌਰ ਸਿੰਘ ਚਾਂਦੀ, ਸੂਬੇਦਾਰ ਸਰਬਜੀਤ ਸਿੰਘ ਪੰਡੋਰੀ,ਆਦਿ ਨੇ ਦੱਸਿਆ ਕਿ ਸ਼ਹਿਰ ਅੰਦਰ ਬੇਸਹਾਰਾ ਪਸੂਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਬੇਸਹਾਰਾ ਪਸ਼ੂ ਸ਼ਹਿਰ ਦੀ ਹਰ ਗਲੀ ਮੁਹੱਲੇ 'ਚ ਘੁੰਮਦੇ ਸ਼ਰੇਆਮ ਦੇਖੇ ਜਾ ਸਕਦੇ ਹਨ। ਉਨਾਂ ਕਿਹਾ ਕਿ ਰਾਤ ਸਮੇਂ ਤਾਂ ਵਾਹਨ ਚਾਲਕਾਂ ਨੂੰ ਕਾਫ਼ੀ ਜਿਆਦਾ ਪੇ੍ਸ਼ਾਨੀ ਆਉਂਦੀ ਹੈ ਕਿਉਂਕਿ ਬੇਸਹਾਰਾ ਪਸ਼ੂ ਝੂੰਡ ਦੇ ਰੂਪ 'ਚ ਸੜਕਾਂ ਤੇ ਗਲੀਆਂ 'ਚ ਖੜੇ ਰਹਿੰਦੇ ਹਨ, ਜਿਸ ਕਾਰਨ ਐਸੀਡੈਂਟਾਂ ਦਾ ਖ਼ਤਰਾ ਜਿਆਦਾ ਬਣਿਆ ਰਹਿੰਦਾ ਹੈ! ਉਨ੍ਹਾਂ ਕਿਹਾ ਕਿ ਮਾਪੇ ਵੀ ਆਪਣੇ ਬੱਚਿਆਂ ਨੂੰ ਗਲੀਆਂ 'ਚ ਖੇਡਣ ਤੋਂ ਗੁਰੇਜ ਕਰ ਰਹੇ ਹਨ। ਸ਼ਹਿਰ ਅੰਦਰ ਬੇਸਹਾਰਾ ਪਸੂਆਂ ਵਲੋਂ ਰੋਜਾਨਾ ਟੱਕਰਾਂ ਮਾਰ ਕੇ ਲੋਕਾਂ ਨੂੰ ਜਖ਼ਮੀ ਕਰਨ ਤੇ ਚੁੱਕ ਕੇ ਸੁੱਟਣ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਪਰ ਇਨ੍ਹਾ ਬੇਸਹਾਰਾ ਪਸੂਆਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਭਾਵੇਂ ਸ਼ਹਿਰ ਅੰਦਰ ਕਈ ਗਊਸ਼ਾਲਾਵਾਂ ਹਨ ਤੇ ਸਰਕਾਰੀ ਗਊਸ਼ਾਲਾ ਮਨਾਲ ਵਿਖੇ ਹੈ, ਪਰ ਇਸ ਦੇ ਬਾਵਜੂਦ ਵੀ ਸ਼ਹਿਰ ਅੰਦਰ ਗਊਆਂ ਦੀ ਸਾਂਭ ਸੰਭਾਲ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰ ਕੁੱਤਿਆਂ ਦੀ ਵੀ ਭਰਮਾਰ ਹੈ, ਜੋ ਝੂੰਡਾਂ ਦੇ ਰੂਪ 'ਚ ਗਲੀਆਂ 'ਚ ਖੜੇ ਰਹਿੰਦੇ ਹਨ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਅੰਦਰ ਘੁੰਮ ਰਹੇ ਬੇਸਹਾਰਾ ਪਸ਼ੂਆਂ ਦਾ ਤੁਰੰਤ ਹੱਲ ਕੀਤਾ ਜਾਵੇ ਤੇ ਸ਼ਹਿਰ ਚ ਰਾਤ ਬਰਾਤੇ ਗਊਆਂ ਛੱਡਣ ਵਾਲੀਆਂ ਤੇ ਸਖਤੀ ਕਰ ਕੇ ਕਾਬੂ ਕੀਤਾ ਜਾਵੇ 1
0 comments:
एक टिप्पणी भेजें