Contact for Advertising

Contact for Advertising

Latest News

शुक्रवार, 5 अगस्त 2022

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਬਰਨਾਲਾ ਵੱਲੋਂ ਸਿਵਲ ਹਸਪਤਾਲ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਬਰਨਾਲਾ ਵੱਲੋਂ ਸਿਵਲ ਹਸਪਤਾਲ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ  ਬਰਨਾਲਾ,5 ਅਗਸਤ (ਸੁਖਵਿੰਦਰ ਸਿੰਘ ਭੰਡਾਰੀ)    ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਬਰਨਾਲਾ ਵੱਲੋਂ  ਹਰ ਮਹੀਨੇ ਦੀ 5  ਤਾਰੀਖ਼ ਨੂੰ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਚ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ  ਇਸ ਤਰ੍ਹਾਂ ਅੱਜ ਖੂਨਦਾਨ ਕੈਂਪ ਲਗਾਇਆ ਗਿਆ  ਜਿਸ ਦੌਰਾਨ 25 ਵਿਅਕਤੀਆਂ ਨੇ ਖ਼ੂਨਦਾਨ ਕੀਤਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਗੁਰਮੀਤ ਸਿੰਘ ਮੀਮਸਾ ਜ਼ਿਲ੍ਹਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ   ਬਰਨਾਲਾ  ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਦੁਆਰਾ ਦਿੱਤਾ ਗਿਆ ਖ਼ੂਨ  ਕਈ ਵਿਅਕਤੀਆਂ ਦੀ ਜ਼ਿੰਦਗੀ ਬਚਾ ਸਕਦਾ ਹੈ। ਖ਼ੂਨ ਕਿਸੇ ਫੈਕਟਰੀ ਆਦਿ ਵਿੱਚ ਨਹੀਂ ਬਣਦਾ ਬਲਕਿ ਖੂਨ ਦੀ ਘਾਟ ਤਾਂ ਮਨੁੱਖ ਦੁਆਰਾ ਖ਼ੂਨਦਾਨ ਕਰਕੇ ਹੀ ਕੀਤੀ ਜਾ ਸਕਦੀ ਹੈ  ਅਤੇ ਹਰ ਮਹੀਨੇ ਖ਼ੂਨਦਾਨ ਲਾਉਣਾ  ਵੀ ਬਹੁਤ ਵੱਡਾ ਉਪਰਾਲਾ ਹੈ ।  ਇਸ ਮੌਕੇ ਅੰਗਰੇਜ ਸਿੰਘ ਚੇਅਰਮੈਨ ਐਂਟੀਕਰੱਪਸ਼ਨ ਫੈਡਰੇਸ਼ਨ ਇੰਡੀਆ ਨੇ  ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਖ਼ੂਨਦਾਨ ਕੀਤਾ।   ਐਮ ਐਲ ਟੀ ਗੁਰਪ੍ਰੀਤ ਸਿੰਘ, ਜਗਵਿੰਦਰ ਸਿੰਘ ਭੰਡਾਰੀ, ਪ੍ਰਭਾਕਰ ਸ਼ਰਮਾ, ਮੱਘਰ ਸਿੰਘ ਸੁਖਪੁਰਾ, ਮੇਜਰ ਸਿੰਘ ਬਰਨਾਲਾ, ਰਾਮ ਸਿੰਘ ਫੂਡ ਸਪਲਾਈ, ਗੁਲਾਬ ਸਿੰਘ ਬਰਨਾਲਾ,  ਅਵਤਾਰ ਸਿੰਘ ਧੌਲਾ, ਗੁਰਮੀਤ ਸਿੰਘ ਮੀਮਸਾ   ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਬਰਨਾਲਾ ਵੱਲੋਂ ਸਿਵਲ ਹਸਪਤਾਲ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ
  • Title : ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਬਰਨਾਲਾ ਵੱਲੋਂ ਸਿਵਲ ਹਸਪਤਾਲ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ
  • Posted by :
  • Date : अगस्त 05, 2022
  • Labels :
  • Blogger Comments
  • Facebook Comments

0 comments:

एक टिप्पणी भेजें

Top