ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਠੀਕਰੀਵਾਲਾ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ l
ਬਰਨਾਲਾ, 3 ਅਗਸਤ (ਸੁਖਵਿੰਦਰ ਸਿੰਘ ਭੰਡਾਰੀ) ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲ੍ਹੋਂ ਦਿੱਤੇ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰਿੰਸੀਪਲ ਸਰਬਜੀਤ ਸਿੰਘ ਵੱਲੋਂ ਸਰਕਾਰੀ ਸੀਨੀਅਰ ਸਕੈਡਰੀ ਸਕੂਲ( ਲੜਕੇ) ਠੀਕਰੀਵਾਲਾ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਮੈਡਮ ਪੂਜਾ ਰਾਣੀ ਕੰਪਿਊਟਰ ਫੈਕਲਟੀ ਵਲੋਂ ਸਵੇਰ ਦੀ ਸਭਾ ਵਿੱਚ ਸਾਇਬਰ ਕ੍ਰਾਇਮ ਅਤੇ ਇਹਨਾਂ ਤੋਂ ਬਚਣ ਲਈ ਰੋਕਥਾਮ ਬਾਰੇ ਵਿਸਥਾਰ ਪੂਰਵਕ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਮੈਡਮ ਨੇ ਇਹ ਵੀ ਦੱਸਿਆ ਕਿ ਹੁਣ ਸਾਇਬਰ ਸੁਰੱਖਿਆ ਸਬੰਧੀ ਕਾਨੂੰਨ ਬਣ ਚੁਕਿਆ ਹੈ। ਜੇ ਕੋਈ ਸਾਇਬਰ ਕ੍ਰਾਇਮ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਇਸ ਦੀ ਸ਼ਿਕਾਇਤ ਟੋਲ ਫਰੀ ਨੰਬਰ 1930 ਡਾਇਲ ਕਰਕੇ ਦਰਜ ਕਰਵਾ ਸਕਦੇ ਹਾਂ ।ਇਸ ਮੌਕੇ
ਕਿਰਨਦੀਪ ਸਿੰਘ ਕੰਪਿਊਟਰ ਫੈਕਲਟੀ, ਰੀਤੂ ਰਾਣੀ, ਮੀਨੂੰ ਗੋਇਲ, ਸੁਨੀਤਾ ਰਾਣੀ,ਦਲਜੀਤ ਕੌਰ, ਸਿੰਮੀ ਗੁਪਤਾ, ਦਰਸ਼ਨ ਸਿੰਘ , ਪਰਮਿੰਦਰ ਕੌਰ ,ਚਮਕੌਰ ਸਿੰਘ, ਮੋਨਾ ਮੈਡਮ, ਜਸਪ੍ਰੀਤ ਕੌਰ , ਵਿੱਕੀ , ਰਜੇਸ਼ ਕੁਮਾਰ ਅਧਿਆਪਕ ਹਾਜਰ ਸਨ। ਪ੍ਰੈਸ ਨੂੰ ਜਾਣਕਾਰੀ ਸਚਿਨ ਕੌਸ਼ਲ ਐੱਸ ਐਲ ਏ ਨੇ ਦਿੱਤੀ।
0 comments:
एक टिप्पणी भेजें