ਰਾਜਨੇਤਾ ਫਿਰਕੂ ਬਿਆਨਬਾਜ਼ੀ ਤੋਂ ਗੁਰੇਜ ਕਰਨ -ਐਡਵੋਕੇਟ ਜਿੰਮੀ
ਭਾਰਤੀ ਜਨਤਾ ਪਾਰਟੀ ਯੂਥ ਵਿੰਗ ਜਿਲ੍ਹਾ ਬਰਨਾਲਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਦੇ ਜ਼ਿਲਾ ਪ੍ਰਧਾਨ ਲਵਲੀਨ ਭਾਰਦਵਾਜ ਦੀ ਪ੍ਰਧਾਨਗੀ ਹੇਠ ਹੋਈ
@bbcindia
Dr Rakesh Punj
BARNALA
ਭਾਰਤੀ ਜਨਤਾ ਪਾਰਟੀ ਯੂਥ ਵਿੰਗ ਜਿਲ੍ਹਾ ਬਰਨਾਲਾ ਦੀ ਇੱਕ ਅਹਿਮ ਮੀਟਿੰਗ ਹੰਡਿਆਇਆ ਬਜ਼ਾਰ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਲਵਲੀਨ ਭਾਰਦਵਾਜ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਭਾਰਤੀ ਜਨਤਾ ਯੂਵਾ ਮੋਰਚਾ ਦੇ ਸੂਬਾ ਲੀਗਲ ਅਡਵਾਈਜ਼ਰ ਅਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਭਾਰੀ ਹਿਮਾਂਸ਼ੂ ਜਿੰਦਲ ਜੀ ਉਚੇਚੇ ਤੌਰ ਤੇ ਪਹੁੰਚੇ ਮੀਟਿੰਗ ਵਿੱਚ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਟੀਮ ਦੇ ਅਹੁਦੇਦਾਰਾਂ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੇ ਯੂਵਾ ਮੋਰਚਾ ਮੰਡਲਾਂ ਦੇ ਮੰਡਲ ਪ੍ਰਧਾਨ ਵੀ ਹਾਜ਼ਰ ਸਨ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਲਵਲੀਨ ਭਾਰਦਵਾਜ ਜੀ ਨੇ ਮੀਟਿੰਗ ਵਿੱਚ ਹਾਜ਼ਰ ਯੂਥ ਆਗੂ ਸਹਿਬਾਨ ਦੀ ਜਾਣ ਪਹਿਚਾਣ ਕਰਵਾਉਣ ਤੋਂ ਬਾਅਦ ਅਪਣੇ ਸੰਬੋਧਨ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਯੂਥ ਨੂੰ ਮਜ਼ਬੂਤੀ ਨਾਲ ਅੱਗੇ ਵਧਕੇ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਲਈ ਅਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਅੱਜ ਤੋਂ ਹੀ 2024 ਦੀਆਂ ਤਿਆਰੀਆਂ ਆਰੰਭਣ ਦਾ ਅਹਿਦ ਕਰਨ ਤੇ ਜ਼ੋਰ ਦਿੱਤਾ ਕਿਉਂਕਿ ਇਹ ਯਕੀਨੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਦੇ ਪੂਰੇ ਆਸਾਰ ਬਣ ਰਹੇ ਹਨ ਇਸ ਲਈ ਭਾਰਤੀ ਜਨਤਾ ਪਾਰਟੀ ਅਤੇ ਖਾਸ ਕਰਕੇ ਯੂਥ ਵਿੰਗ ਨੂੰ ਕਮਰ ਕੱਸੇ ਕਸ ਲੈਣੇ ਚਾਹੀਦੇ ਹਨ, ਇਸ ਤੋਂ ਉਪਰੰਤ ਜ਼ਿਲ੍ਹਾ ਬਰਨਾਲਾ ਦੇ ਪ੍ਰਭਾਰੀ ਐਡਵੋਕੇਟ ਹਿਮਾਂਸ਼ੂ ਜਿੰਦਲ ਜੀ ਨੇ ਯੂਵਾ ਮੋਰਚਾ ਦੇ ਹਰ ਇੱਕ ਗਰਾਊਂਡ ਲੈਵਲ ਵਰਕਰ ਨੂੰ ਪਿੰਡਾਂ ਵਿੱਚ ਹਰ ਘਰ ਤੱਕ ਪਹੁੰਚ ਬਣਾਉਣ ਲਈ ਕਿਹਾ ਓਨਾਂ ਕਿਹਾ ਕਿ ਜਦੋਂ ਤੱਕ ਤੁਸੀਂ ਆਪਣੇ ਬੂਥ ਨੂੰ ਮਜ਼ਬੂਤ ਨਹੀਂ ਕਰਦੇ ਤੁਹਾਡੀ ਲੜਾਈ ਅਧੂਰੀ ਹੈ 'ਮੇਰਾ ਬੂਥ ਸਬਸੇ ਮਜ਼ਬੂਤ' ਹੀ ਭਾਰਤੀ ਜਨਤਾ ਪਾਰਟੀ ਦੀ ਅਸਲ ਕਾਰਜਸ਼ੈਲੀ ਹੈ ਅਤੇ ਇਸ ਤੇ ਪੂਰੀ ਤਰ੍ਹਾਂ ਅਮਲ ਕਰਨ ਦੀ ਜ਼ਰੂਰਤ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਜਿੰਦਲ ਅਤੇ ਭਾਰਦਵਾਜ਼ ਨੇ ਪੰਜਾਬ ਦੀ ਰਾਜਨੀਤੀ ਵਿੱਚ ਵਧ ਰਹੇ ਫਿਰਕੂਵਾਦ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਚਲਣ ਬਹੁਤ ਮੰਦਭਾਗਾ ਹੈ ਅਜਿਹੀ ਗੰਦੀ ਸੋਚ ਅਤੇ ਰਾਜਨੀਤੀ ਦਾ ਸੰਤਾਪ ਪੰਜਾਬ ਪਹਿਲਾਂ ਹੀ ਭੋਗ ਚੁੱਕਿਆ ਹੈ ਇਸ ਕਰਕੇ ਰਾਜਨੇਤਾਵਾਂ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਚੁਣੇ ਗਏ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਫ਼ਿਰਕੂ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਦੇ ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਜੀ ਨੂੰ ਅੱਤਵਾਦੀ ਕਹਿ ਕੇ ਸੁਰਖੀਆਂ ਬਟੋਰਨੀਆਂ ਹੋਣ ਜਾਂ ਹਿੰਦੂਆਂ ਦੇ ਧਾਰਮਿਕ ਚਿੰਨ੍ਹ 'ਜਨੇਊ' ਉਤਰਵਾਉਣ ਵਾਲਾ ਸ਼ਰਮਨਾਕ ਬਿਆਨ ਹੋਵੇ ਅਸੀਂ ਭਾਰਤੀ ਜਨਤਾ ਯੂਵਾ ਮੋਰਚਾ ਵੱਲੋਂ ਇਸਦਾ ਵਿਰੋਧ ਕਰਾਂਗੇ ਅਗਰ ਸਿਮਰਨਜੀਤ ਸਿੰਘ ਮਾਨ ਅਜਿਹੀ ਬਿਆਨਬਾਜ਼ੀ ਤੋਂ ਬਾਜ਼ ਨਹੀਂ ਆਉਂਦੇ ਤਾਂ ਅਸੀਂ ਸੜਕਾਂ ਤੇ ਉੱਤਰ ਕੇ ਓਨਾਂ ਖਿਲਾਫ਼ ਰੋਸ਼ ਪ੍ਰਗਟ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ।
ਅੱਜ ਦੀ ਇਸ ਮੀਟਿੰਗ ਵਿੱਚ ਮੇਨ ਬਰਨਾਲਾ ਮੰਡਲ ਵੈਸਟ ਦੇ ਮੰਡਲ ਪ੍ਰਧਾਨ ਮੋਨੂੰ ਗੋਇਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ, ਮੰਡਲ ਤਪਾ ਮੇਨ ਟੀਮ ਦੇ ਪ੍ਰਧਾਨ ਸੋਮ ਦੱਤ ਸ਼ਰਮਾ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ, ਮੰਡਲ ਭਦੌੜ ਦੇ ਮੰਡਲ ਪ੍ਰਧਾਨ ਡਾ਼ ਨਰੋਤਮ ਕੋਛੜ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਯੂਵਾ ਮੋਰਚਾ ਜ਼ਿਲ੍ਹਾ ਬਰਨਾਲਾ ਦੇ ਜਨਰਲ ਸਕੱਤਰ ਐਡਵੋਕੇਟ ਯੋਗੇਸ਼ ਕੁਮਾਰ ਜ਼ਿੰਮੀ ਜੀ ਸ਼ੇਰਪੁਰ , ਵੀਰ ਕਰਨ ਸਿੰਘ ਜੀ, ਯੂਵਾ ਮੋਰਚਾ ਮੀਤ ਪ੍ਰਧਾਨ ਇਸ਼ਾਨ ਮੋਦੀ ਜੀ, ਹਰਸੇਵਕ ਸਿੰਘ ਚੰਨਣਵਾਲ ਅਤੇ ਸਤਨਾਮ ਸਿੰਘ ਬਡਬਰ, ਜ਼ਿਲ੍ਹਾ ਸਕੱਤਰ ਦਲੀਪ ਗੋਚਰ ਜੀ ਅਤੇ ਕਰਨਵੀਰ ਸ਼ਰਮਾ ਜੀ ਧਨੌਲਾ, ਜ਼ਿਲ੍ਹਾ ਪ੍ਰੈਸ ਸਕੱਤਰ ਜੋਨਸ ਗੋਇਲ ਜੀ ਅਤੇ ਸਹਿ ਇੰਚਾਰਜ ਅੰਚਿਮ ਕੌਲ ਜੀ, ਅਮਿਤ ਸੱਚਦੇਵਾ ਜੀ ਯੂਥ ਨੇਤਾ ਲੁਧਿਆਣਾ, ਜ਼ਿਲ੍ਹਾ ਐਗਜ਼ੀਕਿਊਟਿਵ ਮੈਂਬਰ ਰਮਨਜੀਤ ਸਿੰਘ ਜੀ ਮਾਨਾਂ ਪਿੰਡੀ, ਹਰਦੀਪ ਸਿੰਘ ਜੀ, ਪਵਨ ਸ਼ਰਮਾ ਜੀ, ਯੂਵਾ ਮੋਰਚਾ ਜ਼ਿਲ੍ਹਾ ਲੀਗਲ ਅਡਵਾਈਜ਼ਰ ਐਡਵੋਕੇਟ ਚੰਦਰ ਬਾਂਸਲ ਜੀ, ਬਰਨਾਲਾ ਸ਼ਹਿਰੀ ਯੂਵਾ ਮੋਰਚਾ ਪ੍ਰਧਾਨ ਬਲਤੇਜ ਸ਼ਰਮਾ ਜੀ, ਜਨਰਲ ਸਕੱਤਰ ਹਰਮਨਜੋਤ ਸਿੰਘ ਜੀ, ਯੂਵਾ ਮੋਰਚਾ ਤਪਾ ਮੰਡਲ ਪ੍ਰਧਾਨ ਗੌਰਵ ਕੁਮਾਰ ਗਿੰਨੀ ਜੀ, ਜਨਰਲ ਸਕੱਤਰ ਲੱਕੀ ਬਦਰਾ ਜੀ, ਗੁਰਤੇਜ ਸਿੰਘ ਜੀ, ਸਾਬਕਾ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਤਾਜੋ ਜੀ, ਯੂਵਾ ਮੋਰਚਾ ਮੰਡਲ ਮਹਿਲਕਲਾਂ ਪ੍ਰਧਾਨ ਸੁਖਵਿੰਦਰ ਸਿੰਘ ਜੀ, ਜਗਦੀਪ ਸਿੰਘ ਜੀ, ਮੌਜੂਦਾ ਸਰਪੰਚ ਪਿੰਡ ਚੰਨਣਵਾਲ ਬੂਟਾ ਸਿੰਘ ਜੀ, ਪੰਚ ਸੁਖਦੇਵ ਸਿੰਘ ਜੀ ਅਤੇ ਵੱਡੀ ਗਿਣਤੀ ਵਿੱਚ ਯੂਵਾ ਮੋਰਚਾ ਵਰਕਰ ਹਾਜ਼ਰ ਸਨ।
0 comments:
एक टिप्पणी भेजें