* ਪਿੰਡ ਖੰਡੇਬਾਦ ਵਿਖੇ ਐਮ ਐਲ ਏ ਲਹਿਰਾ ਵਲੋਂ ਲਗਾਇਆ ਗਿਆ ਸੁਵਿਧਾ ਕੈਂਪ
ਕਮਲੇਸ਼ ਗੋਇਲ ਖਨੌਰੀ
ਖਨੌਰੀ 04 ਅਗਸਤ - ਐਮ ਐਲ ਏ ਲਹਿਰਾ ਸ਼੍ਰੀ ਬਰਿੰਦਰ ਕੁਮਾਰ ਗੋਇਲ ਜੀ ਵਲੋਂ ਲਗਾਏ ਜਾ ਰਹੇ ਪਿੰਡਾਂ ਵਿੱਚ ਸੁਵਿਧਾ ਕੈਂਪ ਦੀ ਤਰਜ ਤੇ ਪਿੰਡ ਖੰਡੇਬਾਦ ਵਿੱਚ ਸੁਵਿਧਾ ਕੈਂਪ ਲਗਾਇਆ ਗਿਆ। ਜਿਸ ਵਿੱਚ ਪਿੰਡ ਦੇ ਲੋਕਾਂ ਦੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਮਜਦੂਰੀ ਕਾਰਡ (ਲਾਲ ਕਾਪੀ) ਆਦਿ ਦੇ ਫਾਰਮ ਭਰੇ ਗਏ। ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਆਧਾਰ ਵਾਰਡ ਦੀ ਵੀ ਸੁਵਿਧਾ ਦਿੱਤੀ ਗਈ। ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਨੰਦ ਲਾਲ ਨੰਦੂ ਜੀ ਨੇ ਦਸਿਆ ਕਿ ਐਮ ਐਲ ਏ ਸਾਹਬ ਵਲੋਂ ਹਲਕੇ ਦੇ ਸਾਰੇ ਪਿੰਡਾਂ ਵਿੱਚ ਸੁਵਿਧਾ ਕੈਂਪ ਲਗਾਇਆ ਜਾਵੇਗਾ , ਜਿਸਦਾ ਸਾਰਾ ਖਰਚਾ ਸ਼੍ਰੀ ਬਰਿੰਦਰ ਗੋਇਲ ਜੀ ਖੁਦ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਦਫਤਰ ਇੰਚਾਰਜ ਸ਼੍ਰੀ ਮੱਖਣ ਸਿੰਘ ਨੇ ਦੱਸਿਆ ਬਰਿੰਦਰ ਗੋਇਲ ਜੀ ਪਹਿਲਾਂ ਵੀ ਦਫਤਰ ਵਿੱਚ ਆਧਾਰ ਕਾਰਡ ਦਾ ਕੈਂਪ ਲਗਾਉਂਦੇ ਰਹੇ ਹਨ ਅਤੇ ਇਹ ਕੈਂਪ ਅੱਗੇ ਵੀ ਜਾਰੀ ਰਹਿਣਗੇ। ਇਹ ਕੈਂਪ ਬਿਲਕੁਲ ਫਰੀ ਲਗਾਏ ਜਾ ਰਹੇ ਹਨ। ਸ਼ੋਸ਼ਲ ਮੀਡੀਆ ਜਿਲਾ ਪ੍ਰਧਾਨ ਬਿਮਾਰ ਹੋਣ ਕਰਕੇ ਕੈਂਪ ਵਿੱਚ ਨਹੀਂ ਪਹੁੰਚ ਸਕੇ , ਜਿਨਾਂ ਦੀ ਕੈਂਪ ਵਿੱਚ ਸਾਫ ਦੇਖਣ ਨੂੰ ਮਿਲੀ। ਕੈਂਪ ਦੇ ਲੱਗਣ ਨਾਲ ਲੋਕਾਂ ਵਿੱਚ ਖੁਸ਼ੀ ਸਾਫ ਦਿੱਖ ਰਹੀ ਸੀ। ਅੱਜ ਕੈਂਪ ਪਿੰਡ ਕਾਲ ਬਣਜਾਰਾ ਵਿਖੇ ਲਗਾਇਆ ਜਾਵੇਗਾ। ਇਸ ਮੌਕੇ ਉਤੇ ਮੱਖਣ ਸਿੰਘ ਦਫਤਰ ਇੰਚਾਰਜ, ਨੰਦ ਲਾਲ ਨੰਦੂ ਸੀਨੀਅਰ ਆਗੂ, ਮਨਦੀਪ ਸਿੰਘ, ਮਨੀ ਗੋਇਲ ਖਨੌਰੀ ਸ਼ੋਸ਼ਲ ਮੀਡੀਆ ਇੰਚਾਰਜ,ਸ਼ਿੰਦਰਪਾਲ ਖੰਡੇਬਾਦ ਮੌਜੂਦ ਸਨ।
0 comments:
एक टिप्पणी भेजें