ਸਰਕਾਰੀ ਹਾਈ ਸਕੂਲ ਠੁੱਲੇਵਾਲ ਵਿੱਚ ਸਾਇਬਰ ਸੁਰੱਖਿਆ ਦਿਵਸ ਮਨਾਇਆ ਗਿਆ:
ਬਰਨਾਲਾ, 04 ਅਗਸਤ (ਸੁਖਵਿੰਦਰ ਸਿੰਘ ਭੰਡਾਰੀ) ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਅਤੇ ਦਫਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਜੀ ਦੇ ਨਿਰਦੇਸ਼ਾਂ ਹੇਠ ਸਰਕਾਰੀ ਹਾਈ ਸਕੂਲ ਠੁੱਲੇਵਾਲ ਵਿੱਚ ਭਾਰਤ ਭੂਸ਼ਨ ਸਕੂਲ ਇਨਚਾਰਜ ਦੀ ਅਗਵਾਈ ਹੇਠ ਸਾਥੀਆਂ ਨੂੰ ਸਾਇਬਰ ਸੁਰੱਖਿਆ ਬਾਰੇ ਦੱਸਿਆ ਗਿਆ ਹੈ ਜਿਸ ਵਿੱਚ ਤਰੁਣ ਕੁਮਾਰ ਕੰਪਿਊਟਰ ਅਧਿਆਪਕ ਨੇ ਦੱਸਿਆ ਕਿ ਅੱਜਕਲ ਅਲੱਗ ਅਲੱਗ ਤਰ੍ਹਾਂ ਦੇ ਨਾਲ ਮੋਬਾਇਲ ਅਤੇ ਇੰਟਰਨੇਟ ਮਾਧਿਅਮ ਦੇ ਰਾਹੀ ਧੋਖੇਬਾਜੀਆਂ ਹੁੰਦੀਆਂ ਹਨ। ਜਿਸ ਵਿਚ ਵਿਅਕਤੀ ਤੋਂ ਅਲਗ ਅਲਗ ਤਰੀਕੇ ਰਾਹੀਂ ਓਟੀਪੀ ਮੰਗਣਾ,ਅਸਲੀ ਵੈੱਬਸਾਈਟ ਵਰਗੀ ਜਿਹਾ ਜਾਅਲੀ ਵੈੱਬਸਾਈਟ ਤਾ ਪੇਜ ਤਿਆਰ ਕਰ ਧੋਖਾਧੜੀ ਕਰਨਾ,ਬੈਂਕਾਂ ਵਲੋਂ ਭੇਜੇ ਜਾਣ ਵਾਲੇ ਹੂੰਬ ਹੁ ਜਾਅਲੀ ਮੈਸੇਜ ਭੇਜਣੇ ਆਦਿ ਬਾਰੇ ਦੱਸਿਆ ਅਤੇ ਇਹਨਾਂ ਜਾਲਸਜੀਆਂ ਅਤੇ ਧੋਖਾਧੜੀਆਂ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਇਹਨਾਂ ਸੰਬੰਧੀ ਕਿਵੇਂ ਅਤੇ ਕਿੱਥੇ ਕਿੱਥੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਅਤੇ ਸਾਨੂੰ ਇੰਟਰਨੈੱਟ ਨੂੰ ਵਰਤਦੇ ਹੋਏ ਇਹਨਾਂ ਆਨਲਾਈਨ ਧੋਖਾਧੜੀਆਂ ਤੋਂ ਕਿਵੇਂ ਬਚ ਸਕਦੇ ਹਾਂ ਦੱਸਿਆ ਗਿਆ। ਇਸ ਸਮੇਂ ਸਕੂਲ ਦਾ ਸਾਰਾ ਸਟਾਫ਼ ਗੁਰਪ੍ਰੀਤ ਸਿੰਘ, ਬਲਦੀਪ ਸਿੰਘ,ਨਵਦੀਪ ਕੌਰ, ਹਰਜਿੰਦਰ ਕੌਰ,ਨੀਲਮ ਰਾਣੀ ਆਦਿ ਸਟਾਫ਼ ਮੈਂਬਰ ਮੌਜੂਦ ਸਨ।
0 comments:
एक टिप्पणी भेजें