ਸਰਵਹਿਤਕਾਰੀ ਵਿਦਿਆ ਮੰਦਰ ਖਨੌਰੀ ਵਿੱਚ ਸ਼ੀਸ਼ੂ ਵਾਟਿਕਾ ਦਾ ਕੀਤਾ ਉਦਘਾਟਨ
ਕਮਲੇਸ਼ ਗੋਇਲ ਖਨੌਰੀ
ਖਨੌਰੀ 08 ਅਗਸਤ - ਸਰਵਹਿਤਕਾਰੀ ਵਿਦਿਆ ਮੰਦਰ ਖਨੌਰੀ ਵਿੱਚ ਸ਼ੀਸ਼ੂ ਵਾਟਿਕਾ ਦਾ ਉਦਘਾਟਨ ਸ੍ਰੀ ਰੋਸ਼ਨ ਲਾਲ ਦੀ ਯਾਦ ਵਿੱਚ ਉਨ੍ਹਾਂ ਦੇ ਸਪੂਤਰ ਰਮੇਸ਼ ਕੁਮਾਰ ਗੋਇਲ ਅਤੇ ਪਤਨੀ ਸ੍ਰੀਮਤੀ ਕੁਸ਼ਲਿਆ ਦੇਵੀ ਦੁਆਰਾ ਕੀਤਾ ਗਿਆ l ਇਸ ਸਮੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗ੍ਰਾਰਮ ਪੇਸ਼ ਕੀਤਾ ਗਿਆ l ਇਸ ਮੋਕੇ ਖਨੌਰੀ ਮੰਡੀ ਦੇ ਮੋਹਤਵਰ ਵਿਆਕਤੀ ਵੀ ਸ਼ਾਮਿਲ ਹੋਏ l ਸ੍ਰੀ ਰਮੇਸ਼ ਕੁਮਾਰ ਜੀ ਨੇ ਛੇ ਲੱਖ ਰੁਪਏ ਸ਼ਿਸੁ ਭਾਟਿਕਾ ਲਈ ਦਾਨ ਦਿੱਤੇ l ਇਸ ਮੋਕੇ ਸੰਸਕ੍ਰਿਤ ਅਧਿਆਪਕ ਸ੍ਰੀ ਰਜੇਸ਼ ਕੁਮਾਰ ਜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਉਨਾਂ ਨੂੰ 1100 ਰੁਪੈ ਅਤੇ ਪ੍ਰਸ਼ੰਸ਼ਾ ਪਤਰ ਦੇ ਕੇ ਸਨਮਾਨਿਤ ਕੀਤਾ।
ਇਸ ਫੰਕਸ਼ਨ ਦੇ ਮੁੱਖ ਮਹਿਮਾਨ ਸ਼੍ਰੀ ਰਮੇਸ਼ ਕੁਮਾਰ ਗੋਇਲ ਸਨ l ਇਸ ਮੋਕੇ ਤੇ
ਕਮੇਟੀ ਮੈਂਬਰ ਧ੍ਰਧਾਨ ਸ਼੍ਰੀ ਰੁਲਦੂ ਰਾਮ , ਮਨੇਜਰ ਸ਼੍ਰੀ ਜੀਤ ਸਿੰਘ ਰਾਮਪਾਲ ਗੋਇਲ ਦੇਸ਼ ਰਾਜ , ਬੰਸ਼ੀ ਲਾਲ ਜਗਦੀਸ਼ ਚੰਦ , ਕੁਮਾਰ ਗੁਪਤਾ , ਸਕੂਲ ਪ੍ਰਿੰਸੀਪਲ ਸ਼੍ਰੀ ਹਰਨਾਰਾਇਨ ਪਟੇਲ ਅਤੇ ਸਮੁਹ ਸਟਾਫ ਹਾਜਿਰ ਸੀ l
0 comments:
एक टिप्पणी भेजें