ਆਮ ਆਦਮੀ ਪਾਰਟੀ ਖਨੌਰੀ ਦੇ ਵਰਕਰਾਂ ਨੇ ਜ਼ਿਲ੍ਹਾ ਸੰਗਰੂਰ ਨੂੰ ਮੈਡੀਕਲ ਕਾਲਜ ਦੇ ਰੂਪ ਵਿੱਚ ਵੱਡਾ ਤੋਹਫਾ ਦੇਣ ਲਈ ਦਾ ਕੀਤਾ ਧੰਨਵਾਦ
ਕਮਲੇਸ਼ ਗੋਇਲ ਖਨੌਰੀ
ਖਨੌਰੀ 07 ਅਗਸਤ - ਅੱਜ ਇੱਥੇ ਖਨੌਰੀ ਸ਼ਹਿਰ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੁਆਰਾ ਜ਼ਿਲ੍ਹਾ ਸੰਗਰੂਰ ਵਿੱਚ ਮਸਤੂਆਣਾ ਸਾਹਿਬ ਵਿਖੇ ਰੱਖੇ ਗਏ ਮੈਡੀਕਲ ਕਾਲਜ ਦੇ ਨੀਂਹ ਪੱਥਰ ਨੂੰ ਲੈ ਕੇ ਆਪ ਪਾਰਟੀ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਨੂੰ ਇਹ ਵੱਡਾ ਤੋਹਫਾ ਦੇਣ ਲਈ ਧੰਨਵਾਦ ਕੀਤਾ । ਇਸ ਮੌਕੇ ਆਪ ਪਾਰਟੀ ਦੇ ਵਰਕਰਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਪਿਛਲੀਆਂ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹੇ ਸੰਗਰੂਰ ਨੂੰ ਵੱਡਾ ਮੈਡੀਕਲ ਕਾਲਜ ਦੇਣ ਦਾ ਵਾਅਦਾ ਕੀਤਾ ਗਿਆ ਸੀ , ਉਹ ਵਾਅਦਾ ਮੁੱਖਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਨ ਦੇ ਕੁਝ ਮਹੀਨਿਆਂ ਬਾਅਦ ਹੀ ਪੂਰਾ ਕੀਤਾ ਹੈ । ਜਿਸ ਨਾਲ ਸਮੁੱਚੇ ਆਪ ਪਾਰਟੀ ਦੇ ਵਰਕਰਾਂ ਅਤੇ ਜ਼ਿਲ੍ਹਾ ਸੰਗਰੂਰ ਦੇ ਆਮ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ । ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਹਲਕੇ ਲਹਿਰੇ ਦੇ ਐਮ ਐਲ ਏ ਸ੍ਰੀ ਬਰਿੰਦਰ ਗੋਇਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਾਡੇ ਸ਼ਹਿਰ ਖਨੌਰੀ ਦੇ ਹਸਪਤਾਲ ਨੂੰ ਵੀ ਅਪਗ੍ਰੇਡ ਕਰਕੇ ਇੱਥੇ ਸਾਰੀਆਂ ਸੁਵਿਧਾਵਾਂ ਉਪਲਬੱਧ ਕਰਵਾਉਣਗੇ । ਇਸ ਮੌਕੇ ਅਨਿਲ ਕੁਮਾਰ ਗੋਇਲ , ਹੈਪੀ ਗੋਇਲ ਪੱਤਰਕਾਰ , ਡਾ ਸ਼ੀਸ਼ਪਾਲ ਮਲਿਕ , ਮਨੀ ਗੋਇਲ , ਵਿਪਨ ਗੁਪਤਾ , ਬੰਟੀ ਗਰਗ , ਮਾਮੂ ਰਾਮ ਸਿੰਗਲਾ , ਰਾਜ ਕੁਮਾਰ ਚੱਠੇ ਵਾਲੇ , ਸੁਸ਼ੀਲ ਜਾਂਗੜਾ , ਬਲਵਿੰਦਰ ਸਿੰਘ , ਲਖਵਿੰਦਰ ਸਿੰਘ , ਪੁਰਨ ਚੰਦ ਨਵੀਨ ਸਵੀਟ ਹਾਉਸ , ਦੀਪ ਚੱਠਾ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।
0 comments:
एक टिप्पणी भेजें