ਵਾਇਰਸ ਲੰਪੀ ਸਕਿੱਨ ਤੋਂ ਬਚਾਅ ਲਈ ਗਊ ਪੁੱਤਰ ਸੈਨਾ ਵੀ ਸਰਗਰਮ। ਬਰਨਾਲਾ 9 ਅਗਸਤ (ਸੁਖਵਿੰਦਰ ਸਿੰਘ ਭੰਡਾਰੀ) ਗਊਆਂ ਵਿੱਚ ਪਾਏ ਜਾ ਰਹੇ ਲੰਪੀ ਵਾਇਰਸ ਬੀਮਾਰੀ ਦੀ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਟੀਮਾਂ ਬਣਾ ਕੇ ਵੱਖ ਵੱਖ ਪਿੰਡਾਂ ਵਿਚ ਵੈਕਸੀਨੇਸ਼ਨ ਕੈਂਪ ਲਾਏ ਜਾ ਰਹੇ ਹਨ ਤਾਂ ਕਿ ਤੰਦਰੁਸਤ ਪਸ਼ੂ ਧਨ ਨੂੰ ਬਿਮਾਰੀ ਦੀ ਲਾਗ ਤੋਂ ਬਚਾਇਆ ਜਾ ਸਕੇ। ਬਿਮਾਰੀ ਦੀ ਰੋਕਥਾਮ ਲਈ ਬਰਨਾਲਾ ਵਿਖੇ ਜ਼ਿਲ੍ਹਾ ਪੱਧਰ ਤੇ ਕੰਟਰੋਲ ਰੂਮ(95011-18071) ਵੀ ਖੋਲ੍ਹ ਦਿੱਤਾ ਗਿਆ ਹੈ ਪਰ ਇਸ ਦੇ ਨਾਲ ਹੀ ਗਊ ਪੁੱਤਰ ਸੈਨਾ ਵੀ ਬੀਮਾਰੀ ਦੀ ਰੋਕਥਾਮ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਗਊ ਪੁੱਤਰ ਸੈਨਾ ਦੇ ਸੂਬਾ ਪ੍ਰਧਾਨ ਗਰਵਿਤ ਗੋਇਲ , ਸੂਬਾ ਮੀਤ ਪ੍ਰਧਾਨ ਵਿਕਾਸ ਜਿੰਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਸਹਿ ਮੁਖੀ ਅਤੇ ਗਊ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਗਊ ਸੇਵਕ ਵਿਜੇ ਮਾਰਵਾੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਊ ਪੁੱਤਰ ਸੈਨਾ ਦੇ ਅਹੁਦੇਦਾਰ ਵੱਖ ਵੱਖ ਗਊਸ਼ਾਲਾਵਾਂ 'ਚ ਜਾ ਕੇ ਗਊਆਂ ਦੀ ਸਾਂਭ ਸੰਭਾਲ ਚ ਲੱਗੇ ਕਾਮਿਆਂ ਨੂੰ ਬੀਮਾਰੀ ਦੀ ਲਾਗ ਤੋਂ ਬਚਾਉਣ ਣ ਲਈ ਮੁਫ਼ਤ ਸੇਫਟੀ ਕਿੱਟਾਂ ਵੰਡ ਰਹੇ ਹਨ । ਪ੍ਰਧਾਨ ਗਰਵਿਤ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਬਰਨਾਲਾ, ਹੰਡਿਆਇਆ, ਸੇਖਾ, ਫਰਵਾਹੀ ਅਤੇ ਧਨੌਲਾ ਆਦਿ ਥਾਵਾਂ ਤੇ ਬਣੀਆਂ ਗਊਸ਼ਾਲਾਵਾਂ ਚ ਜਾ ਕੇ ਬੀਮਾਰੀ ਦੀ ਰੋਕਥਾਮ ਲਈ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ। ਕਈ ਹੱਡਾ ਰੋੜੀਆਂ ਤੇ ਜਾ ਕੇ ਵੀ ਉੱਥੇ ਕੰਮ ਕਰ ਰਹੇ ਕਾਮਿਆਂ ਨੂੰ ਵੀ ਸੇਫਟੀ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਮਰੀਆਂ ਹੋਈਆਂ ਗਊਆਂ ਨੂੰ ਦਫ਼ਨਾਉਣ ਲਈ ਕਈ ਪਿੰਡਾਂ 'ਚ ਪੰਚਾਇਤਾਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ। ਪ੍ਰਧਾਨ ਗਰਵਿਤ ਗੋਇਲ ਨੇ ਦੱਸਿਆ ਕਿ ਭਾਵੇਂ ਪ੍ਰਸ਼ਾਸਨ ਆਪਣੀ ਡਿਊਟੀ ਨਿਭਾਅ ਰਿਹਾ ਹੈ ਪਰ ਇਸ ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆ ਕੇ ਇਸ ਬਿਮਾਰੀ ਤੋਂ ਬਚਾਅ ਲਈ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਕੀਮਤੀ ਪਸ਼ੂ ਧਨ ਨੂੰ ਬਚਾਇਆ ਜਾ ਸਕੇ।
। ਬਰਨਾਲਾ 9 ਅਗਸਤ (ਸੁਖਵਿੰਦਰ ਸਿੰਘ ਭੰਡਾਰੀ) ਗਊਆਂ ਵਿੱਚ ਪਾਏ ਜਾ ਰਹੇ ਲੰਪੀ ਵਾਇਰਸ ਬੀਮਾਰੀ ਦੀ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਟੀਮਾਂ ਬਣਾ ਕੇ ਵੱਖ ਵੱਖ ਪਿੰਡਾਂ ਵਿਚ ਵੈਕਸੀਨੇਸ਼ਨ ਕੈਂਪ ਲਾਏ ਜਾ ਰਹੇ ਹਨ ਤਾਂ ਕਿ ਤੰਦਰੁਸਤ ਪਸ਼ੂ ਧਨ ਨੂੰ ਬਿਮਾਰੀ ਦੀ ਲਾਗ ਤੋਂ ਬਚਾਇਆ ਜਾ ਸਕੇ। ਬਿਮਾਰੀ ਦੀ ਰੋਕਥਾਮ ਲਈ ਬਰਨਾਲਾ ਵਿਖੇ ਜ਼ਿਲ੍ਹਾ ਪੱਧਰ ਤੇ ਕੰਟਰੋਲ ਰੂਮ(95011-18071) ਵੀ ਖੋਲ੍ਹ ਦਿੱਤਾ ਗਿਆ ਹੈ ਪਰ ਇਸ ਦੇ ਨਾਲ ਹੀ ਗਊ ਪੁੱਤਰ ਸੈਨਾ ਵੀ ਬੀਮਾਰੀ ਦੀ ਰੋਕਥਾਮ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਗਊ ਪੁੱਤਰ ਸੈਨਾ ਦੇ ਸੂਬਾ ਪ੍ਰਧਾਨ ਗਰਵਿਤ ਗੋਇਲ , ਸੂਬਾ ਮੀਤ ਪ੍ਰਧਾਨ ਵਿਕਾਸ ਜਿੰਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਸਹਿ ਮੁਖੀ ਅਤੇ ਗਊ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਗਊ ਸੇਵਕ ਵਿਜੇ ਮਾਰਵਾੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਊ ਪੁੱਤਰ ਸੈਨਾ ਦੇ ਅਹੁਦੇਦਾਰ ਵੱਖ ਵੱਖ ਗਊਸ਼ਾਲਾਵਾਂ 'ਚ ਜਾ ਕੇ ਗਊਆਂ ਦੀ ਸਾਂਭ ਸੰਭਾਲ ਚ ਲੱਗੇ ਕਾਮਿਆਂ ਨੂੰ ਬੀਮਾਰੀ ਦੀ ਲਾਗ ਤੋਂ ਬਚਾਉਣ ਣ ਲਈ ਮੁਫ਼ਤ ਸੇਫਟੀ ਕਿੱਟਾਂ ਵੰਡ ਰਹੇ ਹਨ । ਪ੍ਰਧਾਨ ਗਰਵਿਤ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਬਰਨਾਲਾ, ਹੰਡਿਆਇਆ, ਸੇਖਾ, ਫਰਵਾਹੀ ਅਤੇ ਧਨੌਲਾ ਆਦਿ ਥਾਵਾਂ ਤੇ ਬਣੀਆਂ ਗਊਸ਼ਾਲਾਵਾਂ ਚ ਜਾ ਕੇ ਬੀਮਾਰੀ ਦੀ ਰੋਕਥਾਮ ਲਈ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ। ਕਈ ਹੱਡਾ ਰੋੜੀਆਂ ਤੇ ਜਾ ਕੇ ਵੀ ਉੱਥੇ ਕੰਮ ਕਰ ਰਹੇ ਕਾਮਿਆਂ ਨੂੰ ਵੀ ਸੇਫਟੀ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਮਰੀਆਂ ਹੋਈਆਂ ਗਊਆਂ ਨੂੰ ਦਫ਼ਨਾਉਣ ਲਈ ਕਈ ਪਿੰਡਾਂ 'ਚ ਪੰਚਾਇਤਾਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ। ਪ੍ਰਧਾਨ ਗਰਵਿਤ ਗੋਇਲ ਨੇ ਦੱਸਿਆ ਕਿ ਭਾਵੇਂ ਪ੍ਰਸ਼ਾਸਨ ਆਪਣੀ ਡਿਊਟੀ ਨਿਭਾਅ ਰਿਹਾ ਹੈ ਪਰ ਇਸ ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆ ਕੇ ਇਸ ਬਿਮਾਰੀ ਤੋਂ ਬਚਾਅ ਲਈ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਕੀਮਤੀ ਪਸ਼ੂ ਧਨ ਨੂੰ ਬਚਾਇਆ ਜਾ ਸਕੇ।
0 comments:
एक टिप्पणी भेजें