Contact for Advertising

Contact for Advertising

Latest News

शनिवार, 6 अगस्त 2022

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨਾਲ ਕੀਤੀ ਗਈ ਵਿਚਾਰ ਚਰਚਾ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨਾਲ ਕੀਤੀ ਗਈ ਵਿਚਾਰ ਚਰਚਾ:-
   ਕਮਲੇਸ਼ ਗੋਇਲ ਖਨੌਰੀ
   ਖਨੌਰੀ 06 ਅਗਸਤ -  ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੂਬਾ ਆਗੂ ਹਰਭਜਨ ਸਿੰਘ ਬੁੱਟਰ ਦੀ ਅਗਵਾਈ ਵਿੱਚ ਹਲਕਾ ਸੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਿਸਾਨੀ ਨੂੰ ਦਰਪੇਸ ਸਮਿੱਸਆਵਾਂ ਤੇ ਖੁੱਲ੍ਹੀ ਵਿਚਾਰ ਚਰਚਾ ਹੋਈ। ਜਥੇਬੰਦੀ ਵੱਲੋਂ ਲੋਕ ਮੁੱਦਿਆਂ ਨੂੰ ਲੈ ਕੇ ਵਿਧਾਇਕ ਨੂੰ ਆਪਣਾ ਸਟੈਂਡ ਸਪੱਸਟ ਕੀਤਾ। ਸੂਬਾ ਆਗੂ ਹਰਭਜਨ ਸਿੰਘ ਬੁੱਟਰ ਨੇ ਹਲਕਾ ਵਿਧਾਇਕ  ਨਾਲ ਆਮ ਲੋਕਾਂ ਦੀ ਪ੍ਰਸਾਸਨਿਕ ਪੱਧਰ ਤੇ ਹੁੰਦੀ ਖੱਜਲ ਖ਼ਰਾਬੀ ਦਾ ਮੁੱਦਾ ਵੀ ਜ਼ੋਰ ਸ਼ੋਰ ਨਾਲ ਉਠਾਇਆ ਕਿ ਅਜਿਹਾ ਵਿਹਾਰ ਬਰਦਾਸ਼ਤ ਕਰਨਯੋਗ ਨਹੀਂ ਹੈ। ਕਿਸਾਨ ਆਗੂਆਂ ਨੇ ਮੀਟਿੰਗ ਦੋਰਾਨ ਇਹ ਸਪੱਸਟ ਕੀਤਾ ਕਿ ਜਥੇਬੰਦੀ ਜਿੱਥੇ ਹੱਕ ਸੱਚ ਦੀ ਹਾਮੀ ਹੈ। ਉੱਥੇ ਕਿਸੇ ਗਲਤ ਕੰਮ ਕਰਨ ਵਾਲੀ ਧਿਰ ਦੀ ਹਮੇਸਾ ਹੀ ਵਿਰੋਧੀ ਰਹੀ ਹੈ। ਜੋ ਕਿ ਭਵਿੱਖ ਵਿੱਚ ਵੀ ਅਜਿਹਾ ਕਰਨ ਲਈ ਦ੍ਰਿੜ ਹੈ | ਹਲਕਾ ਵਿਧਾਇਕ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਕਿ ਉਹ ਕਿਸਾਨਾਂ ਅਤੇ ਹੋਰਨਾ ਲੋਕਾਂ ਨੂੰ ਕਿਸੇ ਵੀ ਤਰਾ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜਥੇਬੰਦੀ ਲਈ ਉਹਨਾਂ ਦੇ ਦਰਵਾਜ਼ੇ ਹਮੇਸਾ ਖੁੱਲੇ ਹਨ। ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਸਾਸਨਿਕ ਪੱਧਰ ਤੇ ਹਰ ਕੰਮ ਸਮੇਂ ਅਨੁਸਾਰ ਹੋਣਾ ਯਕੀਨੀ ਬਣਾਇਆ ਜਾਵੇਗਾ। ਇਸ ਸਮੇਂ ਕਿਸਾਨ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਹਰਭਜਨ ਸਿਂਘ ਬੁੱਟਰ, ਬਲਾਕ ਪ੍ਰਧਾਨ ਹਰਭਜਨ ਸਿੰਘ ਧੂਹੜ , ਜਨਰਲ ਸਕੱਤਰ ਸੁਖਦੇਵ ਸਿੰਘ ਹਰਿਆਊ , ਸੂਬੇਦਾਰ ਨਰਾਤਾ ਸਿੰਘ , ਮਹਿਲਾ ਕਿਸਾਨ ਆਗੂ ਬੀਬੀ ਚਰਨਜੀਤ ਕੌਰ ਧੂੜੀਆਂ, ਕੁਲਵੰਤ ਸਿੰਘ ਸ਼ੇਰਗੜ , ਸਾਹਿਬ ਸਿੰਘ ਦੁਤਾਲ , ਕੁਲਦੀਪ ਸਿੰਘ ਦੁਤਾਲ , ਪ੍ਰੋਫੈਸਰ ਅਮਨਦੀਪ ਸਿੰਘ , ਸਰਪੰਚ ਬੁੱਢਾ ਸਿੰਘ , ਜਰਨੈਲ ਸਿੰਘ ਦੁਗਾਲ , ਲਾਭ ਸਿੰਘ ਦੁਗਾਲ , ਜੁਗਿੰਦਰ ਸਿੰਘ ਪੈਂਦ, ਜਾਨਪਾਲਸਿੰਘ ਕਾਗਥਲਾ,  ਅਮਰੀਕ ਸਿੰਘ ਦਿਓਗੜ, ਫ਼ਤਿਹ ਸਿੰਘ ਜੋਗੇਵਾਲਾ , ਜੋਰਾ ਸਿੰਘ ਭੂਤਗੜ , ਬਲਵਿੰਦਰ ਸਿੰਘ ਹਰਿਆਊ ਕਲਾਂ , ਨਿਸ਼ਾਨ ਸਿੰਘ ਹਰਿਆਊ ਖੁਰਦ, ਮੇਜਰ ਸਿਂਘ ਗੁਲਾੜ, ਰਸਾਲ ਸਿੰਘ ਨਾਈਵਾਲਾ, ਹਰਮੇਲ ਸਿੰਘ ਦਿੱਉਗੜ , ਬਿੰਦਰ ਸਿੰਘ ਹਰਿਆਊ ਕਲਾਂ  ਤੇ  ਵੀ ਕਿਸਾਨ ਆਗੂ  ਹਾਜ਼ਰ ਸਨ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨਾਲ ਕੀਤੀ ਗਈ ਵਿਚਾਰ ਚਰਚਾ
  • Title : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨਾਲ ਕੀਤੀ ਗਈ ਵਿਚਾਰ ਚਰਚਾ
  • Posted by :
  • Date : अगस्त 06, 2022
  • Labels :
  • Blogger Comments
  • Facebook Comments

0 comments:

एक टिप्पणी भेजें

Top