Contact for Advertising

Contact for Advertising

Latest News

मंगलवार, 23 अगस्त 2022

– ਸੂਬਾ ਪੱਧਰੀ ਚੈਸ ਟੂਰਨਾਮੈਂਟ ਵਾਈHਐਸ ਸਕੂਲ ਵਿੱਚ ਅਮਿੱਟ ਯਾਦਾ ਛੱਡਦਿਆਂ ਸਮਾਪਤ ਸ਼੍ਰੀ ਵੀਕੇ ਜੋਸ਼ੀ ਸ਼ਤਰੰਜ ਟੂਰਨਾਮੈਂਟ ਦੇ ਓਪਨ ਵਰਗ ਵਿੱਚ ਬਰਨਾਲਾ ਅਤੇ ਅੰਡਰ 16 ਵਿੱਚ ਮੋਗਾ ਦੇ ਖਿਡਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ

–  ਸੂਬਾ ਪੱਧਰੀ ਚੈਸ ਟੂਰਨਾਮੈਂਟ ਵਾਈHਐਸ ਸਕੂਲ ਵਿੱਚ ਅਮਿੱਟ ਯਾਦਾ ਛੱਡਦਿਆਂ ਸਮਾਪਤ
ਸ਼੍ਰੀ ਵੀਕੇ ਜੋਸ਼ੀ ਸ਼ਤਰੰਜ ਟੂਰਨਾਮੈਂਟ ਦੇ ਓਪਨ ਵਰਗ ਵਿੱਚ ਬਰਨਾਲਾ ਅਤੇ ਅੰਡਰ 16 ਵਿੱਚ ਮੋਗਾ ਦੇ ਖਿਡਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ
^ ਟੂਰਨਾਮੈਂਟ ਵਿੱਚ ਸੂਬੇ ਦੇ 163 ਖਿਡਾਰੀਆਂ ਨੇ ਲਿਆ ਭਾਗ 

ਪੰਜਾਬ ਰਾਜ ਚੈਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਟੂਰਨਾਂਮੈਂਟ 'ਚ ਸਮੂਲੀਅਤ ਕਰਕੇ ਵਧਾਈ ਰੌਣਕ

ਬਰਨਾਲਾ, ਮਿਤੀ : 21^08^2022 
ਬਰਨਾਲਾ ਸ਼ਤਰੰਜ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸ਼੍ਰੀ ਵੀਕੇ ਜੋਸ਼ੀ ਪੰਜਾਬ ਰਾਜ ਸ਼ਤਰੰਜ ਟੂਰਨਾਮੈਂਟ 2022 ਐਤਵਾਰ ਨੂੰ ਸਮਾਪਤ ਹੋ ਗਿਆ।ਇਸ ਟੂਰਨਾਮੈਂਟ ਵਿੱਚ ਸੂਬੇ ਦੇ 17 ਜ਼ਿਿਲ੍ਹਆਂ ਦੇ ਕਰੀਬ 163 ਖਿਡਾਰੀਆਂ ਨੇ ਭਾਗ ਲਿਆ।ਜਾਣਕਾਰੀ ਦਿੰਦਿਆਂ ਬਰਨਾਲਾ ਡਿਸਟਿਕ ਚੈਸ ਐਸੋਸੀਏਸ਼ਨ ਦੇ ਪ੍ਰਧਾਨ ਨੀਲਕੰਠ ਸ਼ਰਮਾ, ਜਰਨਲ ਸੈਕਟਰੀ ਜਨਿੰਦਰ ਜੋਸ਼ੀ ਨੇ ਦੱਸਿਆ ਕਿ ਵਾਈHਐਸ ਸਕੂਲ ਦੇ ਐਮਡੀ ਵਰੁਣ ਭਾਰਤੀ ਅਤੇ ਪ੍ਰਿੰਸੀਪਲ ਮੈਡਮ ਵਿਮੀ ਪੁਰੀ ਦੇ ਵਿਸ਼ੇਸ਼ ਸਹਿਯੋਗਸਕੂਲ ਵਿੱਚ ਦੋ ਵਰਗਾਂ ਦਾ ਇਹ ਪ੍ਰੋਗਰਾਮ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਰੇ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਐਸੋਸੀਏਸ਼ਨ ਵੱਲੋਂ ਆਏ ਹੋਏ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਦੋਵੇਂ ਦਿਨ ਦੁਪਹਿਰ ਦੇ ਖਾਣੇ ਅਤੇ ਚਾਹ ਅਤੇ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਸੀ। ਅੰਡਰ 16 ਵਿੱਚ ਜ਼ਿਲ੍ਹਾ ਮੋਗਾ ਦੇ ਕ੍ਰਿਸ਼ ਨੇ ਪਹਿਲਾ, ਜ਼ਿਲ੍ਹਾ ਲੁਧਿਆਣਾ ਦੇ ਸੁਖਮਨੀ ਸਿੰਘ ਨੇ ਦੂਜਾ ਅਤੇ ਜ਼ਿਲ੍ਹਾ ਮੋਗਾ ਦੇ ਪਿਊਸ਼ ਜੈਨ ਨੇ ਤੀਜਾ, ਮੋਗਾ ਦੇ ਅੰਕਿਤ ਕਲੇਰਾ ਨੇ ਚੌਥਾ, ਮੋਗਾ ਦੇ ਪ੍ਰਤਾਪ ਵੀਰ ਸਿੰਘ ਨੇ ਪੰਜਵਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਓਪਨ ਵਰਗ ਵਿੱਚ ਬਰਨਾਲਾ ਦੇ ਜਤਿਨ ਦੂਆ ਨੇ ਪਹਿਲਾ, ਬਰਨਾਲਾ ਦੇ ਲਵਿਸ਼ ਵਰਮਾ ਨੇ ਦੂਜਾ, ਰਾਜਪੁਰਾ ਦੇ ਕੁਮਾਰ ਤੁਲਾਨੀ ਨੇ ਤੀਜਾ, ਸੁਨਾਮ ਦੇ ਨਵੀਨ ਕੁਮਾਰ ਨੇ ਚੌਥਾ, ਫਿਰੋਜਪੁਰ ਦੇ ਤਜਿੰਦਰ ਸਿੰਘ ਨੇ ਪੰਜਵਾਂ ਸਥਾਨ ਹਾਸਲ ਕੀਤਾ। ਦੂਜੇ ਦਿਨ ਚੈਕਮੇਟ ਇਮੀਗ੍ਰੇਸ਼ਨ ਸੰਸਥਾ ਦੀ ਡਾਇਰੈਕਟਰ ਨਵਿਤਾ ਜਿੰਦਲ ਅਤੇ ਸੰਦੀਪ ਹੋਮਿਓਪੈਥੀ ਦੇ ਐਮਡੀ ਸੰਦੀਪ ਮਲਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪੁਜੀਸ਼ਨਾਂ ਹਾਂਸਲ ਕਰਨ ਵਾਲੇ ਖਿਡਾਰੀਆਂ ਨੂੰ ਕੈਸ਼ ਪ੍ਰਾਇਜ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਸਰਟੀਫਿੇਕਟ ਦੇ ਕੇ ਸਨਮਾਨਿਆ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਪ੍ਰੋਗਰਾਮ ਕਰਵਾਏ ਜਾਣਗੇ।
ਦੂਜੇ ਦਿਨ ਵਿਸ਼ੇਸ਼ ਤੌਰ 'ਤੇ ਪੰਜਾਬ ਰਾਜ ਸ਼ਤਰੰਜ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ, ਜਨਰਲ ਸਕੱਤਰ ਜਗਜੀਤ ਸਿੰਘ ਚੀਮਾ, ਉਪ ਪ੍ਰਧਾਨ ਹਰਚਰਨ ਸਿੰਘ, ਖਜ਼ਾਨਚੀ ਅਸ਼ਵਨੀ ਤਿਵਾੜੀ ਹਾਜ਼ਰ ਸਨ।ਇਸ ਮੌਕੇ ਰੋਹਨ, ਸੌਰਵ, ਮੋਹਿਤ ਬਾਂਸਲ, ਰਮੇਸ਼ ਕੁਮਾਰ, ਸ਼ਕੁਲ ਕੌਸ਼ਲ, ਸੀHਏH ਅਸੁਨੀਲ ਜਿੰਦਲ, ਮਨੀਸ਼ ਸਿੰਗਲਾ, ਰਾਕੇਸ਼ ਕੁਮਾਰ, ਰੌਬਿਨ ਗੁਪਤਾ, ਐਡਵੋਕੇਟ ਦੀਪਕ ਜਿੰਦਲ, ਰਾਮ ਕੁਮਾਰ ਵਿਆਸ, ਸੀਨੀਅਰ ਬੈਂਕ ਮੈਨੇਜਰ ਅਕੁੰਸ ਗਰਗ, ਸੁਭਮ ਮਿੱਤਲ, ਸਤੀਸ਼ ਕੁਮਾਰ, ਵਰੁਣ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਐਸੋਸੀਏਸ਼ਨ ਨੇ ਵਾਈHਐਸ ਸਕੂਲ ਦੇ ਐਮHਡੀ ਵਰੁਣ ਭਾਰਤੀ ਅਤੇ ਪ੍ਰਿੰਸੀਪਲ ਵਿੰਮੀ ਪੁਰੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ 2 ਦਿਨ ਦਿੱਤੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ।
–  ਸੂਬਾ ਪੱਧਰੀ ਚੈਸ ਟੂਰਨਾਮੈਂਟ ਵਾਈHਐਸ ਸਕੂਲ ਵਿੱਚ ਅਮਿੱਟ ਯਾਦਾ ਛੱਡਦਿਆਂ ਸਮਾਪਤ ਸ਼੍ਰੀ ਵੀਕੇ ਜੋਸ਼ੀ ਸ਼ਤਰੰਜ ਟੂਰਨਾਮੈਂਟ ਦੇ ਓਪਨ ਵਰਗ ਵਿੱਚ ਬਰਨਾਲਾ ਅਤੇ ਅੰਡਰ 16 ਵਿੱਚ ਮੋਗਾ ਦੇ ਖਿਡਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ
  • Title : – ਸੂਬਾ ਪੱਧਰੀ ਚੈਸ ਟੂਰਨਾਮੈਂਟ ਵਾਈHਐਸ ਸਕੂਲ ਵਿੱਚ ਅਮਿੱਟ ਯਾਦਾ ਛੱਡਦਿਆਂ ਸਮਾਪਤ ਸ਼੍ਰੀ ਵੀਕੇ ਜੋਸ਼ੀ ਸ਼ਤਰੰਜ ਟੂਰਨਾਮੈਂਟ ਦੇ ਓਪਨ ਵਰਗ ਵਿੱਚ ਬਰਨਾਲਾ ਅਤੇ ਅੰਡਰ 16 ਵਿੱਚ ਮੋਗਾ ਦੇ ਖਿਡਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ
  • Posted by :
  • Date : अगस्त 23, 2022
  • Labels :
  • Blogger Comments
  • Facebook Comments

0 comments:

एक टिप्पणी भेजें

Top