Contact for Advertising

Contact for Advertising

Latest News

सोमवार, 19 सितंबर 2022

ਰਜਿੰਦਰ ਸਿੰਘ ਰਾਜਨ ਦੀ ਕਾਵਿ-ਪ੍ਰਤਿਭਾ ਬਾਰੇ ਸਮਾਗਮ 25 ਸਤੰਬਰ ਨੂੰ

ਰਜਿੰਦਰ ਸਿੰਘ ਰਾਜਨ ਦੀ ਕਾਵਿ-ਪ੍ਰਤਿਭਾ ਬਾਰੇ ਸਮਾਗਮ 25 ਸਤੰਬਰ ਨੂੰ
    ਕਮਲੇਸ਼ ਗੋਇਲ ਖਨੌਰੀ

ਖਨੌਰੀ 19 ਸਤੰਬਰ - ਪੰਜਾਬੀ ਸਾਹਿਤ ਵਿਕਾਸ ਮੰਚ (ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਸ਼ਾਖਾ) ਵੱਲੋਂ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਸਹਿਯੋਗ ਨਾਲ 25 ਸਤੰਬਰ ਦਿਨ ਐਤਵਾਰ ਨੂੰ ਸਹੀ 10:00 ਵਜੇ, ਸੁਤੰਤਰ ਭਵਨ ਸੰਗਰੂਰ ਵਿਖੇ 'ਰਜਿੰਦਰ ਸਿੰਘ ਰਾਜਨ ਦੀ ਕਾਵਿ - ਪ੍ਰਤਿਭਾ: ਪੇਸ਼ਕਾਰੀ ਅਤੇ ਮੁਲਾਂਕਣ' ਵਿਸ਼ੇ 'ਤੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਪ੍ਰਧਾਨਗੀ ਉੱਘੀ ਲੇਖਿਕਾ ਅਤੇ ਆਲੋਚਿਕਾ ਡਾ. ਅਰਵਿੰਦਰ ਕੌਰ ਕਾਕੜਾ ਕਰਨਗੇ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਰਾਜਿੰਦਰ ਸਿੰਘ ਰਾਜਨ ਤੋਂ ਇਲਾਵਾ ਉੱਘੇ ਗਾਇਕ ਪ੍ਰਗਟ ਬਟੂਹਾ, ਗੁਰਮਸਤਾਨਾ, ਅਮਨ ਜੱਖਲਾਂ ਅਤੇ ਭੁਪਿੰਦਰ ਨਾਗਪਾਲ ਉਨ੍ਹਾਂ ਦੇ ਲਿਖੇ ਗੀਤਾਂ ਦੀ ਗਾ ਕੇ ਪੇਸ਼ਕਾਰੀ ਕਰਨਗੇ। ਉਨ੍ਹਾਂ ਦੀ ਕਾਵਿ - ਪ੍ਰਤਿਭਾ ਬਾਰੇ ਹੋਣ ਵਾਲੀ ਵਿਚਾਰ-ਚਰਚਾ ਵਿੱਚ ਉੱਘੇ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ, ਪ੍ਰੋ. ਇੰਦਰਪਾਲ ਸਿੰਘ, ਦਵਿੰਦਰ ਸਿੰਘ ਸੇਖਾ, ਡਾ. ਮੀਤ ਖਟੜਾ, ਡਾ. ਇਕਬਾਲ ਸਿੰਘ ਸਕਰੌਦੀ, ਦਲਬਾਰ ਸਿੰਘ ਚੱਠੇ ਸੇਖਵਾਂ ਅਤੇ ਸੁਖਵਿੰਦਰ ਸਿੰਘ ਲੋਟੇ ਹਿੱਸਾ ਲੈਣਗੇ।
ਰਜਿੰਦਰ ਸਿੰਘ ਰਾਜਨ ਦੀ ਕਾਵਿ-ਪ੍ਰਤਿਭਾ ਬਾਰੇ ਸਮਾਗਮ 25 ਸਤੰਬਰ ਨੂੰ
  • Title : ਰਜਿੰਦਰ ਸਿੰਘ ਰਾਜਨ ਦੀ ਕਾਵਿ-ਪ੍ਰਤਿਭਾ ਬਾਰੇ ਸਮਾਗਮ 25 ਸਤੰਬਰ ਨੂੰ
  • Posted by :
  • Date : सितंबर 19, 2022
  • Labels :
  • Blogger Comments
  • Facebook Comments

0 comments:

एक टिप्पणी भेजें

Top