ਸਾਹਿਤ ਚਰਚਾ ਮੰਚ ਦਾ ਹੋਇਆ ਸਾਹਿਤਕ ਸਮਾਗਮ, ਗੁਰਭਜਨ ਸਿੰਘ ਗਿੱਲ ਦੀ ਕਿਤਾਬ ਰਲੀਜ,ਗੁਰਪਾਲ ਸਿੰਘ ਬਿਲਾਵਲ ਦਾ ਹੋਇਆ ਰੂਬਰੂ
ਹੰਡਿਆਏਿਆ , ( ਕੇਸ਼ਵ ਵਰਦਾਨ ਪੂਜ)--ਹੰਡਿਆਇਆ ਵਿਖੇ ਸਾਹਿਤ ਚਰਚਾ ਮੰਚ ਵੱਲੋਂ ਸਾਹਿਤਕ ਸਮਾਗਮ ਕਰਵਾਏਿਆ ਗਿਆ l ਜਿਸ ਵਿੱਚ ਪ੍ਰੋ:ਗੁਰਭਜਨ ਸਿੰਘ ਗਿੱਲ ਦੀ 'ਖੈਰ ਪੰਜਾ ਪਾਣੀਆਂ ਦੀ ' ਪੁਸਤਕ ਸੀ ਮਾਰਕੰਡਾ ਅਤੇ ਬੂਟਾ ਸਿੰਘ ਚੌਹਾਨ ਤੇ ਹੋਰ ਲੇਖਕਾਂ ਨੇ ਰਿਲੀਜ਼ ਕੀਤੀ ਅਤੇ ਗੁਰਪਾਲ ਸਿੰਘ ਬਿਲਾਵਲ ਗ਼ਜ਼ਲਕਾਰ ਦਾ ਰੂਬਰੂ ਕਰਵਾਇਆ ਗਿਆ l ਸਮਾਗਮ ਦੇ ਮੁੱਖ ਮਹਿਮਾਨ ਆਲੋਚਕ ਡਾ ਭੁਪਿੰਦਰ ਸਿੰਘ ਬੇਦੀ ਸਨ ।
ਉਨ੍ਹਾਂ ਗਿੱਲ ਦੀ ਪੁਸਤਕ ਦੀ ਜਾਣ ਪਹਿਚਾਣ ਕਰਵਾਈ ।ਇਸ ਮੌਕੇ ਉੱਘੇ ਗ਼ਜ਼ਲਕਾਰ ਬੂਟਾ ਸਿੰਘ ਚੋਹਾਨ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਵਿਵਾਦਾਂ ਨੂੰ ਤਿਆਗ ਕੇ ਸਾਰਥਿਕ ਅਤੇ ਲੋਕ ਪੱਖੀ ਸਾਹਿਤ ਰਚਨਾ ਕਰਨੀ
ਚਾਹੀਦੀ ਹੈ ਤਾਂ ਜੋ ਹੇਠਲੇ ਵਰਗ ਦੇ ਲੋਕਾਂ ਦੀ ਆਵਾਜ ਰਾਜ ਕਰੇਂਦੇ ਹਾਕਮਾਂ ਤੱਕ ਪੁੱਜੇ l ਲੇਖਕ ਸੀ.ਮਰਕੰਡਾ ਨੇ ਕਿਹਾ ਕਿ ਉਰਦੂ ਦੀ ਗ਼ਜ਼ਲ ਜਿਆਦਾਤਰ ਰਾਜਿਆਂ ਦਾ ਸਮਾਂ ਰੰਗੀਨ ਬਣਾਉਣ ਲਈ ਹੁੰਦੀ ਸੀ ਹੁਣ ਅਤੇ ਹੁਣ ਗ਼ਜ਼ਲ ਲੋਕਾਂ ਦੇ ਸਰੋਕਾਰਾਂ, ਲੋੜਾਂ ਅਤੇ ਹੱਕਾਂ ਦੀ ਆਵਾਜ ਉਠਾਉਂਦੀ ਹੈ l ਤੇਜਾ ਸਿੰਘ ਤਿਲਕ ਨੇ ਕਿਹਾ ਕੇ ਸਾਹਿਤਕਾਰ ਮੌਜੂਦਾ ਸਮੇਂ ਦੀਆਂ ਸਰਕਾਰਾਂ ਦੇ ਲੋਕਾਈ ਨੂੰ ਦਮਨ ਕਰਨ ਦੀਆਂ ਨੀਤੀਆਂ ਨੂੰ ਉਜਾਗਰ ਕਰੇ ਕਿਉਂਕਿ ਇਸ ਸਮੇਂ ਅੰਦਰ ਲੋਕ 17ਵੀਂ 18ਵੀਂ ਸਦੀ ਨਾਲੋਂ ਵੀਂ ਵੱਧ ਪੀੜਤ ਹੋ ਰਹੇ ਹਨ ਅਤੇ ਸਾਹਿਤਕਾਰ ਜਿਸ ਸੰਦਰਭ ਵਿੱਚ ਲਿਖਣ ਆਪਣੀ ਰਚਨਾ ਉਸੇ ਦੇ ਆਲੇ - ਦੁਆਲੇ ਰੱਖਣ ਜਦੋਂ ਰਚਨਾਂ ਸੰਦਰਭ ਨਾਲੋਂ ਟੁੱਟਦੀ ਹੈ ਤਾਂ ਉਸਦਾ ਜੋ ਪ੍ਰਭਾਵ ਹੁੰਦਾ ਹੈ, ਉਹ ਖ਼ਤਮ ਹੋ ਜਾਂਦਾ ਹੈl ਪੰਜਾਬੀ ਲੋਕਧਾਰਾ ਦੇ ਪ੍ਰਬੰਧਕ ਗੁਰਸੇਵਕ ਸਿੰਘ ਧੌਲਾ ਨੇ ਕਿਹਾ ਕਿ ਕੁਝ ਸਾਹਿਤਕਾਰ ਧਾਰਮਿਕ ਸ਼ਰਧਾ ਰੱਖਣ ਵਾਲੇ ਸਾਹਿਤਕਾਰਾਂ ਨੂੰ ਸਾਹਿਤਕਾਰ ਮੰਨਣ ਤੋਂ ਆਕੀ ਹਨ ਜੋ ਠੀਕ ਨਹੀਂ ਕਿਉਕਿ ਗੁਰਬਾਣੀ ਅਤੇ ਹੋਰ ਧਾਰਮਿਕ ਸਾਹਿਤ ਵੀਂ ਲੋਕਾਈ ਦੀ ਗੱਲ ਕਰਦਾ ਹੈ l ਇਸ ਮੌਕੇ ਡਾ:ਭੁਪਿੰਦਰ ਸਿੰਘ ਬੇਦੀ, ਡਾ: ਅਮਨਦੀਪ ਸਿੰਘ ਟੱਲੇਵਾਲਿਆ , ਡਾ: ਉਜਾਗਰ ਸਿੰਘ ਮਾਨ, ਪਾਲ ਸਿੰਘ ਲਹਿਰੀ, ਸੋਮਾਂ ਕਲਸੀਆਂ, ਬਲਵੀਰ ਸਿੰਘ ਰਾਏਕੋਟੀ, ਗੁਰਪਾਲ ਸਿੰਘ ਬਿਲਾਵਲ, ਹਰਬਚਨ ਸਿੰਘ ਹੰਡਿਆਇਆ, ਸੁਰੇਸ਼ ਹੰਡਿਆਲਵੀ, ਗੁਰਜੀਤ ਸਿੰਘ ਖੁੱਡੀ, ਮੋਹਨ ਸਿੰਘ ਖਾਲਸਾ,ਜੁਗਰਾਜ ਧੌਲਾ,ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਸਿੰਘ ਸੁਨੇਹ, ਹਾਕਮ ਸਿੰਘ ਚੋਹਾਨ, ਜੁਆਲਾ ਸਿੰਘ ਮੌੜ, ਹਰਦੀਪ ਕੁਮਾਰ,ਜਗਜੀਤ ਗੁਰਮ, ਬੀਰਪਾਲ ਕੌਰ ਹੰਡਿਆਇਆ, ਪਰਮ ਪਰਵਿੰਦਰ, ਰਘਵੀਰ ਸਿੰਘ ਕੱਟੂ ਆਦਿ ਸਮੇਤ ਹੋਰ ਨੇ ਆਪਣੀਆਂ ਸਾਹਿਤਕ ਵੰਨਗੀਆਂ ਅਤੇ ਵਿਚਾਰ ਪੇਸ਼ ਕੀਤੇ l ਸਾਹਿਤ ਚਰਚਾ ਮੰਚ ਦੇ ਪ੍ਰਧਾਨ ਬੰਧਨ ਤੋੜ ਸਿੰਘ, ਕਰਨ ਬਾਵਾ, ਲਿਆਕਤ ਅਲੀ, ਡਾ: ਕੁਲਦੀਪ ਸਿੰਘ ਨੇ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ l
0 comments:
एक टिप्पणी भेजें