ਕਲੱਸਟਰ ਨੂਰਵਾਲਾ ਵਿਖੇ ਸੈਂਟਰ ਪੱਧਰੀ ਕਰਵਾਈਆਂ ਖੇਡਾਂ
ਕਮਲੇਸ਼ ਗੋਇਲ ਖਨੌਰੀ
ਖਨੌਰੀ 19 ਸਤੰਬਰ -
ਕਲੱਸਟਰ ਨੂਰਵਾਲਾ ਵਿਖੇ ਸੈਂਟਰ ਪੱਧਰੀ ਖੇਡਾਂ 15 ,16 ,17 ਸਤੰਬਰ 2022 ਨੂੰ ਕਰਵਾਈਆਂ ਗਈਆ।
ਸੈਂਟਰ ਨੂਰਵਾਲਾ ਵਿਖੇ 3 ਦਿਨਾਂ ਕਲੱਸਟਰ ਪੱਧਰੀ ਖੇਡਾਂ ਮੌਕੇ ਪਿੰਡ ਦੇ ਸਰਪੰਚ ਸਰਦਾਰ ਸੁਰਜੀਤ ਸਿੰਘ ਜੀ ਨੇ ਖੇਡਾਂ ਦਾ ਉਦਘਾਟਨ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਰਾਜਨੀਤਕ ਆਗੂ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਹੋਏ । ਕਲੱਸਟਰ ਨੂਰਵਾਲਾ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀਮਤੀ ਆਸ਼ਾ ਰਾਣੀ ਜੀ ਦੀ ਯੋਗ ਅਗਵਾਈ ਅਨੁਸਾਰ ਸੈਂਟਰ ਹੈੱਡ ਟੀਚਰ ਸ਼੍ਰੀਮਤੀ ਮਨੀਸ਼ਾ ਭਾਟੀਆ ਜੀ ਨੇ ਸੁਆਗਤੀ ਸ਼ਬਦ ਕਹੇ। ਇਨ੍ਹਾਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂਰਵਾਲਾ , ਸੁਜਾਤਵਾਲਾ , ਜਮਾਲਪੁਰ ਲੇਲੀ , ਬਾਜੜਾ , ਕਾਕੋਵਾਲ , ਫਾਂਬੜਾ , ਕਨੀਜਾ , ਸੱਤੋਵਾਲ , ਚੂਹੜਵਾਲ, ਢੇਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਲੱਗਭੱਗ ਢਾਈ ਸੌ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿਚ ਬਲਾਕ ਵੱਲੋਂ ਪ੍ਰਾਇਮਰੀ ਸਕੂਲ ਖੇਡਾਂ ਲਈ ਨਿਯੁਕਤ ਸ੍ਰੀਮਤੀ ਗੁਰਸ਼ਰਨ ਕੌਰ ਜੀ ਅਤੇ ਸੈਂਟਰ ਹੈਡ ਟੀਚਰ ਮਨੀਸ਼ਾ ਭਾਟੀਆ ਜੀ ਦੀ ਯੋਗ ਅਗਵਾਈ ਦੇ ਵਿੱਚ ਅਧਿਆਪਕਾਂ ਦੀਆਂ ਟੀਮਾਂ ਬਣਾ ਕੇ ਵਿਦਿਆਰਥੀਆਂ ਦੀ ਤਿਆਰੀ , ਖੇਡਾਂ ਲਈ ਮੈਦਾਨ ਤਿਆਰ ਕਰਨ ਦਾ ਕੰਮ , ਬੱਚਿਆਂ ਨੂੰ ਖੇਡਾਂ ਖਿਡਾਉਣ ਦਾ ਸਮੁੱਚਾ ਕਾਰਜ ਬਹੁਤ ਹੀ ਵਧੀਆ ਢੰਗ ਨਾਲ ਇੱਕ ਟੀਮ ਵਰਕ ਵਾਂਗੂੰ ਕੀਤਾ ਗਿਆ । ਬੱਚਿਆ ਨੇ ਵੱਖ ਵੱਖ ਖੇਡਾਂ ਜਿਵੇਂ ਨੈਸ਼ਨਲ ਸਟਾਇਲ ਕਬੱਡੀ , ਖੋ - ਖੋ , ਯੋਗਾ , ਰੱਸੀ ਟੱਪਣਾ , ਅਥਲੈਟਿਕਸ (ਦੌੜਾਂ 100 , ਮੀਟਰ 200 ਮੀਟਰ , 400 ਮੀਟਰ , 400 ਮੀਟਰ ਰਿਲੇਅ ਦੌੜ , ਲੰਬੀ ਛਾਲ , ਗੋਲਾ ਸੁੱਟਣਾ , ਕੁਸ਼ਤੀ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਕੁੱਲ ਮਿਲਾ ਕੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਅਧਿਆਪਕਾਂ ਦੀ ਮਿਹਨਤ ਅਤੇ ਸਬੰਧਤ ਅਧਿਕਾਰੀਆਂ ਦੀ ਯੋਗ ਅਗਵਾਈ ਅਨੁਸਾਰ ਆਪਣਾ ਮੰਤਵ ਪੂਰਾ ਕਰਦਾ ਨਜ਼ਰ ਆਇਆ । ਜੇਤੂ ਟੀਮਾਂ ਨੂੰ ਸਾਡੇ ਸਤਿਕਾਰਯੋਗ ਬੀ ਪੀ ਈ ਓ ਮੈਡਮ ਆਸ਼ਾ ਖੰਨਾ, ਸ਼੍ਰੀ ਭੂਸ਼ਣ ਖੰਨਾ ਜੀ , ਪਿੰਡ ਦੇ ਸਰਪੰਚ ਸਰਦਾਰ ਸੁਰਜੀਤ ਸਿੰਘ ਜੀ ਅਤੇ ਹਰਮਨ ਪਿਆਰੇ ਸੀ ਐੱਚ ਟੀ ਮੈਡਮ ਮਨੀਸ਼ਾ ਭਾਟੀਆ ਜੀ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਬੰਧਕ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਨਿਤ ਕੀਤਾ ਗਿਆ। ਸਾਡੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸ਼੍ਰੀ ਕੁਲਵਿੰਦਰ ਕੁਮਾਰ ਜੀ ਅਤੇ ਰਾਕੇਸ਼ ਕੁਮਾਰ ਜੀ ਨੇ ਸਟੇਜ ਸੰਭਾਲਣ ਦੇ ਨਾਲ ਨਾਲ ਵਧੀਆ ਕਮੈਂਟਰੀ ਕਰ ਕੇ ਬੱਚਿਆਂ ਵਿੱਚ ਹੋਰ ਉਤਸਾਹ ਭਰ ਦਿੱਤਾ। ਬੱਚਿਆ ਵੱਲੋਂ ਰੰਗਾਂਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਨਾਲ ਹੋਰ ਚਾਰ ਚੰਨ ਲੱਗ ਗਏ। ਅਸੀ ਨੂਰਵਾਲਾ ਸੈਂਟਰ ਦੇ ਸਾਰੇ ਸਕੂਲਾਂ ਨੂੰ ਇਸ ਖੇਡਾਂ ਵਿੱਚ ਭਾਗ ਲੈਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਨੀਸ਼ਾ ਭਾਟੀਆ
ਸੈਂਟਰ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ , ਨੂਰਵਾਲਾ ਬਲਾਕ ਮਾਂਗਟ -2 ਜ਼ਿਲ੍ਹਾ ਲੁਧਿਆਣਾ l
0 comments:
एक टिप्पणी भेजें