Contact for Advertising

Contact for Advertising

Latest News

मंगलवार, 27 सितंबर 2022

“ ਸਹੀਦ ਭਗਤ ਸਿੰਘ ਜਿੰਦਾਬਾਦ ਕਾਨਫਰੰਸ “ ਦੀਆਂ ਤਿਆਰੀਆਂ ਮੁਕੰਮਲ-ਉਗਰਾਹਾਂ

" ਸਹੀਦ ਭਗਤ ਸਿੰਘ ਜਿੰਦਾਬਾਦ ਕਾਨਫਰੰਸ " ਦੀਆਂ ਤਿਆਰੀਆਂ ਮੁਕੰਮਲ-ਉਗਰਾਹਾਂ 
ਬਰਨਾਲਾ 26 ਸਤੰਬਰ (ਕੇਸ਼ਵ ਵਰਦਾਨ ਪੁੰਜ
) ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ  ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਤਰਕਸੀਲ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ 28 ਸਤੰਬਰ ਨੂੰ ਬਰਨਾਲਾ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ "ਸਹੀਦ ਭਗਤ ਸਿੰਘ ਜਿੰਦਾਬਾਦ ਕਾਨਫਰੰਸ" ਦੀਆਂ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਇਸ ਕਾਨਫਰੰਸ 'ਚ ਭਾਰੀ ਗਿਣਤੀ ਔਰਤਾਂ ਸਮੇਤ ਦਹਿ ਹਜਾਰਾਂ ਕਿਸਾਨਾਂ ਤੋਂ ਇਲਾਵਾ ਖੇਤ ਮਜਦੂਰ, ਨੌਜਵਾਨ, ਵਿਦਿਆਰਥੀ,ਮੁਲਾਜਮ, ਠੇਕਾ ਕਾਮੇ, ਸਾਬਕਾ ਫੌਜੀ ਆਦਿ ਕਿਰਤੀ ਲੋਕ ਵੀ ਆਪੋ ਆਪਣੀਆਂ ਜਥੇਬੰਦੀਆਂ ਦੇ ਝੰਡਿਆਂ ਥੱਲੇ ਵੱਡੇ ਪੱਧਰ 'ਤੇ ਸਾਮਲ ਹੋਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਭਾਵੇਂ ਸਹੀਦੇ ਆਜਮ ਭਗਤ ਸਿੰਘ ਲੋਕ-ਪੱਖੀ ਇਨਕਲਾਬੀ ਲਹਿਰਾਂ ਦੇ ਸਥਾਪਿਤ ਤੇ ਸਤਿਕਾਰਤ ਰਹਿਬਰ ਹਨ ਤੇ ਅਸੀਂ ਹਰ ਸਾਲ ਵੱਡੀ ਪੱਧਰ 'ਤੇ ਉਨਾਂ ਦਾ ਜਨਮ ਦਿਨ ਮਨਾ ਕੇ ਲੋਕ ਲਹਿਰ ਦੇ ਕਦਮ ਵਧਾਰੇ ਲਈ ਉਹਨਾਂ ਦੇ ਇਨਕਲਾਬੀ ਵਿਚਾਰਾਂ ਅਤੇ ਲਾਸਾਨੀ ਕੁਰਬਾਨੀ ਤੋਂ ਪ੍ਰੇਰਨਾ ਤੇ ਮਾਰਗ ਦਰਸਨ ਲੈਂਦੇ ਹਾਂ। ਪਰ ਇਸ ਵਾਰ ਉਹਨਾਂ ਦਾ ਜਨਮ ਦਿਨ ਹੋਰ ਵੀ ਵਿਸਾਲ ਪੱਧਰ 'ਤੇ ਵੱਧ ਜੋਸ-ਖਰੋਸ ਤੇ ਧੜੱਲੇ ਨਾਲ ਮਨਾਉਣ ਦੇ ਦੋ ਵਿਸੇਸ ਪ੍ਰਸੰਗ ਹਨ। ਇੱਕ ਪਾਸੇ ਤਾਂ ਲੋਕਾਂ ਦੀ ਇਨਕਲਾਬੀ ਲਹਿਰ ਅੰਦਰ ਨਿੱਤ ਦਿਨ ਨਵੇਂ ਆ ਰਹੇ ਉਭਾਰ ਤੇ ਇਸ ਵਿੱਚ ਵੱਡੇ ਪ੍ਰੇਰਨਾ ਸਰੋਤ ਤੇ ਮਾਰਗ ਦਰਸਕ ਵਜੋਂ ਸਹੀਦ ਭਗਤ ਸਿੰਘ ਦੇ ਉੱਭਰ ਰਹੇ ਅਕਸ ਤੋਂ ਖਿਝੇ ਹੋਏ ਸਿਮਰਨਜੀਤ ਸਿੰਘ ਮਾਨ ਵਰਗੇ ਫਿਰਕਾਪ੍ਰਸਤ ਅਤੇ ਸਾਮਰਾਜਵਾਦ ਤੇ ਜਗੀਰਦਾਰੀ ਦੇ ਜੱਦੀ ਪੁਸਤੀ ਵਫਾਦਾਰ ਸਹੀਦ ਭਗਤ ਸਿੰਘ ਉਪਰ ਸਿੱਧੇ ਹਮਲੇ ਕਰਨ 'ਤੇ ਉਤਾਰੂ ਹੋ ਗਏ ਹਨ। ਉਹ ਉਸਨੂੰ ਨਾਂ ਸਿਰਫ ਸਹੀਦ ਮੰਨਣ ਤੋਂ ਇਨਕਾਰੀ ਹੋਏ ਹਨ ਸਗੋਂ ਉਸਨੂੰ "ਆਰੀਆ ਸਮਾਜੀ ਹਿੰਦੂ ਰਾਸਟਰਵਾਦੀ" ਤੇ ਅਤੰਕਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ ਕਰ ਰਹੇ ਹਨ । ਦੂਜੇ ਪਾਸੇ ਹਕੂਮਤੀ ਪਾਰਟੀ ਆਪ ਦੇ ਨਾਂ ਹੇਠ ਜੁੜੇ ਨਕਲੀ ਇਨਕਲਾਬੀ ਸਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਆਦਰਸਾਂ ਨੂੰ ਕਤਲ ਕਰਨ 'ਤੇ ਤੁਲੇ ਹੋਏ ਹਨ। ਉਹ ਪੱਗ ਬਸੰਤੀ ਬੰਨਦੇ ਆ ਤੇ ਮੱਥਾ ਖਟਕੜਕਲਾਂ ਜਾ ਕੇ ਟੇਕਦੇ ਆ, ਪਰ ਦੇਸ ਦੇ ਵਿਕਾਸ ਦਾ ਮਾਡਲ ਮਿਊਨਿਖ (ਜਰਮਨੀ) ਤੋਂ ਲੈਕੇ ਆਉਂਦੇ ਆ। ਯਾਨੀ ਨਾਹਰੇ ਉਹ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਉਣ ਦੇ ਲਾਉਂਦੇ ਹਨ ਪਰ ਲਾਗੂ ਉਹੀ ਕਾਰਪੋਰੇਟ ਮਾਡਲ ਕਰਦੇ  ਹਨ, ਜਿਹੜਾ ਹੁਣ ਤਾਂਈਂ ਅਕਾਲੀ ਕਾਂਗਰਸੀ ਤੇ ਭਾਜਪਾਈ ਕਰਦੇ ਆ ਰਹੇ ਹਨ। ਇਸ ਮੌਕੇ ਸੂਬਾ ਸਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਸ ਵਿਸਾਲ ਲੋਕ ਕਾਨਫਰੰਸ ਦਾ ਅਤੇ ਇਹਦੇ ਲਈ ਚੱਲੀ ਜਨਤਕ ਮੁਹਿੰਮ ਦਾ ਮਕਸਦ ਭਗਤ ਸਿੰਘ ਦੇ ਨਵੇਂ ਪੁਰਾਣੇ ਇਹਨਾਂ ਦੋਵੇਂ ਕਿਸਮ ਦੇ ਕਾਤਲਾਂ ਦਾ ਪਰਦਾਫਾਸ ਕਰਨਾ ਹੈ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਹਰ ਕਿਸਮ ਦੇ ਸਾਮਰਾਜ ਦੀ ਮੁਲਕ ਚੋਂ ਮੁਕੰਮਲ ਸਫ ਵਲੇਟਣ ਨਾਲ ਆਉਣਾ ਹੈ। ਸਹੀ ਅਰਥਾਂ 'ਚ ਆਤਮ ਨਿਰਭਰ ਤੇ ਅਜਾਦ ਵਿਕਾਸ ਦੇ ਰਾਹ ਚੱਲਿਆਂ ਆਉਣਾ ਹੈ। ਸਾਮਰਾਜੀ ਪੂੰਜੀ ਤੇ ਤਕਨੀਕ ਦੀ ਥੋਕ ਦਰਾਮਦ ਕਰਨ ਰਾਹੀਂ ਜਾਂ ਸੰਸਾਰ ਬੈਂਕ ਦੇ ਕਰਜਿਆਂ ਦੇ ਜੋਰ ਨਹੀਂ ਆਉਣਾ ! ਜਮੀਨਾਂ ਤੇ ਸੰਦ ਸਾਧਨਾਂ ਦੀ ਨਿਆਈਂ ਵੰਡ ਖਾਤਰ ਖਰੇ ਤੇ ਤਿੱਖੇ ਜਮੀਨੀ ਸੁਧਾਰ ਲਾਗੂ ਕਰਨ ਨਾਲ ਆਉਣਾ ਹੈ। ਜਮੀਨੀ ਸੁਧਾਰਾਂ ਤੇ ਜਮੀਨੀ ਹੱਦਬੰਦੀ ਦੀ ਸਫ ਵਲੇਟ ਕੇ ਲੱਖਾਂ ਏਕੜ ਜਮੀਨ ਅੰਬਾਨੀਆਂ ਅੰਡਾਨੀਆਂ ਨੂੰ ਮੁਫਤ ਜਾਂ ਕੌਡੀਆਂ ਦੇ ਭਾਅ ਦੇਣ  ਨਾਲ ਨਹੀਂ ਆਉਣਾ ! ਰੱਤ ਚੂਸ ਸੂਦਖੋਰੀ ਦੇ ਮੁਕੰਮਲ ਖਾਤਮੇ ਨਾਲ ਆਉਣਾ ਹੈ। ਕੁੱਝ ਹਜਾਰਾਂ ਜਾਂ ਲੱਖਾਂ ਰੁਪਏ ਦੇ ਕਰਜੇ ਬਦਲੇ ਕਿਸਾਨਾਂ ਮਜਦੂਰਾਂ ਨੂੰ ਜੇਲੀਂ ਤੁੰਨਣ ਜਾਂ ਉਹਨਾਂ ਦੀਆਂ ਜਮੀਨਾਂ/ ਘਰ ਕੁਰਕ-ਨਿਲਾਮ ਕਰਨ ਤੇ ਕਾਰਪੋਰੇਟਾਂ ਦੇ ਅਰਬਾਂ ਖਰਬਾਂ ਰੁਪਏ ਦੇ ਕਰਜੇ ਵੱਟੇ ਖਾਤੇ ਪਾਉਣ ਦੇ ਦਸਤੂਰ ਨਾਲ ਨਹੀਂ ਆਉਣਾ ! ਇਹ ਜਾਤਾਂ ਧਰਮਾਂ ਨਸਲਾਂ ਤੇ ਲਿੰਗ ਆਧਾਰਿਤ ਵਿਤਕਰਿਆਂ ਦੇ ਮੁਕੰਮਲ ਖਾਤਮੇ ਨਾਲ ਆਉਣਾ ਹੈ, ਮੁਫਤ ਬੱਸ ਸਫਰ ਵਰਗੀਆਂ ਤੁੱਛ ਸਹੂਲਤਾਂ ਜਾਂ ਹਜਾਰ ਰੁਪਏ ਮਹੀਨਾ ਦੀ ਖੈਰਾਤ ਦੇਣ ਵਰਗੇ ਲਾਰਿਆਂ ਨਾਲ ਨਹੀਂ ਆਉਣਾ ! ਜੰਮੂ ਕਸਮੀਰ ਤੇ ਉੱਤਰ ਪੂਰਬੀ ਖਿੱਤੇ ਦੀਆਂ ਕੌਮਾਂ ਨੂੰ ਆਤਮ ਨਿਰਣੇ ਦਾ ਹੱਕ ਦੇਣ ਨਾਲ ਆਉਣਾ ਹੈ, ਮੁਲਕ ਨੂੰ "ਕੌਮਾਂ ਦੀ ਜੇਲ" 'ਚ ਬਦਲਣ ਨਾਲ ਨਹੀਂ ਆਉਣਾ। ਕਹਿਣ ਦਾ ਭਾਵ ਇਹ ਕਿ ਅਸੀਂ ਲੋਕਾਂ ਨੂੰ ਇਹ ਦੱਸਣਾ ਹੈ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਯਾਨੀ ਕਿਸਾਨਾਂ ਮਜਦੂਰਾਂ ਦੀ ਪੁੱਗਤ ਵਾਲਾ ਰਾਜ "95 ਫੀਸਦੀ ਜਨਤਾ ਦਾ ਰਾਜ", ਸਮਾਜਿਕ ਬਰਾਬਰੀ ਤੇ ਨਿਆਂ ਵਾਲਾ ਰਾਜ, ਭਗਤ ਸਿੰਘ ਦੇ ਰਾਹ ਚੱਲਿਆਂ ਹੀ ਆਉਣਾ ਹੈ। ਇਹ ਤਾਂ ਕਿਸਾਨਾਂ ਮਜਦੂਰਾਂ ਦੀਆਂ "ਇਨਕਲਾਬੀ ਫੌਜਾਂ " ਨੂੰ ਲਾਮਬੰਦ ਕਰਨ,ਚੇਤਨ ਕਰਨ ਤੇ ਸਮਾਜ ਦੇ ਹੋਰ ਲੁੱਟੇ-ਪੁੱਟੇ ਹਿੱਸਿਆਂ ਨਾਲ ਵਿਸਾਲ ਏਕਤਾ ਉਸਾਰਨ ਰਾਹੀਂ ਸਾਂਝੇ ਸੰਘਰਸਾਂ ਦੇ ਰਾਹ ਪੈਣ ਤੇ ਕਰੜੇ ਸੰਘਰਸਾਂ ਦੌਰਾਨ ਹੋਣ ਵਾਲੀਆਂ ਕੁਰਬਾਨੀਆਂ ਲਈ ਮਾਨਸਿਕ ਤੌਰ 'ਤੇ ਤਿਆਰ ਹੋਣ ਨਾਲ ਆਉਣਾ ਹੈ। ਸਹੀਦ ਭਗਤ ਸਿੰਘ ਦੇ ਨਾਹਰੇ "ਸਾਮਰਾਜਵਾਦ ਮੁਰਦਾਬਾਦ" ਤੇ "ਇਨਕਲਾਬ ਜਿੰਦਾਬਾਦ" ਦਾ ਇਹੀ ਅਰਥ ਹੈ। 

ਫੋਟੋ--261ਏ
“ ਸਹੀਦ ਭਗਤ ਸਿੰਘ ਜਿੰਦਾਬਾਦ ਕਾਨਫਰੰਸ “ ਦੀਆਂ ਤਿਆਰੀਆਂ ਮੁਕੰਮਲ-ਉਗਰਾਹਾਂ
  • Title : “ ਸਹੀਦ ਭਗਤ ਸਿੰਘ ਜਿੰਦਾਬਾਦ ਕਾਨਫਰੰਸ “ ਦੀਆਂ ਤਿਆਰੀਆਂ ਮੁਕੰਮਲ-ਉਗਰਾਹਾਂ
  • Posted by :
  • Date : सितंबर 27, 2022
  • Labels :
  • Blogger Comments
  • Facebook Comments

0 comments:

एक टिप्पणी भेजें

Top