ਮਾਸਟਰ ਭੁਬਨੇਸ਼ਵਰ ਗੁਪਤਾ ਨੂੰ ਸਦਮਾ, ਪਤਨੀ ਦਾ ਹੋਇਆ ਦੇਹਾਂਤ
ਸਮਾਜ ਸੇਵੀ ਅਤੇ ਹੋਰਨਾਂ ਜਥੇਬੰਦੀਆ ਵੱਲੋਂ ਦੁੱਖ ਦਾ ਪ੍ਰਗਟਾਵਾ
7 ਸਤੰਬਰ,2022/ਬਰਨਾਲਾ(keshav Vardaan Punj /Himashu Vidhiarthi ):- ਮਾਸਟਰ ਭੁਵਨੇਸ਼ਵਰ ਕੁਮਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਪ੍ਰੇਮ ਲਤਾ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਸਮੇਟਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸਵਰਗੀ ਪ੍ਰੇਮ ਲਤਾ ਦਾ ਜਨਮ 2 ਦਸੰਬਰ 1961 ਨੂੰ ਬਰਨਾਲਾ ਵਿਖੇ ਪਿਤਾ ਅੱਛਰੂ ਰਾਮ ਅਤੇ ਮਾਤਾ ਲਾਜਵੰਤੀ ਦੇ ਘਰ ਹੋਇਆ। ਉਨ੍ਹਾਂ ਬਰਨਾਲਾ ਤੋਂ ਸਿੱਖਿਆ ਪ੍ਰਾਪਤ ਕੀਤੀ । ਉਨ੍ਹਾਂ ਦੀ ਸ਼ਾਦੀ 1983 ਵਿੱਚ ਭੁਵਨੇਸ਼ਵਰ ਕੁਮਾਰ ਗੁਪਤਾ ਨਾਲ ਹੋਈ। ਇਨ੍ਹਾਂ ਦੇ ਘਰ ਇੱਕ ਬੇਟੀ ਅਤੇ ਬੇਟੇ ਨੇ ਜਨਮ ਲਿਆ। ਬੇਟੀ ਪ੍ਰਿਅੰਕਾ ਗੁਪਤਾ ਸਰਕਾਰੀ ਟੀਚਰ ਅਤੇ ਬੇਟਾ ਕੇਸ਼ਵ ਗੁਪਤਾ ਐੱਚ ਡੀ ਐੱਫ ਸੀ ਬੈਂਕ ਚ ਮੁਲਾਜ਼ਮ ਲੱਗਾ ਹੋਇਆ ਹੈ। ਇਨ੍ਹਾਂ ਦੇ ਘਰ ਦੋ ਪੋਤਿਆਂ ਅਤੇ ਪੋਤੀ ਨੇ ਜਨਮ ਲਿਆ। ਸ਼ਾਦੀ ਤੋਂ ਲਗਪਗ 17-18 ਸਾਲ ਬਾਅਦ ਇਨ੍ਹਾਂ ਨੂੰ ਇੱਕ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਅਤੇ ਇਹ ਪਿਛਲੇ 22 ਸਾਲਾਂ ਤੋਂ ਮੰਜੇ ਤੇ ਹੀ ਪਏ ਸਨ। ਮਾਸਟਰ ਭੁਵਨੇਸ਼ਵਰ ਗੁਪਤਾ ਨੇ ਆਪਣੇ ਪਤਨੀ ਪ੍ਰੇਮ ਲਤਾ ਦੀ ਬਹੁਤ ਸੇਵਾ ਕੀਤੀ, ਇੱਥੋਂ ਤੱਕ ਕਿ ਰੋਟੀ ਵੀ ਆਪ ਖੁਆਉਂਦੇ ਸਨ । ਸਵ: ਪ੍ਰੇਮ ਲਤਾ ਦੀ ਹਾਲਤ ਅਚਨਚੇਤੀ ਵਿਗੜਨ ਕਾਰਨ ਉਹ ਰੱਬ ਨੂੰ ਪਿਆਰੇ ਹੋ ਗਏ । ਉਹ ਬਹੁਤ ਮਿਲਣਸਾਰ ਅਤੇ ਮਿੱਠ ਬੋਲੜੇ ਸਨ ਉਨ੍ਹਾਂ ਦੇ ਦੇਹਾਂਤ ਤੇ ਭਰਾ ਮੋਹਨ ਲਾਲ ਗੋਇਲ, ਸੁਰਿੰਦਰ ਪਾਲ ਗੋਇਲ, ਵਿਨੋਦ ਕੁਮਾਰ ਗੋਇਲ, ਧਰਮਪਾਲ ਗੋਇਲ, ਪੁੱਤਰ ਕੇਸ਼ਵ ਗੁਪਤਾ , ਬੇਟੀ ਪ੍ਰਿਅੰਕਾ ਗੁਪਤਾ, ਭਤੀਜੇ ਰਾਕੇਸ਼ ਕੁਮਾਰ ਅਭਿਸ਼ੇਕ ਗੋਇਲ, ਜਰਨਲਿਸਟ ਹਿਮਾਂਸ਼ੂ ਗੋਇਲ, ਨਨਾਣ ਸਨੇਹ ਲਤਾ,ਰਾਣੀ ਦੇਵੀ, ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੋਸਾਇਟੀ ਤੇ ਚੇਅਰਮੈਨ ਪੱਤਰਕਾਰ ਸੁਖਵਿੰਦਰ ਸਿੰਘ ਭੰਡਾਰੀ, ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੇ ਚੇਅਰਮੈਨ ਡਾ. ਰਾਕੇਸ਼ ਪੁੰਜ ਸ਼ਹਿਰ, ਸਕੱਤਰ ਜਰਨਲ ਬਲਵਿੰਦਰ ਆਜ਼ਾਦ, ਡਾਕਟਰ ਮਨਪ੍ਰੀਤ ਸਿੰਘ ਸਿੱਧੂ ਅਤੇ ਅਨੇਕਾਂ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨਮਿਤ ਸ਼੍ਰੀ ਗਰੁਡ਼ ਪੁਰਾਣ ਜੀ ਦੇ ਪਾਠ ਦਾ ਭੋਗ ਪ੍ਰਾਰਥਨਾ ਹਾਲ ਰਾਮਬਾਗ ਬਰਨਾਲਾ ਵਿਖੇ 18 ਸਤੰਬਰ, 2022 ਦਿਨ ਐਤਵਾਰ ਨੂੰ 1 ਤੋਂ 2 ਵਜੇ ਤੱਕ ਪਵੇਗਾ। ਸਾਰੇ ਸਕੇ ਸਬੰਧੀਆਂ , ਦੋਸਤਾਂ ਮਿੱਤਰਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।
0 comments:
एक टिप्पणी भेजें