ਜਿਲਾ ਬਰਨਾਲਾ ਦੇ ਸਾਬਕਾ ਸੈਨਿਕਾ ਵੱਲੋ ਜੀ ਓ ਜੀ ਨੂੰ ਬਰਖਾਸਤ ਕਰਨ ਖਿਲਾਫ ਭਗਵੰਤ ਮਾਨ ਦਾ ਪੁੱਤਲਾ ਫੂਕੀਆ
ਮੁੱਖ ਮੰਤਰੀ ਨੂੰ ਡੀ ਸੀ ਬਰਨਾਲਾ ਰਾਹੀ ਭੇਜਿਆ ਮੰਗ ਪੱਤਰ
ਬਰਨਾਲਾ 15 ਸਤੰਬਰ ਅੱਜ ਸਥਾਨਕ ਕਚਹਿਰੀ ਚੌਕ ਵਿਖੇ ਜ਼ਿਲ੍ਹਾ ਬਰਨਾਲਾ ਦੇ ਸਮੂਹ ਸਾਬਕਾ ਸੈਨਿਕਾਂ ਵੱਲੋਂ ਅਤੇ ਬਰਖਾਸਤ ਕੀਤੇ ਜੀ ਓ ਜੀ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਮਾਨ ਸਰਕਾਰ ਦੇ ਖਿਲਾਫ ਕੀਤਾ ਗਿਆ ਇਸ ਪ੍ਰਦਰਸ਼ਨ ਦੀ ਅਗਵਾਈ ਕਰਨਲ ਲਾਭ ਸਿੰਘ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਵੱਲੋਂ ਕੀਤੀ ਗਈ ਗੁੱਸੇ ਵਿੱਚ ਸਾਬਕਾ ਫ਼ੌਜੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕਿਆ ਇਹ ਜਾਣਕਾਰੀ ਪ੍ਰੈੱਸ ਦੇ ਨਾਂ ਰੀਲੀਜ਼ ਕਰਦਿਆਂ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮਾਨ ਸਾਹਿਬ ਨੂੰ ਆਪਣੇ ਮੰਤਰੀਆਂ ਤੇ ਲਗਾਮ ਕੱਸਣੀ ਚਾਹੀਦੀ ਹੈ ਮੰਤਰੀ ਕਹਿੰਦੇ ਹਨ ਕਿ ਇਹ ਮੋਟੀਆਂ ਪੈਨਸ਼ਨਾਂ ਲੈਂਦੇ ਹਨ ਇਹ ਮੋਟੀਆਂ ਪੈਨਸ਼ਨਾਂ ਅਸੀਂ ਕੋਈ ਏਅਰ ਕੰਡੀਸ਼ਨ ਦਫਤਰਾਂ ਚ ਬਹਿ ਕੇ ਨਹੀਂ ਕਮਾਈਆਂ ਕਿਸੇ ਤੋ ਭੀਖ ਮੰਗਕੇ ਨਹੀ ਲਈਆ ਸਗੋਂ ਸਮੁੰਦਰੀ ਪਹਾੜੀ ਰੇਗਿਸਤਾਨ ਅਤੇ ਹਵਾਈ ਸਰਹੱਦਾਂ ਦੀ ਰਾਖੀ ਕਰਕੇ ਕਮਾਈਆਂ ਹਨ ਜ਼ਿੰਦਗੀ ਦੇ ਸੁਨਹਿਰੇ ਸਾਲ 15 15 20 20 ਸਾਲ ਸਰਹੱਦਾਂ ਤੇ ਦੇਸ਼ ਲਈ ਕੁਰਬਾਨ ਕੀਤੇ ਹਨ ਸਰਕਾਰ ਵੱਲੋਂ ਸਿਰਫ਼ ਆਪਣੇ ਝੂਠੇ ਕੰਮਾਂ ਦਾ ਪ੍ਰਚਾਰ ਕਰਨ ਤੇ 38 ਕਰੋੜ ਰੁਪਏ ਖਰਚ ਕਰ ਦਿੱਤਾ ਹਿਮਾਚਲ ਅਤੇ ਗੁਜਰਾਤ ਫੇਰੀ ਦੌਰਾਨ ਕਰੋੜਾਂ ਰੁਪਏ ਖਰਚ ਦਿੱਤੇ ਹਨ ਪਰੰਤੂ ਅੱਜ ਜਿਹੜੇ ਜੀ ਓ ਜੀ ਜਿਨ੍ਹਾਂ ਤੇ ਸਾਲਾਨਾ 75 ਕਰੋੜ ਰੁਪਏ ਖਰਚ ਆਉਂਦਾ ਸੀ ਉਹ ਇਨ੍ਹਾਂ ਨੂੰ ਚੁਭਣ ਲੱਗ ਪਿਆ ਵੋਟ ਰਾਜਨੀਤੀ ਕਾਰਨ ਮਾਨ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਆਟਾ ਪੀਸ ਕੇ ਦੇਣ ਲਈ 670 ਕਰੋਡ਼ ਸਲਾਨਾ ਖਰਚ ਰਹੀ ਹੈ ਜੀਓਜੀ ਬਰਖਾਸਤ ਕਰਨ ਨਾਲ ਮਾਨ ਸਰਕਾਰ ਦਾ ਅਸਲੀ ਚੇਹਰਾ ਨੰਗਾ ਹੋ ਗਿਆ ਹੈ ਕਰਨਲ ਲਾਭ ਸਿੰਘ ਨੇ ਕਿਹਾ ਜੀ ਓ ਜੀ ਅੋਰ ਸਾਬਕਾ ਫੌਜੀਆ ਦੀ ਸਾਨ ਦੇ ਖਿਲਾਫ ਕੁੱਝ ਭੀ ਬਰਦਾਸਤ ਨਹੀ ਕੀਤਾ ਜਾਵੇਗਾ ਬੀ ਐਮ ਡਬਲਿਓ ਕਾਰ ਦੇ ਪੁਰਜੀਆ ਦੀ ਫੈਕਟਰੀ ਲਾਓਣ ਵਰਗੇ ਲਾਰੇ ਲਗਾ ਕੇ ਮੁੱਖ ਮੰਤਰੀ ਲੋਕਾ ਨੂੰ ਗੁਮਰਾਹ ਕਰ ਰਿਹਾ ਹੈ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਕਿਹਾ ਜੀ ਓ ਜੀ ਬੰਦ ਕਰਨ ਨਾਲ ਰਾਜ ਵਿੱਚ ਭਰਿਸਟਾਚਾਰ ਵਿੱਚ ਵਾਧਾ ਹੋਵੇਗਾ ਅਤੇ ਮਾਨ ਸਰਕਾਰ ਨੂੰ ਸਮੂਹ ਫੌਜੀ ਵੀਰ 2024 ਵਿੱਚ ਸਬਕ ਸਿਖਾਓਣਗੇ ਕੈਪਟਨ ਬਲੋਰਾ ਸਿੰਘ ਜਗਰਾਓ ਹੌਲਦਾਰ ਅਮਰਜੀਤ ਸਿੰਘ ਹੌਲਦਾਰ ਮੋਹਨ ਸਿੰਘ ਸਹਿਜੜਾ ਨੇ ਭੀ ਸਬੋਧਨ ਕੀਤਾ ਇਸ ਮੌਕੇ ਕੈਪਟਨ ਗੁਰਜੰਟ ਸਿੰਘ ਕੈਪਟਨ ਰਣਜੀਤ ਸਿੰਘ ਦੀਵਾਨਾ ਹੌਲਦਾਰ ਸੰਪੂਰਣ ਸਿੰਘ ਚੂੰਘਾ ਕੈਪਟਨ ਵਿੱਕਰਮ ਸਿੰਘ ਲੈਫ. ਭੋਲਾ ਸਿੰਘ ਸੂਬੇਦਾਰ ਮੇਜਰ ਸਾਗਰ ਸਿੰਘ ਮੂਮ ਸੂਬੇਦਾਰ ਚਮਕੌਰ ਸਿੰਘ ਸੂਬੇਦਾਰ ਦਰਸਨ ਸਿੰਘ ਸੂਬੇਦਾਰ ਗੁਰਬਖਸ ਸਿੰਘ ਸੂਬੇਦਾਰ ਗੁਰਮੇਲ ਸਿੰਘ ਵਰੰਟ ਅਫਸਰ ਬਲਵਿੰਦਰ ਢੀਡਸਾ ਅਵਤਾਰ ਸਿੰਘ ਭੂਰੇ ਅਮਰਜੀਤ ਸਿੰਘ ਤਲਵੰਡੀ ਦਰਸਨ ਭੋਤਨਾ ਗੁਰਨਾਮ ਸਿੰਘ ਪ੍ਧਾਨ ਕਿਸਾਨ ਯੂਨੀਅਨ ਬੀਬੀ ਸਿਮਲਾ ਦੇਵੀ ਗੁਰਪਰੀਤ ਬਦਰਾ ਗੁਰਦੇਵ ਮੱਕੜਾ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਜਾਸਮੇਲ ਸਿੰਘ ਸੂਬੇਦਾਰ ਗੁਰਤੇਜ ਸਿੰਘ ਅਤੇ ਸੈਕੜੇ ਸਾਬਕਾ ਫੌਜੀ ਅਤੇ ਬਰਖਾਸਤ ਕੀਤੇ ਜੀ ਓ ਜੀ ਹਾਜਰ ਸਨ
ਫੋਟੋ - ਕਰਨਲ ਲਾਭ ਸਿੰਘ ਇੰਜ.ਗੁਰਜਿੰਦਰ ਸਿੰਘ ਸਿੱਧੂ ਸੂਬੇਦਾਰ ਮੇਜਰ ਜਰਨੈਲ ਸਿੰਘ ਅਤੇ ਹੋਰ ਸਾਬਕਾ ਸੈਨਿਕ ਡੀ ਸੀ ਬਰਨਾਲਾ ਨੂੰ ਮੰਗ ਪੱਤਰ ਸੌਪਦੇ ਹੋਏ
0 comments:
एक टिप्पणी भेजें