ਬ੍ਰਾਹਮਣ ਦਾ ਕੰਮ ਸਭ ਨੂੰ ਜੋੜਨਾ ਹੈ, ਬ੍ਰਾਹਮਣ ਕਦੇ ਵੀ ਕਿਸੇ ਦੇ ਵਿਰੁੱਧ ਕੁਝ ਗਲਤ ਨਹੀਂ ਬੋਲਦਾ-ਰਾਹੁਲ ਬਾਲੀ
ਸ਼੍ਰੀ ਬ੍ਰਾਹਮਣ ਸਭਾ ਬਰਨਾਲਾ ਦੀ ਤਰਫੋਂ ਐਸ.ਐਸ.ਪੀ ਬਰਨਾਲਾ ਸੰਦੀਪ ਮਲਿਕ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਲੱਖਾ ਸਿਧਾਣਾ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਬੋਲਦਿਆਂ ਸ਼੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਹੁਲ ਬਾਲੀ ਨੇ ਦੱਸਿਆ ਕਿ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇਹ ਮੰਗ ਪੱਤਰ ਲੱਖਾ ਸਿਧਾਣਾ ਖਿਲਾਫ ਦਿੱਤਾ ਗਿਆ ਜੋ ਬ੍ਰਾਹਮਣਾਂ ਬਾਰੇ ਗਲਤ ਬੋਲ ਰਿਹਾ ਸੀ। ਅਤੇ ਐਸ.ਐਸ.ਪੀ ਸਾਹਿਬ ਨੂੰ ਇਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। ਕਿਉਂਕਿ ਬ੍ਰਾਹਮਣ ਦਾ ਕੰਮ ਸਭ ਨੂੰ ਜੋੜਨਾ ਹੈ, ਬ੍ਰਾਹਮਣ ਕਦੇ ਵੀ ਕਿਸੇ ਦੇ ਵਿਰੁੱਧ ਕੁਝ ਗਲਤ ਨਹੀਂ ਬੋਲਦਾ।
ਹੁਣ ਅਸੀਂ ਨਾ ਤਾਂ ਆਪਣੇ ਬਾਰੇ ਕੁਝ ਗਲਤ ਸੁਣਾਂਗੇ ਅਤੇ ਨਾ ਹੀ ਕਿਸੇ ਨੂੰ ਬ੍ਰਾਹਮਣਾਂ ਬਾਰੇ ਗਲਤ ਬੋਲਣ ਦੇਵਾਂਗੇ ਜੋ ਸਨਾਤਨ ਦੇ ਵਿਰੁੱਧ ਬੋਲਣਗੇ, ਸਾਡੇ ਦੇਵੀ-ਦੇਵਤਿਆਂ ਬਾਰੇ ਬੋਲਣਗੇ ਜਾਂ ਸਾਡੇ ਧਰਮ ਬਾਰੇ ਬੋਲਣਗੇ, ਅਸੀਂ ਉਨ੍ਹਾਂ ਵਿਰੁੱਧ ਜ਼ਰੂਰ ਕਾਰਵਾਈ ਕਰਾਂਗੇ।ਬ੍ਰਾਹਮਣ ਦੀ ਚੁਪੀ ਨੂੰ ਓਹਦੀ ਕਮਜ਼ੋਰੀ ਨਾ ਸਮਝਿਆ ਜਾਵੇ|
SSP ਬਰਨਾਲਾ ਸੰਦੀਪ ਮਲਿਕ ਜੀ ਨੇ ਭਰੋਸਾ ਦਿੱਤਾ ਹੈ ਕਿ ਇਸ ਸ਼ਿਕਾਇਤ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਰਿੱਕੀ ਕੌਸ਼ਲ, ਰਾਜ ਕੁਮਾਰ ਸ਼ਰਮਾ, ਹਿਤੇਸ਼ ਵਾਤਿਸ਼, ਰਾਜ ਕੁਮਾਰ ਰਾਜੂ, ਸੰਜੀਵ ਸ਼ਰਮਾ, ਰਾਜੇਸ਼ ਸ਼ਰਮਾ, ਯੋਗਰਾਜ ਸ਼ਰਮਾ, ਚਿਰਾਗ ਰਤਨ,
ਹਰਵਿੰਦਰ ਕੌਸ਼ਲ, ਯਸ਼ ਸ਼ਰਮਾ, ਪੁਸ਼ਪਿੰਦਰ ਸ਼ਰਮਾ, ਡਾ: ਮਹੇਸ਼ ਸ਼ਰਮਾ,ਡਾ: ਰਾਜ ਕਮਲ ਕੌਸ਼ਲ, ਸੰਜੀਵ ਰਾਮਪਾਲ, ਸੁਖਪਿੰਦਰ ਸ਼ਰਮਾ,
ਰਵੀ ਦੱਤ, ਅਚਲ ਦੱਤ,ਪੰਡਿਤ ਭੁਵਨੇਸ਼ ਜੋਸ਼ੀ, ਪੰਡਿਤ ਜੀਵਨ ਪੰਤ, ਪੰਡਿਤ ਸੋਬਿਤ ਤਿਵਾੜੀ, ਬ੍ਰਾਹਮਣ ਸਮਾਜ ਦੇ ਲੋਕ ਹਾਜ਼ਰ ਸਨ।
0 comments:
एक टिप्पणी भेजें