ਪੰਡਿਤ ਦੀਨ ਦਿਆਲ ਓਪਾਧਿਆਏ ਜੀ ਦੇ ਜਨਮ ਦਿਵਸ ਨੂੰ ਸਪਰਪਣ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ—ਸਰਜੀਵਨ ਜਿੰਦਲ
ਸੰਗਰੂਰ- ਡਾ ਰਾਕੇਸ਼ ਪੁੰਜ -
ਭਾਰਤੀ ਜਨਤਾ ਪਾਰਟੀ ਮੰਡਲ ਸੰਗਰੂਰ ਦਿਹਾਤੀ ਦੇ ਪ੍ਰਧਾਨ ਸਚਿਨ ਸ਼ਰਮਾ ਦੀ ਅਗਵਾਈ ਵਿੱਚ ਪੰਡਿਤ ਦੀਨ ਦਿਆਲ ਓਪਾਧਿਆਏ ਜੀ ਦੇ ਜਨਮ ਦਿਵਸ ਪਿੰਡ ਥਲੇਸਾਂ ਵਿਖੇ ਸਮਰਪਣ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ਉਪਰ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ ਸਰਜੀਵਨ ਜਿੰਦਲ ਨੇ ਮੰਡਲ ਸੰਗਰੂਰ ਦਿਹਾਤੀ ਦੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਜਾਣਕਾਰੀ ਦਿੰਦੇੇ ਹੋਏ ਕਿਹਾ ਕਿ ਪੰਡਿਤ ਦੀਨ ਦਿਆਲ ਓਪਾਧਿਆਏ ਜੀ ਜੋ ਜਨਸੰਘ ਦੇ ਸੰਸਥਾਪਕ ਸਨ। ਉਨ੍ਹਾਂ ਨੇ ਇਕਾਤਮ ਮਾਨਵਵਾਦ, ਅਨਤੋਦਿਆ, ਸਮਰਸਤਾ ਜਿਹੇ ਵਿਚਾਰਾਂ ਦਾ ਸਮਾਜ, ਪਾਰਟੀ ਅਤੇ ਦੇਸ਼ ਨੂੰ ਨਵੀਂ ਰਾਹ ਦਿਖਾਈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਪੰਜ ਨਿਸ਼ਠਾਵਾਂ ਜਿਸ ਵਿੱਚ ਪਹਿਲੀ ਰਾਸ਼ਟਰਵਾਦ ਅਤੇ ਕੌਮੀ ਏਕਤਾ, ਦੂਜੀ ਲੋਕਤੰਤਰ ਦੀ ਮਜਬੂਤੀ, ਤੀਜੀ ਗਾਂਧੀਵਾਦੀ ਦ੍ਰਿਸ਼ਟੀਕੋਨ ਤੇ ਆਧਾਰਿਤ ਸਮਤਾ, ਚੌਥੀ ਸਕਾਰਾਤਮਕ ਪੰਥ, ਨਿਰਪੱਖਤਾ ਅਤੇ ਪੰਜਵੀਂ ਮੁੱਲ ਆਧਾਰਿਤ ਰਾਜਨੀਤੀ। ਇਸ ਪੰਜ ਨਿਸ਼ਠਾਵਾਂ ਉਪਰ ਚੱਲਣ ਲਈ ਪ੍ਰੇਰਿਤ ਕੀਤਾ। ਅੱਜ ਅਸੀਂ ਵੇਖ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਇੰਨ੍ਹਾਂ ਨਿਸ਼ਠਾਵਾਂ ਉਪਰ ਚੱਲ ਕੇ ਇੱਕ ਵੱਡੇ ਦਰਖੱਤ ਦਾ ਰੂਪ ਧਾਰਨ ਕਰ ਗਈ ਹੈ। ਉਨ੍ਹਾਂ ਨੇ ਕਿਹਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੀ ਇੰਨਾਂ ਪੰਜ ਨਿਸ਼ਠਾਵਾਂ ਉਪਰ ਚੱਲ ਕੇ ਹੀ ਭਾਰਤ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾ ਰਹੇ ਹਨ। ਇਸ ਮੌਕੇ ਉਪਰ ਜ਼ਿਲਾ ਕਿਸਾਨ ਮੋਰਚਾ ਦੇ ਪ੍ਰਧਾਨ ਅਮਰਿੰਦਰ ਸਿੰਘ ਅਤੇ ਯੁਵਾ ਮੋਰਚਾ ਦੇ ਪ੍ਰਧਾਨ ਨਵਦੀਪ ਸ਼ਰਮਾ ਨੇ ਵੀ ਆਏ ਹੋਏ ਪਤਵੰਤੇ ਸੱਜਣਾਂ ਨੂੰ ਦੱਸਿਆ ਕਿ ਅਗਰ ਪੰਜਾਬੀ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਇੱਕ ਮੌਕਾ ਜਰੂਰ ਦੇਣਾ ਚਾਹੀਦਾ ਹੈ, ਤਾਂ ਜੋ ਕਿਸਾਨ, ਮਜ਼ਦੂਰ, ਨੌਜਵਾਨ, ਵਿਉਪਾਰੀ, ਮਹਿਲਾਵਾਂ ਅਤੇ ਕਰਮਚਾਰੀਆਂ ਦਾ ਭਲਾ ਹੋ ਸਕੇ ਅਤੇ ਸਾਡਾ ਪੰਜਾਬ ਆਰਥਿਕ ਪੱਖੋਂ ਵੀ ਮਜਬੂਤ ਹੋ ਸਕੇ। ਇਸ ਮੌਕੇ ਉਪਰ ਨਿਰਮਲ ਸਿੰਘ, ਕਮਲਜੀਤ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਬੰਤ ਸਿੰਘ, ਗੁਰਸੇਵਕ ਸਿੰਘ, ਮਨਜੀਤ ਸਿੰਘ, ਰਜਿੰਦਰ ਸਿੰਘ, ਗੁਰਮੁਖ ਸਿੰਘ, ਜਤਿੰਦਰ ਸਿੰਘ, ਬਲਵਿੰਦਰ ਸਿੰਘ ਲੰਬਰਦਾਰ, ਹਰਮਨਦੀਪ ਸਿੰਘ, ਮਨਿੰਦਰ ਸਿੰਘ ਤੇ ਦਲਵੀਰ ਸਿੰਘ ਆਦਿ ਹਾਜਰ ਸਨ।
0 comments:
एक टिप्पणी भेजें