ਬਰਨਾਲਾ,(ਕੇਸ਼ਵ ਵਰਦਾਨ ਪੁੰਜ)
-ਅੱਜ ਬਰਨਾਲਾ ਦੀ ਨਸ਼ਿਆਂ ਲਈ ਬਦਨਾਮ ਸੈਂਸੀ ਬਸਤੀ ਤੇ ਡੀ.ਜੀ.ਪੀ.ਪ੍ਰਵੀਜ਼ਨਿੰਗ, ਸ੍ਰੀ ਜੀ.ਨਾਗੇਸ਼ਵਰ ਰਾਓ ਨੇ ,ਐੱਸ ਐੱਸ ਪੀ ਸੰਦੀਪ ਮਲਿਕ ਤੇ ਭਾਰੀ ਫੋਰਸ ਨਾਲ ਖ਼ੁਦ ਰੇਡ ਕੀਤੀ ਪੁਲਿਸ ਦੀ ਵੱਡੀ ਨਫ਼ਰੀ ਤੇ ਮਾਮੂਲੀ ਰਿਕਵਰੀ ਤੋਂ ਜਾਪਦਾ ਹੈ ਕਿ ਲੱਗਦਾ ਪਹਿਲਾਂ ਬਸਤੀ ਬਸਿੰਦਿਆਂ ਨੂੰ ਸੂਹ ਮਿਲ ਚੁੱਕੀ ਸੀ !
ਨਸ਼ਿਆਂ ਲਈ ਮਸ਼ਹੂਰ ਸੈਂਸੀ ਬਸਤੀ ਚ ਰੇਡਾਂ ਹੁੰਦੀਆਂ ਰਹਿੰਦੀਆਂ ਹਨ ਪਰੰਤੂ ਕਿਸੇ ਚੀਜ਼ ਦਾ ਨਾ ਮਿਲਣਾ ਕਿਸੇ ਮਿਲੀਭੁਗਤ ਵਲ ਇਸ਼ਾਰਾ ਕਰਦਾ ਹੈ !ਖੁਦ ਏ.ਡੀ.ਜੀ.ਪੀ. ਪ੍ਰੋਵੀਜ਼ਨਿੰਗ, ਸ੍ਰੀ ਜੀ. ਨਾਗੇਸ਼ਵਰ ਰਾਉ ਨੇ ਪ੍ਰਾਪਤ ਵੇਰਿਵਿਆਂ ਮੁਤਾਬਿਕ " ਕੋਰਡਨ ਐਡ ਸਰਜੁ ਅਪ੍ਰੇਸ਼ਨ "ਵਿੱਚ ਐਸ.ਐਸ.ਪੀ. ਸੰਦੀਪ ਮਲਿਕ ਤੇ ਐਸ,ਪੀ.ਐਚ, ਮੇਜ਼ਰ ਸਿੰਘ ਤੋਂ ਇਲਾਵਾ 5 ਡੀ.ਐਸ.ਪੀ.10 ਦੇ ਕਰੀਬ ਇੰਸਪੈਕਟਰ ਤੇ ਸਬ ਇੰਸਪੈਕਟਰ , ਏ.ਐਸ.ਆਈ, ਹੌਲਦਾਰ ਤੇ ਮਹਿਲਾ ਤੇ ਪੁਰਸ਼ ਕਰੀਬ 3 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਸਤੀ ਦਾ ਪੱਤਾ-ਪੱਤਾ ਛਾਣ ਮਾਰਿਆ, ਪਰੰਤੂ ਨਫਰੀ ਦੇ ਹਿਸਾਬ ਨਾਲ, ਨਸ਼ਿਆਂ ਦੀ ਰਿਕਵਰੀ ਮਾਮੂਲੀ ਹੀ ਸਾਹਮਣੇ ਆਈ ਹੈ। ਭਾਵੇਂ ਇਹ ਕਹਿਣਾ ਕਿ ਇਹ ਇਕ ਰੁਟੀਨ ਚੈਕਿੰਗ ਦਾ ਹਿੱਸਾ ਹੈ ਪਰੰਤੂ ਗੱਲ ਕੋਈ ਵੱਡੀ ਲੱਗਦੀ ਹੈ !
ਪੁਲਿਸ ਬੁਲਾਰੇ ਅਨੁਸਾਰ ਅੱਜ ਦੇ ਤਲਾਸ਼ੀ ਅਭਿਆਨ ਵਿੱਚ ਐਨਡੀਪੀਐਸ ਐਕਟ ਤਹਿਤ 4 ਜ਼ਿਲਿਆਂ ਦੇ ਖਿਲਾਫ 4 ਹੀ ਐਫ.ਆਈ.ਆਰ. ਦਰਜ਼ ਕੀਤੀਆਂ ਗਈਆਂ ਹਨ। ਗਿਰਫਤਾਰ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਸਿਰਫ਼ 480 ਮਾਡੋਲ ਦੀਆਂ ਗੋਲੀਆਂ, 10 ਗ੍ਰਾਮ ਸਮੈਕ ,10 ਗ੍ਰਾਮ ਸੁਲਫ਼ਾ ਅਤੇ 14 ਹਜ਼ਾਰ 460 ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਜਦੋਂਕ ਆਬਕਾਰੀ ਐਕਟ ਦੇ ਤਹਿਤ ਵੀ 2 ਜਿਲ੍ਹਿਆਂ ਦੇ ਖਿਲਾਫ 2 ਕੇਸ ਦਰਜ਼ ਕੀਤੇ ਗਏ ਹਨ, ਦੋਵਾਂ ਗਿਰਫਤਾਰ ਦੋਸ਼ੀਆਂ ਦੇ ਕਬਜ਼ੇ ਵਿੱਚੋਂ 33 ਬੋਤਲਾਂ ਸ਼ਰਾਬ ਬਰਾਮਦ ਹੋਈ ਹੈ।
0 comments:
एक टिप्पणी भेजें