Contact for Advertising

Contact for Advertising

Latest News

शनिवार, 1 अक्तूबर 2022

ਵਾਰਡ ਨੰਬਰ 22 ਦੇ ਸਾਬਕਾ ਕੌਂਸਲਰ ਦਿਲਬਾਗ ਸਿੰਘ ਆਪਣੀ ਟੀਮ ਸਮੇਤ ਆਪ ਪਾਰਟੀ ਵਿਚ ਸ਼ਾਮਲ

ਵਿਧਾਇਕ ਸ਼ੈਰੀ ਕਲਸੀ ਵਲੋਂ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਮਿਲਿਆ ਹੋਰ ਹੁਲਾਰਾ
ਵਾਰਡ ਨੰਬਰ 22 ਦੇ ਸਾਬਕਾ ਕੌਂਸਲਰ ਦਿਲਬਾਗ ਸਿੰਘ ਆਪਣੀ ਟੀਮ ਸਮੇਤ ਆਪ ਪਾਰਟੀ ਵਿਚ ਸ਼ਾਮਲ 


 

ਬਟਾਲਾ (  ਕੇਸ਼ਵ ਵਰਦਾਨ ਪੁੰਜ  ) ਬਟਾਲਾ ਵਿਧਾਨ ਸਭਾ ਹਲਕੇ ਦੇ ਨੋਜਵਾਨ ਵਿਧਾਇਕ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਹੁਲਾਰਾ ਮਿਲਿਆ ਹੈ। ਜਿਸ ਦੇ ਚੱਲਦਿਆਂ ਬਟਾਲਾ ਸ਼ਹਿਰ ਦੀ ਵਾਰਡ ਨੰਬਰ 22 ਦੇ ਸਾਬਕਾ ਕੌਂਸਲਰ ਦਿਲਬਾਗ ਸਿੰਘ ਨੇ ਆਪਣੇ ਪਰਿਵਾਰ ਤੇ ਟੀਮ ਸਮੇਤ ਕਾਂਗਰਸ ਪਾਰਟੀ  ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਦਾ ਪੱਲਾ ਫੜ੍ਹਿਆ ਹੈ। ਇਸ ਮੌਕੇ ਆਪ ਪਾਰਟੀ ਦੇ ਕੌਂਸਲਰ ਰਾਜੇਸ ਤੁਲੀ, ਸਰਦੂਲ ਸਿੰਘ ਤੇ ਬਲਵਿੰਦਰ ਸਿੰਘ ਮਿੰਟਾ ਵੀ ਮੋਜੂਦ ਸਨ।

                   ਇਸ ਮੌਕੇ ਕਰਵਾਏ ਇਕ ਸਮਾਗਮ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਸਾਬਕਾ ਕੌਸਲਰ ਦਿਲਬਾਗ ਸਿੰਘ ਸਮੇਤ ਸਮੁੱਚੀ ਟੀਮ ਦਾ ਆਪ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਆਪ ਪਾਰਟੀ, ਆਮ ਲੋਕਾਂ ਦੀ ਪਾਰਟੀ ਹੈ ਅਤੇ ਲੋਕ ਆਪ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਲੋਕ ਪੱਖੀ ਫੈਸਲਿਆਂ ਤੋਂ ਖੁਸ਼ ਹਨ।

                ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਆਪ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਹਿੱਤ ਲਈ ਵੱਡੇ ਫੈਸਲੇ ਲਏ ਹਨ ਅਤੇ ਮਹਿਜ਼ 6 ਮਹਿਨਿਆਂ ਦੇ ਕਾਰਜਕਾਲ ਵਿਚ ਇਤਿਹਾਸਕ ਕਦਮ ਚੁੱਕੇ ਗਏ ਹਨ। ਉਨਾਂ ਦੱਸਿਆ ਕਿ ਆਪ ਸਰਕਾਰ ਵਲੋਂ ਸਿਹਤ ਤੇ ਸਿੱਖਿਆ ਦੇ ਖੇਤਰ ਦਾ ਮਿਆਰ ਹੋਰ ਚੁੱਕਿਆ ਗਿਆ ਹੈ, ਜਿਸ ਦੇ ਚੱਲਦਿਆਂ ਲੋਕਾਂ ਦੀ ਸਹੂਲਤ ਲਈ 100 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜੋ ਸਫਲਤਾਪੂਰਵਕ ਚੱਲ ਰਹੇ ਹਨ। ਇਨਾਂ ਵਿਚ ਮਰੀਜਾਂ ਦੇ ਮੁਫ਼ਤ ਟੈਸਤ ਤੇ ਦਵਾਈਆਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

              ਇਸੇ ਤਰਾਂ ਸੂਬਾ ਸਰਕਾਰ ਵਲੋਂ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਮੰਤਵ ਨਾਲ ਨੋਜਵਾਨਾਂ ਨੂੰ ਨਵੀਆਂ ਨੋਕਰੀਆਂ ਪ੍ਰਦਾਨ ਕਰਨ ਲਈ, ਮੁਲਾਜ਼ਮਾਂ ਨੂੰ ਪੱਕਿਆ ਕਰਨ ਸਬੰਧੀ ਅਤੇ ਬਿਜਲੀ ਦਾ ਬਿੱਲ ਜੀਰੋ ਕਰਨ ਸਮੇਤ ਕਈ ਵੱਡੇ ਲੋਕਪੱਖੀ ਫੈਸਲੇ ਲਏ ਗਏ ਹਨ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਦਾ ਕੰਮ ਬੋਲਦਾ ਹੈ, ਜੋ ਭਵਿੱਖ ਵਿਚ ਵੀ ਇਸੇ ਤਰਾਂ ਬੋਲਦਾ ਰਹੇਗਾ।

 

---------------------------------
ਵਾਰਡ ਨੰਬਰ 22 ਦੇ ਸਾਬਕਾ ਕੌਂਸਲਰ ਦਿਲਬਾਗ ਸਿੰਘ ਆਪਣੀ ਟੀਮ ਸਮੇਤ ਆਪ ਪਾਰਟੀ ਵਿਚ ਸ਼ਾਮਲ
  • Title : ਵਾਰਡ ਨੰਬਰ 22 ਦੇ ਸਾਬਕਾ ਕੌਂਸਲਰ ਦਿਲਬਾਗ ਸਿੰਘ ਆਪਣੀ ਟੀਮ ਸਮੇਤ ਆਪ ਪਾਰਟੀ ਵਿਚ ਸ਼ਾਮਲ
  • Posted by :
  • Date : अक्तूबर 01, 2022
  • Labels :
  • Blogger Comments
  • Facebook Comments

0 comments:

एक टिप्पणी भेजें

Top