ਭਾਜਪਾ ਦੇ ਯੁਵਾ ਨੇਤਾ ਤੇ ਕੀਤੀ ਪੁਲਸ ਕਾਰਵਾਈ ਦੇ ਵਿਰੋਧ ਵਿੱਚ ਭਾਜਪਾ ,ਕਾਂਗਰਸ ਅਤੇ ਅਕਾਲੀ ਆਗੂਆਂ ਨੇ ਲਗਾਈਆਂ ਧਰਨਾ
ਬਰਨਾਲਾ, 31 ਅਕਤੂਬਰ (ਪੁੰਜ)-ਪਿਛਲੇ ਦਿਨੀਂ ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫ਼ਸਰ ਅਤੇ ਕੁਝ ਕੌਂਸਲਰਾਂ ਵਿਚਕਾਰ ਹੋਈ ਤਕਰਾਰਬਾਜ਼ੀ ਤੋਂ ਬਾਅਦ ਕਾਰਜ ਸਾਧਕ ਅਫ਼ਸਰ ਦੀ ਸ਼ਿਕਾਇਤ ਉੱਤੇ ਇਕ ਅਕਾਲੀ ਆਗੂ ਅਤੇ ਭਾਜਪਾ ਆਗੂ ਖ਼ਿਲਾਫ਼ ਪੁਲਿਸ ਦੁਆਰਾ ਮੁਕੱਦਮਾ ਦਰਜ ਕੀਤੇ ਜਾਣ ਅਤੇ ਕੌਂਸਲਰ ਦੀ ਸ਼ਿਕਾਇਤ ਉੱਤੇ ਕਾਰਜ ਸਾਧਕ ਅਫ਼ਸਰ ਖ਼ਿਲਾਫ਼ ਅਜੇ ਤਕ ਕੋਈ ਪਰਚਾ ਦਰਜ ਨਾ ਕੀਤੇ ਜਾਣ 'ਤੇ ਸ਼ਹਿਰ ਬਰਨਾਲਾ ਦੀਆਂ ਸਾਰੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਵਿਚ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਸੰਯੁਕਤ ਦੇ ਆਗੂ ਅਤੇ ਕੌਂਸਲਰ ਇੱਕ ਮੰਚ ਉੱਤੇ ਇਕੱਠੇ ਹੋ ਗਏ ਹਨ। ਜਿਨ੍ਹਾਂ ਵਲੋਂ ਨਹਿਰੂ ਚੌਕ ਸਦਰ ਬਾਜ਼ਾਰ ਬਰਨਾਲਾ ਵਿਖੇ ਸੜਕ ਜਾਮ ਕਰਕੇ ਧਰਨਾ ਦਿੱਤਾ ਗਿਆ ਅਤੇ ਕਾਰਜ ਸਾਧਕ ਅਫ਼ਸਰ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ।
0 comments:
एक टिप्पणी भेजें