ਬਰਨਾਲਾ 20 ਅਕਤੂਬਰ ਕੈਪਟਨ ਸਰਕਾਰ ਵੱਲੋ ਖੁਸਹਾਲੀ ਦੇ ਰਾਖੇ ਦੇ ਰੂਪ ਵਿੱਚ 4300 ਸਾਬਕਾ ਫੌਜੀਆ ਨੂੰ ਸਰਕਾਰੀ ਫੰਡਾ ਦੀ ਦੁਰਵਰਤੋ ਨੂੰ ਰੋਕਣ ਲਈ ਤਇਨਾਤ ਕੀਤਾ ਗਿਆ ਸੀ ਅਤੇ ਮਾਨ ਸਰਕਾਰ ਨੇ ਇਹਨਾ ਸਾਬਕਾ ਫੌਜੀਆ ਨੂੰ ਇਹ ਕਹਿ ਕੇ ਘਰੋ ਘਰੀ ਤੋਰ ਦਿੱਤਾ ਕੇ ਇਸ ਸਕੀਮ ਦਾ ਕੋਈ ਫਾਇਦਾ ਨਹੀ ਇਸ ਨਾਲ ਸਰਕਾਰੀ ਖਜਾਨੇ ਤੇ 75 ਕਰੋੜ ਰੁਪਏ ਦਾ ਵਾਧੂ ਬੋਝ ਪੈਦਾ ਹੈ ਇੰਜਨੀਅਰ ਸਿੱਧੂ ਨੇ ਸਪੀਕਰ ਸਾਹਿਬ ਨੂੰ ਡਿਟੇਲ ਵਿੱਚ ਦੱਸਿਆ ਕਿ ਇਨ੍ਹਾਂ ਦਾ ਕੰਮ ਸਿਰਫ ਏਨਾ ਹੀ ਸੀ ਕਿ ਸਰਕਾਰੀ ਫੰਡਾਂ ਦੀ ਦੁਰਵਰਤੋਂ ਨਾ ਹੋਵੇ ਜਿਹੜਾ ਕਿ ਬਹੁਤ ਹੀ ਮੰਦਭਾਗਾ ਹੈ ਅੱਜ ਸਾਬਕਾ ਸੈਨਿਕ ਵਿੰਗ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਅਜੀਤ ਦਫ਼ਤਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਜੀ ਓ ਜੀ ਨੂੰ ਬਿਨਾਂ ਦੇਰੀ ਕੀਤਿਆਂ ਬਹਾਲ ਕੀਤਾ ਜਾਵੇ ਸਿੱਧੂ ਨੇ ਉਨ੍ਹਾਂ ਨੂੰ ਦੱਸਿਆ ਕਿ ਜੀ ਓ ਜੀ ਕੋਲ ਕੋਈ ਵਿਸ਼ੇਸ਼ ਅਧਿਕਾਰ ਨਹੀਂ ਸਨ ਉਹ ਜੋ ਸਮਾਜ ਦੀਆਂ ਕੁਰੀਤੀਆਂ ਸਨ ਅਤੇ ਸਰਕਾਰੀ ਪੈਸੇ ਦੀ ਜੋ ਦੁਰਵਰਤੋਂ ਹੁੰਦੀ ਸੀ ਜਿਵੇ ਮਹਿਲ ਕਲਾ ਵਿੱਚ ਨੀਲੇ ਕਾਰਡਾ ਦੀ 2 ਰੁਪਏ ਵਾਲੀ ਕਣਕ ਮਰੇ ਹੋਏ ਲੋਕਾ ਦੀ ਹਰ ਮਹੀਨੇ 3 ਹਜਾਰ ਕੁਆਇਟਲ ਲਈ ਜਾਦੇ ਸਨ ਓਹ ਬੰਦ ਕਰਾਈ ਇਹੋ ਜਿਹੀਆ ਦੁਰਵਰਤਪੋ ਸਬੰਧੀ ਰਿਪੋਰਟਾਂ ਬਣਾ ਕੇ ਪੰਜਾਬ ਸਰਕਾਰ ਦੇ ਵਿਸ਼ੇਸ਼ ਮੋਨੀਟਰਿੰਗ ਸੈੱਲ ਨੂੰ ਭੇਜਦੇ ਸਨ ਹੋਰ ਉਨ੍ਹਾਂ ਦਾ ਕੋਈ ਵੀ ਕੰਮ ਨਹੀਂ ਸੀ ਅੱਗੇ ਉਨ੍ਹਾਂ ਰਿਪੋਰਟਾਂ ਉੱਤੇ ਐਕਟ ਕਰਨਾ ਜਾਂ ਨਾ ਐਕਟ ਕਰਨਾ ਇਹ ਪੰਜਾਬ ਸਰਕਾਰ ਦੀ ਮਰਜ਼ੀ ਸੀ ਸਿੱਧੂ ਨੇ ਸਪੀਕਰ ਸਾਹਿਬ ਨੂੰ ਦੱਸਿਆ ਕਿ ਜੇ ਇਨ੍ਹਾਂ ਕੋਲੇ ਐਕਟ ਕਰਨ ਦੀ ਤਾਕਤ ਹੁੰਦੀ ਤਾਂ ਕੁਰੱਪਸ਼ਨ ਦੇ ਨਤੀਜੇ ਕੁਝ ਹੋਰ ਹੋਣੇ ਸਨ ਉਨ੍ਹਾਂ ਕਿਹਾ ਕਿ ਸੂਬੇ ਦਾ ਚਾਰ ਲੱਖ ਦੇ ਕਰੀਬ ਫੌਜੀ ਪਰਿਵਾਰ ਨਿਰਾਸ਼ਾ ਦੇ ਆਲਮ ਚ ਹੈ ਕਿ ਸਰਕਾਰ ਨੇ ਇਨ੍ਹਾਂ 4300 ਸਾਬਕਾ ਫੌਜੀਆਂ ਦੀ ਬੇਇੱਜਤੀ ਹੀ ਨਹੀਂ ਕੀਤੀ ਸਗੋਂ ਸਮੁੱਚੇ ਫੌਜੀ ਵਰਗ ਨੂੰ ਬੇਇੱਜਤ ਕੀਤਾ ਹੈ ਔਰ ਦੇਸ਼ ਦੀਆਂ ਸਰਹੱਦਾਂ ਤੇ ਕੀਤੀ ਰਾਖੀ ਦੀ ਤੌਹੀਨ ਕੀਤੀ ਹੈ ਸਰਦਾਰ ਸੰਦਵਾ ਨੇ ਇੰਜਨੀਅਰ ਸਿੱਧੂ ਨੂੰ ਭਰੋਸਾ ਦਿੱਤਾ ਕਿ ਉਹ ਤੁਹਾਡੀਆਂ ਸਾਰੀਆਂ ਗੱਲਾਂ ਮੁੱਖ ਮੰਤਰੀ ਤਕ ਪਹੁੰਚਾਉਣਗੇ ਔਰ ਇਸ ਮਸਲੇ ਦਾ ਹੱਲ ਕਰਵਾਉਣਗੇ
ਫੋਟੋ - ਸਰਦਾਰ ਕੁਲਤਾਰ ਸਿੰਘ ਸੰਧਵਾਂ ਨੂੰ ਜੀ ਓ ਜੀ ਨੂੰ ਬਹਾਲ ਕਰਵਾਓਣ ਸੰਬੰਧੀ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਮਿਲਦੇ ਹੋਏ
0 comments:
एक टिप्पणी भेजें