ਪਿੰਡਾਂ ਦੇ ਦੌਰੇ ਤੇ ਆਏ ਕੈਬਿਨਟ ਮੰਤਰੀ ਫ਼ੌਜਾ ਸਿੰਘ ਸਰਾਰੀ ਨੂੰ ਨਸ਼ੇ ਨਾਲ ਪੁੱਤ ਨੂੰ ਗਵਾ ਬੈਠੇ ਮਜ਼ਦੂਰ ਵਿਅਕਤੀ ਨੇ ਪਾਈਆਂ ਲਾਹਨਤਾਂ
ਮਮਦੋਟ (ਲਛਮਣ ਸਿੰਘ ਸੰਧੂ)ਹਲਕਾ ਗੁਰੂਹਰਸਹਾਏ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋ ਮਮਦੋਟ ਬਲਾਕ ਦੇ ਵੱਖ ਵੱਖ ਪਿੰਡਾ ਦਾ ਦੌਰਾ ਕੀਤਾ ਅਤੇ ਲੋਕਾ ਦੀਆ ਮੁਸ਼ਕਿਲਾ ਸੁਣੀਆ ਪਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਾਲ ਪਿੰਡ ਚੁਪਾਤੀ ਵਿਖੇ ਪਹੁੰਚਣ ਤੇ ਇਲਾਕੇ ਵਿੱਚ ਸ਼ਰ੍ਹੇਆਮ ਵਿਕ ਰਹੇ ਨਸ਼ੇ ਨੂੰ ਲੈ ਕੇ ਇੱਕ ਮਜ਼ਦੂਰ ਵਲੋਂ ਲਾਹਨਤਾਂ ਪਾਇਆ ਗਈਆਂ । ਜ਼ਿਕਰਯੋਗ ਹੈ ਕਿ ਫੌਜਾ ਸਿੰਘ ਸਰਾਰੀ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਹੁੰਦੇ ਹੋਏ ਨੇੜਲੇ ਪਿੰਡਾਂ ਚਪਾਤੀ ਵਿੱਖੇ ਪਹੁੰਚੇ ਤਾ ਉਸ ਉਕਤ ਪਿੰਡ ਚਪਾਤੀ ਦੇ ਵਸਨੀਕ ਰੂੜ ਸਿੰਘ ਨੇ ਫੌਜਾ ਸਿੰਘ ਸਰਾਰੀ ਨੂੰ ਹੱਥ ਜੋੜ ਕੇ ਕਿਹਾ ਕਿ ਮੇਰਾ ਇੱਕ ਪੁੱਤਰ ਤਾ ਚਿੱਟੇ ਨਾਲ ਮਰ ਗਿਆ ਅਤੇ ਦੂਜੇ ਦੀ ਤਿਆਰੀ ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਕੁੱਝ ਨਹੀ ਕਰ ਰਹੀ ਉਸ ਵਿਅਕਤੀ ਨੇ ਫੌਜਾ ਸਿੰਘ ਸਰਾਰੀ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਸ਼ਰ੍ਹੇਆਮ ਵਿਕ ਰਹੇ ਨਸ਼ੇ ਨੂੰ ਲੈ ਕੇ ਦਲਿੱਸੇ ਦਿੱਤੇ ਤਾਂ ਮੌਕੇ ਤੇ ਕੈਬਿਨੇਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਤਾਂ ਮੋਕੇ ਤੇ ਮੌਜੂਦਾ ਥਾਣੇ ਲੱਖੋ ਕੇ ਬਹਿਰਾਮ ਦੇ ਐੱਸ ਐੱਚ ਓ ਨੂੰ ਬੁਲਾਇਆ ਜੋ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ। ਕੀ ਮੌਜੂਦਾ ਵਿਧਾਇਕਾਂ ਆਪਣੇ ਇਲਾਕੇ ਅੰਦਰ ਚੱਲ ਰਹੇ ਨਸ਼ੇ ਦੇ ਧੰਦੇ ਬਾਰੇ ਜਾਣੂ ਨਹੀ ਸੀ ਜਾਂ ਐੱਸ ਐੱਚ ਓ ਨੂੰ ਬੁਲਾ ਕੇ ਗੋਗਲੂਆਂ ਉੱਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਇਸ ਵੀਡੀਓ ਨੂੰ ਲੈ ਕੇ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਪੱਤਰਕਾਰ ਵੱਲੋਂ ਉਕਤ ਰੂੜ ਸਿੰਘ ਦੇ ਘਰ ਤੱਕ ਪਹੁੰਚ ਕੀਤੀ ਤਾਂ ਘਰ ਦੀ ਹਾਲਤ ਬਹੁਤ ਤਰਸਯੋਗ ਸੀ ਇਸ ਮੌਕੇ ਰੂੜ ਸਿੰਘ ਅਤੇ ਉਸ ਦੀ ਪਤਨੀ ਨੇ ਕਿਹਾ ਹੈ ਕਿ ਕੋਈ ਵੀ ਸਰਕਾਰ ਆਉਂਦੀ ਹੈ ਤਾਂ ਝੂਠੇ ਦਿਲਾਸੇ ਦੇ ਕੇ ਵੋਟਾਂ ਲੈ ਜਾਂਦੀ ਹੈ। ਉਸੇ ਹੀ ਤਰ੍ਹਾਂ ਆਮ ਆਦਮੀ ਪਾਰਟੀ ਨੇ ਝੂਠੇ ਦਿਲਾਸੇ ਦੇ ਕੇ ਵੋਟਾਂ ਲੈ ਲਈਆਂ ਪਰ ਸੱਤ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਲਾਕੇ ਵਿੱਚ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ। ਪੰਜਾਬ ਸਰਕਾਰ ਦੇ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਬਿਲਕੁੱਲ ਖੋਖਲੇ ਹੋ ਚੁੱਕੇ ਹਨ ।
ਮਮਦੋਟ ਤੋ ਪੱਤਰਕਾਰ ਲਛਮਣ ਸਿੰਘ ਸੰਧੂ
0 comments:
एक टिप्पणी भेजें