Contact for Advertising

Contact for Advertising

Latest News

गुरुवार, 17 नवंबर 2022

8 ਸਾਲਾ ਬੱਚੀ ਦੇ ਹੌਂਸਲੇ ਨੂੰ ਸਲਾਮ, ਸਾਈਕਲ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਕੀਤਾ ਸ਼ੁਰੂ

 8 ਸਾਲਾ ਬੱਚੀ ਦੇ ਹੌਂਸਲੇ ਨੂੰ ਸਲਾਮ, ਸਾਈਕਲ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਕੀਤਾ ਸ਼ੁਰੂ

ਚਡੀਗੜ  ਡਾ ਰਾਕੇਸ਼ ਪੁੰਜ    

ਪਟਿਆਲਾ ਦੀ ਰਹਿਣ ਵਾਲੀ 8 ਸਾਲਾ ਬੱਚੀ ਵੱਡੀਆਂ ਮੱਲਾਂ ਮਾਰ ਰਹੀ ਹੈ। ਦਰਅਸਲ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼ ਦੇਣ ਲਈ ਪਟਿਆਲਾ ਦੇ ਤ੍ਰਿਪੁਰੀ ਦੀ ਰਹਿਣ ਵਾਲੀ 8 ਸਾਲ ਦੀ ਸਾਈਕਲਿਸਟ ਰਾਵੀ ਕੌਰ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਸ਼ੁਰੂ ਕੀਤਾ ਹੈ। ਰਾਵੀ ਨੇ 10 ਨਵੰਬਰ ਨੂੰ ਕਸ਼ਮੀਰ ਦੇ ਲਾਲ ਚੌਂਕ ਤੋਂ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅਤੇ ਬੁੱਧਵਾਰ ਨੂੰ 7ਵੇਂ ਦਿਨ ਹੁਸ਼ਿਆਰਪੁਰ ਪਹੁੰਚੀ ਸੀ। 

ਇਥੋਂ ਲੁਧਿਆਣਾ, ਚੰਡੀਗੜ੍ਹ, ਦਿੱਲੀ, ਜੈਪੁਰ, ਹੁਜੂਰ ਸਾਹਿਬ, ਗੇਟ-ਵੇਅ ਆਫ਼ ਇੰਡੀਆ, ਗੋਆ, ਕੋਚੀ ਹੁੰਦੇ ਹੋਏ 2 ਮਹੀਨਿਆਂ ’ਚ ਕਰੀਬ 4500 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕੰਨਿਆਕੁਮਾਰੀ ਤੱਕ ਪਹੁੰਚੇਗੀ। ਯਾਤਰਾ ’ਚ ਉਸ ਦੇ ਪਿਤਾ ਹੈੱਡ ਕਾਂਸਟੇਬਲ ਸਿਮਰਨਜੀਤ ਸਿੰਘ ਉਸ ਦੇ ਨਾਲ ਹਨ। ਉਨ੍ਹਾਂ ਦੱਸਿਆ ਕਿ ਉਹ ਰੋਜ਼ 100 ਕਿਲੋਮੀਟਰ ਸਫ਼ਰ ਕਰਕੇ 5 ਜਨਵਰੀ ਤੱਕ ਸਫ਼ਰ ਪੂਰਾ ਕਰਨਗੇ। ਦੱਸ ਦੇਈਏ ਕਿ ਯਾਤਰਾ ਪੂਰੀ ਹੁੰਦੇ ਹੀ ਇੰਨੀ ਛੋਟੀ ਉਮਰ ’ਚ ਇੰਨੀ ਲੰਬੀ ਯਾਤਰਾ ਕਰਨ ਦਾ ਰਿਕਾਰਡ ਵੀ ਰਾਵੀ ਦੇ ਨਾਮ ਦਰਜ ਹੋ ਜਾਵੇਗਾ। 

ਰੋਜ਼ਾਨਾ ਫੋਨ ’ਤੇ ਇਕ ਘੰਟਾ ਕਰਦੀ ਹੈ ਪੜ੍ਹਾਈ 

ਦੂਜੀ ਜਮਾਤ ’ਚ ਪੜ੍ਹਨ ਵਾਲੀ ਰਾਵੀ ਕੌਰ ਨੇ ਸਕੂਲ ਤੋਂ 2 ਮਹੀਨਿਆਂ ਦੀ ਛੁੱਟੀ ਲਈ ਹੈ। ਇਸ ਤੋਂ ਪਹਿਲਾਂ ਆਪਣੀ ਮਾਂ ਪਵਨਦੀਪ ਕੌਰ ਨਾਲ ਵੀਡੀਓ ਕਾਲ ਜ਼ਰੀਏ ਇਕ ਘੰਟਾ ਸਕੂਲ ਦੀ ਪੜ੍ਹਾਈ ਕਰਦੀ ਹੈ। ਸਕੂਲ ਦੇ ਅਧਿਆਪਕ ਰੋਜ਼ਾਨਾ ਉਸ ਨੂੰ ਫੋਨ ’ਤੇ ਹੋਮ ਵਰਕ ਭੇਜਦੇ ਹਨ। 

ਪਹਿਲਾਂ 800 ਕਿਲੋਮੀਟਰ ਦਾ ਸਫ਼ਰ ਪੂਰਾ ਕਰ ਚੁੱਕੀ ਹੈ ਰਾਵੀ 

ਰਾਵੀ ਨੇ ਕਿਹਾ ਕਿ ਪਿਤਾ ਦੇ ਨਾਲ ਸਾਈਕਲਿੰਗ ’ਤੇ ਉਹ ਚੰਡੀਗੜ੍ਹ ਤੋਂ ਸ਼ਿਮਲਾ, ਲਾਹੌਲ ਸਪੀਤੀ ਅਤੇ ਮਨਾਲੀ ਤੱਕ 800 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੀ ਹੈ। ਉਸ ਦਾ ਨਾਮ ਇੰਡੀਆ ਵਰਲਡ ਰਿਕਾਰਡ ’ਚ ਦਰਜ ਹੈ। ਉਹ 5 ਦੇਸ਼ ਦੀ ਯਾਤਰਾ ਵੀ ਕਰੇਗੀ। 

ਸਾਈਕਲਿਸਟ ਕਰ ਰਹੇ ਹਨ ਰਹਿਣ ਤੇ ਖਾਣ-ਪੀਣ ’ਚ ਮਦਦ 

ਸਾਈਕਲਿਸਟ ਪੁੱਤਰੀ ਅਤੇ ਪਿਤਾ ਦੀ ਇਸ ਯਾਤਰਾ ਦੌਰਾਨ ਵੱਖ-ਵੱਖ ਸ਼ਹਿਰਾਂ ਦੇ ਸਾਈਕਲਿਸਟ ਮਦਦ ਕਰ ਰਹੇ ਹਨ। ਜਿਸ ਸ਼ਹਿਰ ’ਚ ਰਾਤ ਪੈਂਦੀ ਹੈ, ਉਥੇ ਕਮਰੇ ਅਤੇ ਖਾਣ ਦਾ ਪ੍ਰਬੰਧ ਇਹ ਲੋਕ ਹੀ ਕਰਦੇ ਹਨ।

8 ਸਾਲਾ ਬੱਚੀ ਦੇ ਹੌਂਸਲੇ ਨੂੰ ਸਲਾਮ, ਸਾਈਕਲ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਕੀਤਾ ਸ਼ੁਰੂ
  • Title : 8 ਸਾਲਾ ਬੱਚੀ ਦੇ ਹੌਂਸਲੇ ਨੂੰ ਸਲਾਮ, ਸਾਈਕਲ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਕੀਤਾ ਸ਼ੁਰੂ
  • Posted by :
  • Date : नवंबर 17, 2022
  • Labels :
  • Blogger Comments
  • Facebook Comments

0 comments:

एक टिप्पणी भेजें

Top