ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲਖ਼ਾਨਾ, ਪਟਿਆਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਬਾਲ ਮੇਲਾ ਅਤੇ ਸਾਲਾਨਾ ਸਮਾਰੋਹ
'ਹੱਸਦੇ ਫੁੱਲ' ਮੈਗਜ਼ੀਨ ਕੀਤਾ ਲੋਕ ਅਰਪਨ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਨਵੰਬਰ - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲਖ਼ਾਨਾ, ਪਟਿਆਲਾ ਵਿਖੇ ਸਿੱਖਿਆ ਵਿਭਾਗ, ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ਬਾਲ ਮੇਲਾ ਅਤੇ ਸਾਲਾਨਾ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਸ੍ਰੀ ਮਤੀ ਸਿਮਰਤ ਕੌਰ ਕੋਹਲੀ (ਸੁਪਤਨੀ ਸ. ਅਜੀਤਪਾਲ ਸਿੰਘ ਕੋਹਲੀ ਐੱਮ. ਐੱਲ. ਏ ਪਟਿਆਲਾ ਸ਼ਹਿਰੀ) ਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਡੀ. ਈ.ਓ ਸ਼੍ਰੀ ਰਵਿੰਦਰ ਪਾਲ ਸ਼ਰਮਾ, ਡਾ. ਰਾਜਦੀਪ ਸਿੰਘ ਡਾਇਰੈਕਟਰ ਪਲੇ ਵੇਜ਼ ਸਕੂਲਜ, ਮਿਸ ਵੀਰਪਾਲ ਕੌਰ ਚਹਿਲ ਜਿਲਾ ਪ੍ਰਧਾਨ, ਇਸਤਰੀ ਵਿੰਗ ਆਮ ਆਦਮੀ ਪਾਰਟੀ ਆਦਿ ਪਤਵੰਤੇ ਸੱਜਣ ਵੀ ਹਾਜ਼ਿਰ ਰਹੇ। ਇਸ ਮੌਕੇ ਸਕੂਲ ਦਾ ਸਾਲਾਨਾ ਮੈਗਜ਼ੀਨ 10 ਸਾਲ ਦੇ ਲੰਬੇ ਵਕਫ਼ੇ ਬਾਅਦ "ਹੱਸਦੇ ਫੁੱਲ" ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਟੇਟ ਅਵਾਰਡੀ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਜੀ ਨੇ ਦੱਸਿਆ ਕਿ ਸਕੂਲ ਦਾ ਸਾਲਾਨਾ ਮੈਗਜ਼ੀਨ ਦਸ ਸਾਲ ਬਾਅਦ ਪੁਨਰ - ਸੁਰਜੀਤ ਕਰਕੇ ਜਾਰੀ ਕੀਤਾ ਗਿਆ। ਇਹ ਮੈਗਜ਼ੀਨ ਵਿਦਿਆਰਥੀਆਂ ਦੀ ਸਾਹਿਤਿਕ ਪ੍ਰਤਿਭਾ ਨੂੰ ਪ੍ਰਗਟ ਕਰਨ ਦਾ ਇੱਕ ਵਧੀਆ ਉਪਰਾਲਾ ਹੈ। ਇਸ ਦੇ ਨਾਲ ਹੀ ਸੈਸ਼ਨ 2023-24 ਲਈ ਦਾਖ਼ਲਾ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਪੁਸਤਕ ਪ੍ਰਦਰਸ਼ਨੀ, ਖਾਣ ਪੀਣ ਦੀ ਸਟਾਲ , ਵਿਦਿਆਰਥੀਆਂ ਲਈ ਝੁੱਲੇ , ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸਟਾਲਾਂ, ਕਰੀਅਰ ਗਾਇਡੈੰਸ ਸਟਾਲ ਅਤੇ ਵਿਸ਼ੇਸ਼ ਤੌਰ 'ਤੇ ਵੋਟਰ ਜਾਗਰੂਕਤਾ ਸਟਾਲ ਦਾ ਵੀ ਪ੍ਰਬੰਧ ਕੀਤਾ ਗਿਆ । ਇਨਾਮ ਵੰਡ ਸਮਾਰੋਹ ਸਮੇਂ ਸ਼੍ਰੀ ਅਸ਼ਵਨੀ ਅਰੋੜਾ ਅਸਿਸਟੈਂਟ ਕਮਿਸ਼ਨਰ ਗ੍ਰੀਵੈੰਸਿਜ਼ ਜੀ ਵੱਲੋਂ ਵਿੱਦਿਅਕ ਅਤੇ ਖੇਡ ਮੁਕਾਬਲਿਆਂ ਵਿੱਚ ਅੱਵਲ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦੇ ਸਮੂਹ ਸਟਾਫ਼ ਮੈੰਬਰਾਨ , ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ 'ਤੇ ਐਡਵੋਕੇਟ ਸ਼੍ਰੀ ਰਾਜੀਵ ਲੋਹਟਬੱਧੀ, ਸ਼੍ਰੀ ਰਾਮ ਕੁਮਾਰ ਢਕੜੱਬਾ (ਤਰਕਸ਼ੀਲ ਸੁਸਾਇਟੀ , ਪਟਿਆਲਾ) , ਸ਼੍ਰੀ ਸੁਰਿੰਦਰ ਪਾਲ ਗੋਇਲ , ਐਡਵੋਕੇਟ ਸ਼੍ਰੀ ਅਨਮੋਲ ਰਤਨ ਆਦਿ ਸਮਾਜ ਸੇਵੀ ਸ਼ਖ਼ਸੀਅਤਾਂ ਵੱਲੋਂ ਹਾਜ਼ਰੀ ਲਗਵਾਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ।
0 comments:
एक टिप्पणी भेजें