Contact for Advertising

Contact for Advertising

Latest News

बुधवार, 2 नवंबर 2022

ਚੋਰੀ ਦੀ ਫਾਰਚੂਨਰ 'ਚ ਝੂਟੇ ਲੈਣ ਵਾਲੇ ਸਾਬਕਾ ਇੰਸਪੈਕਟਰਾਂ 'ਤੇ ਪਰਚਾ

 

ਚੋਰੀ ਦੀ ਫਾਰਚੂਨਰ 'ਚ ਝੂਟੇ ਲੈਣ ਵਾਲੇ ਸਾਬਕਾ ਇੰਸਪੈਕਟਰਾਂ 'ਤੇ ਪਰਚਾ


ਲੁਧਿਆਣਾ/ਮੁੱਲਾਂਪੁਰ ਦਾਖਾ : ਚੋਰੀ ਤੇ ਵੱਡੀ ਵਾਰਦਾਤ 'ਚ ਵਰਤੀ ਗਈ ਪੁਲਿਸ ਕਬਜ਼ੇ 'ਚ ਲਈ ਗਈ ਫਾਰਚੂਨਰ ਗੱਡੀ 'ਤੇ ਐਕਟਿਵਾ ਦਾ ਨੰਬਰ ਲਾ ਕੇ ਗੇੜੀਆਂ ਮਾਰਨ ਵਾਲੇ ਦੋ ਸਾਬਕਾਂ ਇੰਸਪੈਕਟਰਾਂ ਖ਼ਿਲਾਫ਼ ਆਖਿਰਕਾਰ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ। ਸੰਗੀਨ ਮਾਮਲਿਆਂ 'ਚ ਪੁਲਿਸ ਕਬਜ਼ੇ 'ਚ ਫਾਰਚੂਨਰ ਗੱਡੀ ਨੂੰ ਆਪਣੇ ਕਬਜ਼ੇੇ ਵਿਚ ਰੱਖਣ ਵਾਲੇ ਇੰਸਪੈਕਟਰਾਂ ਖ਼ਿਲਾਫ਼ ਸਥਾਨਕ ਪੁਲਿਸ ਨੇ ਮੁਕੱਦਮਾ ਦਰਜ ਨਾ ਕੀਤਾ। ਜਦੋਂ ਹੁਣ ਅਦਾਲਤ ਨੇ ਸਿਕੰਜਾ ਕਸਿਆ ਤਾਂ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ। ਪ੍ਰਰਾਪਤ ਜਾਣਕਾਰੀ ਅਨੁਸਾਰ 15 ਅਗਸਤ, 2017 'ਚ ਮੁੱਲਾਂਪੁਰ ਇਲਾਕੇ 'ਚ ਪੈਂਦੇ ਇੱਕ ਮੈਰਿਜ ਪੈਲੇਸ ਦੇ ਬਾਹਰੋਂ ਫਾਰਚੂਨਰ ਗੱਡੀ ਚੋਰੀ ਹੋ ਗਈ। ਜਿਸ 'ਚ ਥਾਣਾ ਦਾਖਾ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ। 4 ਮਹੀਨੇ ਬੀਤਣ 'ਤੇ ਗੱਡੀ ਟਰੇਸ ਨਾ ਹੋਣ 'ਤੇ ਗੱਡੀ ਮਾਲਕ ਨੇ ਇੰਸ਼ੋਰੈਂਸ ਲੈ ਲਈ। 4 ਫਰਵਰੀ, 2018 ਨੂੰ ਇਹ ਫਾਰਚੂਨਰ ਇੱਕ ਵੱਡੀ ਵਾਰਦਾਤ 'ਚ ਵਰਤੀ ਗਈ। ਜਿਸ 'ਤੇ 9 ਫਰਵਰੀ, 2018 ਨੂੰ ਥਾਣਾ ਜ਼ੀਰਕਪੁਰ ਦੀ ਪੁਲਿਸ ਨੇ ਗੱਡੀ ਬਰਾਮਦ ਕਰ ਲਈ। 13 ਅਪ੍ਰਰੈਲ, 2018 ਨੂੰ ਉਸ ਸਮੇਂ ਦੇ ਸੀਆਈਏ ਸਟਾਫ 'ਚ ਤਾਇਨਾਤ ਏਐੱਸਆਈ ਹੁਣ ਸੇਵਾ ਮੁਕਤ ਇੰਸਪੈਕਟਰ ਚਮਕੌਰ ਸਿੰਘ ਥਾਣਾ ਜੀਰਕਪੁਰ ਤੋਂ ਇਸ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ, ਕਿਉਂਕਿ ਇਹ ਗੱਡੀ ਚੋਰੀ ਥਾਣਾ ਦਾਖਾ ਦੇ ਇਲਾਕੇ 'ਚੋਂ ਹੋਈ ਸੀ। ਇਸੇ ਦੌਰਾਨ ਇੰਸਪੈਕਟਰ ਪੇ੍ਮ ਸਿੰਘ ਇਸ ਫਾਰਚੂਨਰ ਗੱਡੀ ਨੂੰ ਮਾਲਖਾਣਾ ਜਮ੍ਹਾਂ ਕਰਵਾਉਣ ਦੀ ਥਾਂ ਇਸ ਗੱਡੀ 'ਤੇ ਐਕਟਿਵਾ ਦਾ ਨੰਬਰ ਲਾ ਕੇ ਘੁੰਮਦੇ ਰਹੇ। ਉਨਾਂ੍ਹ ਕੋਲੋਂ ਪੀੜਤ ਮੁੱਲਾਂਪੁਰ ਦੇ ਪੰਡਿਤਾਂ ਦਾ ਢਾਬਾ ਦੇ ਮਾਲਕ ਰਵਿੰਦਰ ਗਰੋਵਰ ਨੇ ਇੰਸਪੈਕਟਰ ਪੇ੍ਮ ਸਿੰਘ ਕੋਲ ਪੁਲਿਸ ਕਬਜ਼ੇੇ ਦੀ ਗੱਡੀ ਦੇ ਝੂਟੇ ਲੈਣ ਦੇ ਸਾਰੇ ਮਾਮਲੇ ਦੀ ਸ਼ਿਕਾਇਤ ਕੀਤੀ ਪਰ ਸਥਾਨਕ ਪੁਲਿਸ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਨਾ ਕੀਤੀ। ਜਿਸ 'ਤੇ ਰਵਿੰਦਰ ਗਰੋਵਰ ਨੇ ਹਾਈਕੋਰਟ ਦਾ ਦਰਵਾਜਾ ਜਾ ਖੜਕਾਇਆ। ਹਾਈਕੋਰਟ ਨੇ ਇਸ ਮਾਮਲੇ 'ਚ ਲੋਅਰ ਕੋਰਟ ਨੂੰ ਸੁਣਵਾਈ ਕਰਨ ਲਈ ਕਿਹਾ। ਲੋਅਰ ਕੋਰਟ ਨੇ ਜਗਰਾਓਂ ਪੁਲਿਸ ਨੂੰ ਇਸ ਮਾਮਲੇ 'ਚ ਕਾਰਵਾਈ ਦੇ ਨਿਰਦੇਸ਼ ਦਿੱਤੇ। ਅਦਾਲਤੀ ਆਦੇਸ਼ਾਂ ਤੋਂ ਬਾਅਦ ਪੁਲਿਸ ਨੇ ਮੁੱਲਾਂਪੁਰ ਦਾਖਾ ਦੇ ਡੀਐੱਸਪੀ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ। ਜਾਂਚ ਵਿਚ ਵੀ ਪੁਲਿਸ ਨੇ ਦੋਵੇਂ ਇੰਸਪੈਕਟਰਾਂ ਨੂੰ ਬਚਾਉਣ ਲਈ ਇੱਕ ਹੋਰ ਵਿਅਕਤੀ ਜਗਸੀਰ ਸਿੰਘ ਦੇ ਬਿਆਨ ਦਰਜ ਕਰ ਲਏ ਕਿ ਇਹ ਗੱਡੀ ਉਸ ਨੇ ਲੁਧਿਆਣਾ ਕਾਰ ਬਾਜ਼ਾਰ 'ਚੋਂ ਖ਼ਰੀਦੀ ਸੀ। ਜਾਅਲੀ ਨੰਬਰ ਦਾ ਪਤਾ ਲੱਗਣ 'ਤੇ ਉਸ ਨੇ ਇਹ ਗੱਡੀ ਵਾਪਸ ਕਰ ਦਿੱਤੀ ਪਰ ਇਸ ਦੇ ਬਾਵਜੂਦ ਕਹਾਣੀ ਨਾ ਬਣੀ ਅਤੇ ਅਖੀਰ ਅੱਜ ਥਾਣਾ ਦਾਖਾ ਦੀ ਪੁਲਿਸ ਨੇ ਰਵਿੰਦਰ ਗਰੋਵਰ ਦੇ ਬਿਆਨਾਂ 'ਤੇ ਸੇਵਾਮੁਕਤ ਇੰਸਪੈਕਟਰ ਪੇ੍ਮ ਸਿੰਘ ਤੇ ਸੇਵਾਮੁਕਤ ਇੰਸਪੈਕਟਰ ਚਮਕੌਰ ਸਿੰਘ ਤੋਂ ਇਲਾਵਾ ਜਗਸੀਰ ਸਿੰਘ ਵਾਸੀ ਮੰਡੀ ਮੁੱਲਾਂਪੁਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।

ਚੋਰੀ ਦੀ ਫਾਰਚੂਨਰ 'ਚ ਝੂਟੇ ਲੈਣ ਵਾਲੇ ਸਾਬਕਾ ਇੰਸਪੈਕਟਰਾਂ 'ਤੇ ਪਰਚਾ
  • Title : ਚੋਰੀ ਦੀ ਫਾਰਚੂਨਰ 'ਚ ਝੂਟੇ ਲੈਣ ਵਾਲੇ ਸਾਬਕਾ ਇੰਸਪੈਕਟਰਾਂ 'ਤੇ ਪਰਚਾ
  • Posted by :
  • Date : नवंबर 02, 2022
  • Labels :
  • Blogger Comments
  • Facebook Comments

0 comments:

एक टिप्पणी भेजें

Top