ਬਰਨਾਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਤਪਾ ਮੰਡੀ ਦੀ ਇੱਕ ਦਲਿਤ ਵਰਗ ਨਾਲ ਸਬੰਧਿਤ ਨਾਬਾਲਗ ਲੜਕੀ ਨਾਲ ਸਹੇਲੀ ਦੇ ਪਿਓ ਵਲੋਂ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ
ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਨੂੰ ਮਿਲੀ ਸ਼ਿਕਾਇਤ ਕਿਹਾ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ
ਕੇਸ਼ਵ ਵਰਦਾਨ ਪੁੰਜ / ਡਾ ਰਾਕੇਸ਼ ਪੁੰਜ
ਬਰਨਾਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਤਪਾ ਮੰਡੀ ਦੀ ਇੱਕ ਦਲਿਤ ਵਰਗ ਨਾਲ ਸਬੰਧਿਤ ਨਾਬਾਲਗ ਲੜਕੀ ਨਾਲ ਕਥਿਤ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ,ਜਿਸ ਨੂੰ ਲੈਕੇ ਪੀੜਤ ਪਰਿਵਾਰ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਦਰਵਾਜ਼ਾ ਖੜਕਾਉਦਿਆ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਜਿਸ ਸਬੰਧੀ ਉਨ੍ਹਾਂ ਵੀਰਵਾਰ ਨੂੰ ਪੂਨਮ ਕਾਂਗੜਾ ਮੈਂਬਰ ਐਸ.ਸੀ. ਕਮਿਸ਼ਨ ਪੰਜਾਬ ਨਾਲ ਮੁਲਾਕਾਤ ਕਰਕੇ ਇਨਸਾਫ ਲਈ ਫਰਿਆਦ ਕੀਤੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੂਨਮ ਕਾਂਗੜਾ ਵੱਲੋਂ ਤੁਰੰਤ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਤੇ ਕਾਰਵਾਈ 'ਚ ਦੇਰੀ ਲਈ ਸਬੰਧਿਤ ਅਧਿਕਾਰੀਆਂ ਨੂੰ ਫਟਕਾਰ ਲਗਾਉਂਦਿਆਂ ਉਨ੍ਹਾਂ ਦੀ ਪੂਨਮ ਕਾਂਗੜਾ ਨੇ ਖਿਚਾਈ ਵੀ ਕੀਤੀ। ਜਾਣਕਾਰੀ ਦਿੰਦਿਆਂ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਤਪਾ ਮੰਡੀ ਦੇ ਰਹਿਣ ਵਾਲੇ ਹਨ ਤੇ ਦਲਿਤ ਵਰਗ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੀ 17 ਸਾਲਾਂ ਨਾਬਾਲਗ ਲੜਕੀ ਜ਼ੋ ਕਿ 10ਵੀਂ ਕਲਾਸ ਦੀ ਵਿਦਿਆਰਥਣ ਹੈ, ਜੋ ਆਪਣੇ ਸਕੂਲ 'ਚ ਪੜ੍ਹਦੀ ਆਪਣੀ ਸਹੇਲੀ ਦੇ ਘਰ ਉਸ ਨੂੰ ਮਿਲਣ ਲਈ ਗਈ ਤਾਂ ਘਰ 'ਚ ਹਾਜ਼ਰ ਉਸ ਦੀ ਸਹੇਲੀ ਦੇ ਪਿਤਾ ਅਮਨ ਨੇ ਕਥਿਤ ਉਸ ਨਾਲ ਜ਼ਬਰਦਸਤੀ ਜ਼ਬਰ ਜ਼ਨਾਹ ਕੀਤਾ। ਇੱਥੇ ਹੀ ਬਸ ਨਹੀਂ, ਉਸ ਨਾਲ ਜ਼ਬਰਦਸਤੀ ਕਰਨ ਵਾਲੇ ਵਿਅਕਤੀ ਨੇ ਕਥਿਤ ਉਸ ਦੀ ਵੀਡੀਓ ਬਣਾ ਲਈ ਜ਼ੋ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਜਿੱਥੇ ਉਸ ਦੀ ਲੜਕੀ ਨਾਲ ਵਾਰ ਵਾਰ ਜ਼ਬਰ ਜ਼ਨਾਹ ਕਰਦਾ ਰਿਹਾ ਤੇ ਉਸ ਨੂੰ ਕਥਿਤ ਤੌਰ 'ਤੇ ਹੋਰਾਂ ਅੱਗੇ ਵੀ ਪੇਸ਼ ਕਰਕੇ ਉਸ ਤੋਂ ਕਥਿਤ ਦੇਹ ਵਪਾਰ ਦਾ ਧੰਦਾ ਵੀ ਕਰਵਾਉਂਦਾ ਰਿਹਾ ਤੇ ਉਸ ਨੂੰ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕੇ ਉਸ ਤੋਂ ਕਥਿਤ ਚੋਰੀਆਂ ਵੀ ਕਰਵਾਉਂਦਾ ਰਿਹਾ। ਇਸ 'ਚ ਦੁਕਾਨਦਾਰ ਦੀ ਪਤਨੀ ਤੇ ਕੁੱਝ ਹੋਰ ਵੀ ਉਸ ਦੇ ਨਾਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਨਾਂ੍ਹ ਇਸ ਸਬੰਧੀ ਮਿਤੀ 27 ਅਕਤੂਬਰ ਨੂੰ ਲਿਖਤੀ ਤੌਰ 'ਤੇ ਇਸ ਦੀ ਸ਼ਕਿਾਇਤ ਐਸਐਸਪੀ ਬਰਨਾਲਾ ਨੂੰ ਦਿੱਤੀ, ਪਰ ਪੁਲਿਸ ਵੱਲੋਂ 20 ਦਿਨ ਦਾ ਸਮਾਂ ਬੀਤਣ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਨਾਂ੍ਹ ਵੱਲੋਂ ਇਸ ਦੀ ਸ਼ਿਕਾਇਤ 15 ਨਵੰਬਰ ਨੂੰ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਨੂੰ ਦਿੱਤੀ, ਜਿਨ੍ਹਾਂ ਦੇ ਦਖ਼ਲ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਉਨਾਂ੍ਹ ਦੀ ਸੁਣਵਾਈ ਲਈ ਉਨਾਂ੍ਹ ਦੀ ਲੜਕੀ ਦੇ ਬਿਆਨ ਦਰਜ ਕਰਨ ਲਈ ਬੀਤੇ ਦਿਨੀਂ ਤਪਾ ਥਾਣਾ ਵਿਖੇ ਬੁਲਾਇਆ ਗਿਆ। ਜਿਸ ਸਬੰਧੀ ਉਹਨਾਂ ਵੱਲੋਂ ਪੂਨਮ ਕਾਂਗੜਾ ਨਾਲ ਮੁਲਾਕਾਤ ਕਰਕੇ ਆਪਣੀ ਸਾਰੀ ਕਹਾਣੀ ਦੱਸ ਦਿੱਤੀ ਹੈ ਤੇ ਕਾਂਗੜਾ ਵੱਲੋਂ ਉਹਨਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸਬੰਧੀ ਸੰਪਰਕ ਕਰਨ 'ਤੇ ਪੂਨਮ ਕਾਂਗੜਾ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਲਿਖਤੀ ਸ਼ਕਿਾਇਤ 15 ਨਵੰਬਰ ਨੂੰ ਪ੍ਰਰਾਪਤ ਹੋਈ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਸਨ। ਵੀਰਵਾਰ ਨੂੰ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਮਿਲ ਕੇ ਜੋ ਗੱਲਬਾਤ ਦੱਸੀ ਹੈ, ਉਸ ਸਬੰਧੀ ਵੀ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਹਦਾਇਤ ਕੀਤੀ ਗਈ ਹੈ। ਪੂਨਮ ਕਾਂਗੜਾ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਇਸ 'ਚ ਸ਼ਾਮਲ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ, ਹਰ ਇੱਕ 'ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ
0 comments:
एक टिप्पणी भेजें