ਪੰਜਾਬ ਸਰਕਾਰ ਨੂੰ ਇਸ਼ਤਿਹਾਰਾਂ ਤੋਂ ਇਲਾਵਾ ਕੋਈ ਕੰਮ ਨਹੀਂ: ਪਰਮਿੰਦਰ ਸਿੰਘ ਢੀਂਡਸਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 14 ਨਵੰਬਰ - ਸਰਦਾਰ ਪਰਮਿੰਦਰ ਸਿੰਘ ਢੀਂਡਸਾ (ਸਾਬਕਾ ਵਿੱਤ ਮੰਤਰੀ) ਪੰਜਾਬ ਨੇ ਹਲ਼ਕਾ ਲਹਿਰਾ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਮੂਲਿਅਤ ਕੀਤੀ। ਇਸ ਤੋਂ ਬਾਅਦ ਉਨਾਂ ਨੇ ਕਿਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਕਰਵਾਈਆਂ ਜਾਣ ਅਤੇ ਨਵੇ ਚਿਹਰਿਆਂ ਨੂੰ ਮੌਕ਼ਾ ਦਿੱਤਾ ਜਾਵੇ ਕਿਉਂਕਿ ਲੋਕਾਂ ਦਾ ਬਾਦਲ ਪਰਿਵਾਰ ਤੋਂ ਮਨ ਬਹੁਤ ਦੁੱਖੀ ਹੈ l ਬਾਦਲ ਪਰਿਵਾਰ ਲਿਫ਼ਾਫ਼ਾ ਕਲਚਰ ਨੂੰ ਜ਼ਿਆਦਾ ਮਹੱਤਤਾ ਦਿੰਦਾ ਹੈ। ਇਸ ਤੋਂ ਬਾਅਦ ਉਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨੇ ਕਸਦਿਆਂ ਕਿਹਾ ਕਿ ਇਹ ਸਰਕਾਰ ਸਿਰਫ਼ ਡਰਾਮੇ ਕਰਦੀ ਹੈ l ਉਨਾਂ ਅੱਗੇ ਕਿਹਾ ਕਿ ਸਰਕਾਰ ਨੇ ਕੰਮ ਤਾਂ ਕੋਈ ਕੀਤਾ ਨਹੀ ਸਿਰਫ਼ ਇਸ਼ਤਿਹਾਰਾਂ ਤੇ ਖਰਚ ਕਰ ਰਹੀ ਹੈਂ l ਜਿਸ 'ਚ ਮੈਡੀਕਲ ਕਾਲਜ, ਕਿਸਾਨਾਂ ਦੀ ਕਰਜ਼ਾ ਮੁਆਫ਼ੀ,1000 ਮਹਿਲਾ ਭੱਤਾ, ਲੈਅ ਐਂਡ ਆਰਡਰ ਦੀ ਸਥਿਤੀ , ਨਸ਼ਾ ਅਤੇ ਕਈ ਹੋਰ ਮੁੱਦੇ ਉਵੇਂ ਦੇ ਤਿਓ ਖੜ੍ਹੇ ਹਨ।ਇਸ ਮੋਕੇ ਉਨਾਂ ਨਾਲ ਰਘਬੀਰ ਸਿੰਘ ਗੁਲਾੜੀ ਸੀਨੀਅਰ ਲੀਡਰ, ਰਾਮ ਨਿਵਾਸ ਗਰਗ (ਸਾਬਕਾ ਪ੍ਰਧਾਨ ਖਨੌਰੀ) ਰਾਕੇਸ਼ ਗਿੱਲ (ਸਾਬਕਾ ਚੇਅਰਮੈਨ) ਚਮਕੋਰ ਬਾਦਲਗੜ (ਸਾਬਕਾ ਚੇਅਰਮੈਨ), ਕ੍ਰਿਸ਼ਨ ਸਰਪੰਚ ਬੰਗਾਂ, ਨਵੀਨ ਸ਼ਰਮਾ ਬਨਾਰਸੀ, ਰਾਜੇਸ਼ ਕੁਮਾਰ ਰਾਜਾ ਅੰਕੁਸ਼ ਗੋਇਲ,ਰਜਤ ਕਾਂਸਲ, ਸੁਰੇਸ਼ ਕੁਮਾਰ, ਅਤੇ ਹੋਰ ਵਰਕਰ ਅਤੇ ਆਗੂ ਸਾਹਿਬਾਨ ਹਾਜ਼ਰ ਸਨ।
0 comments:
एक टिप्पणी भेजें