ਸਰਕਾਰੀ ਹਾਈ ਸਕੂਲ ਬਨਾਰਸੀ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵਾਤਾਵਰਣ ਜਾਗਰੁਕਤਾ ਲਈ ਪੇਟਿੰਗ ਮੁਕਾਬਲਾ ਕਰਵਾਇਆ
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਨਵੰਬਰ - ਸਰਕਾਰੀ ਹਾਈ ਸਕੂਲ ਬਨਾਰਸੀ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਲਹਿਰਾਗਾਗਾ ਵੱਲੋਂ ਵਾਤਾਵਰਣ ਜਾਗਰੂਕਤਾ ਲਈ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ l ਇਸ ਵਿਚ 100 ਵਿਦਿਆਰਥੀਆਂ ਨੇ ਭਾਗ ਲਿਆ l ਖੇਤੀਬਾੜੀ ਵਿਭਾਗ ਵੱਲੋਂ ਏ ਡੀ ਓ ਸ੍ਰੀ ਨਰਿੰਦਰਪਾਲ ਸਿੰਘ ਚੀਮਾ , ਸ੍ਰੀ ਗੁਰਮੀਤ ਸਿੰਘ ਸੈਣੀ ਖੇਤੀਬਾੜੀ ਉਪ ਨਿਰੀਖਕ ਅਤੇ ਸ੍ਰੀ ਜਤਿੰਦਰ ਸਿੰਘ ਏ.ਟੀ.ਐਮ ਉਚੇਚੇ ਤੌਰ ਤੇ ਪਹੁੰਚੇ ਵਧੀਆ ਪੇਂਟਿੰਗ ਕਰਨ ਵਾਲੇ ਤਿੰਨ ਵਿਦਿਆਰਥੀ , ਪਹਿਲਾ ਦੂਜਾ ਤੀਜਾ ਸਥਾਨ ਲਈ ਚੁਣੇ ਗਏ ਮੋਮੈਂਟੋ ਦੇ ਨਾਲ ਪਹਿਲੇ ਇਨਾਮ ਲਈ 2500 ਰੁਪਏ ਦੂਜੇ ਇਨਾਮ ਲਈ 1500 ਰੁਪਏ ਤੀਜੇ ਇਨਮ ਲਈ 1000 ਰੁਪਏ ਦਿੱਤੇ ਗਏ lਇਸ ਮੌਕੇ ਏ ਡੀ ਓ ਸ੍ਰੀ ਨਰਿੰਦਰਪਾਲ ਸਿੰਘ ਚੀਮਾ ਨੇ ਵਾਤਾਵਰਣ ਬਚਾਉਣ ਲਈ ਪਰਾਲੀ ਦੀ ਸਾਂਭ ਸੰਭਾਲ ਲਈ ਅਤੇ ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਨੁਕਤੇ ਸਾਂਝੇ ਕੀਤੇ l ਸਕੂਲ ਦੇ ਹੈਡਮਾਸਟਰ ਸ਼੍ਰੀ ਮੁਕੇਸ਼ ਧਾਰੀਵਾਲ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਪ੍ਰਦੂਸ਼ਣ ਬਾਰੇ ਜਾਣਕਾਰੀ ਦਿੱਤੀ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਨੁਕਤੇ ਸਾਂਝੇ ਕੀਤੇ। ਸਿੱਖਿਆ ਮਾਹਿਰ ਸ਼੍ਰੀ ਕੁਲਦੀਪ ਸ਼ਰਮਾਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਹੌਂਸਲਾ ਅਫਜਾਈ ਕੀਤੀ ਅਤੇ ਚੰਗੇ ਭਵਿੱਖ ਦੀ ਸ਼ੁਭਕਾਮਨਾਵਾਂ ਦਿੱਤਿਆਂ। ਇਸ ਮੌਕੇ ਤੇ ਸਕੂਲ ਦੇ ਸਟਾਫ ਹੈਡਮਾਸਟਰ ਸ਼੍ਰੀ ਮੁਕੇਸ਼ ਧਾਰੀਵਾਲ, ਸ਼੍ਰੀ ਰਾਜੇਸ਼ ਕੁਮਾਰ ਅੰਗਰੇਜੀ ਮਾਸਟਰ, ਮੈਡਮ ਚੰਦਾ ਰਾਣੀ ਸਾਇੰਸ ਮਿਸਟ੍ਰੈਸ, ਸ਼੍ਰੀ ਗੁਰਜਿੰਦਰ ਸਿੰਘ ਸਾਇੰਸ ਮਾਸਟਰ , ਮੈਡਮ ਸੁਮਨ ਮਹਿਤਾ, ਗੁਰਪ੍ਰੀਤ ਕੌਰ ਅਤੇ ਅਮਨਦੀਪ ਕੌਰ ਅਤੇ ਵਿਦਿਆਰਥੀ ਮੌਜੂਦ ਸਨ।
0 comments:
एक टिप्पणी भेजें