ਕੋਵੈਕਸੀਨ ਲਈ ਜਲਦਬਾਜ਼ੀ ਨਹੀਂ ਕੀਤੀ : ਕੇਂਦਰੀ ਸਿਹਤ ਮੰਤਰਾਲਾ
#BBCINDIA
ਨਵੀਂ ਦਿੱਲੀ, 17 ਨਵੰਬਰ-ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਵੈਕਸੀਨ ਨਿਰਮਾਤਾ ਭਾਰਤ ਬਾਇਓਟੈੱਕ ਨੇ ਕਰੋਨਾ ਰੋਕੂ ਟੀਕਾ ਲਿਆਉਣ ਲਈ ਸਿਆਸੀ ਦਬਾਅ ਕਾਰਨ ਕੁਝ ਪ੍ਰਕਿਰਿਆਵਾਂ ਨੂੰ ਛੱਡ ਦਿੱਤਾ ਅਤੇ ਕਲੀਨਿਕਲ ਟਰਾਇਲਾਂ ਨੂੰ ਤੇਜ਼ ਕੀਤਾ। ਮੰਤਰਾਲੇ ਨੇ ਕਿਹਾ ਭਾਰਤ ਸਰਕਾਰ ਅਤੇ ਰਾਸ਼ਟਰੀ ਰੈਗੂਲੇਟਰ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੇ ਐਮਰਜੈਂਸੀ ਵਰਤੋਂ ਦੇ ਅਧਿਕਾਰ ਲਈ ਕੋਵਿਡ-19 ਟੀਕਿਆਂ ਨੂੰ ਮਨਜ਼ੂਰੀ ਦੇਣ ਲਈ ਵਿਗਿਆਨਕ ਪਹੁੰਚ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕੀਤੀ ਹੈ।
0 comments:
एक टिप्पणी भेजें