ਪਿੰਡ ਅਨਦਾਨਾ ਵਿਖੇ ਸੀਤਾ ਰਾਮ ਦੀ ਅਗਵਾਈ ਚ ਬਾਲ ਮੇਲਾ ਆਯੋਜਿਤ ਕੀਤਾ
ਕਮਲੇਸ਼ ਗੋਇਲ ਖਨੌਰੀ ਖਨੌਰੀ 14 ਨਵੰਬਰ - ਪਿੰਡ ਅਨਦਾਨਾ ਵਿਖੇ ਸਕੂਲ ਮੁਖੀ ਸ੍ਰੀ ਸੀਤਾ ਰਾਮ ਜੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਬਾਲ ਦਿਵਸ ਮੌਕੇ ਬਾਲ ਮੇਲਾ ਆਯੋਜਿਤ ਕੀਤਾ ਗਿਆ | ਇਸ ਮੌਕੇ ਬੱਚਿਆਂ ਵੱਲੋਂ ਵੱਖ - ਵੱਖ ਗਤੀਵਿਧੀਆਂ ਵਿੱਚ ਵਧ - ਚੜ ਕੇ ਹਿੱਸਾ ਲਿਆ ਗਿਆ |ਕਵਿਤਾ ਉਚਾਰਨ ਮੁਕਾਬਲੇ ਵਿੱਚ ਸਾਨੀਆ (10ਵੀਂ ), ਮਨਪ੍ਰੀਤ ਕੌਰ (8ਵੀਂ), ਰੀਤਿਕਾ ( 7ਵੀਂ )ਨੇ ਪੁਜੀਸ਼ਨਾਂ ਹਾਸਿਲ ਕੀਤੀਆਂ |ਭਾਸ਼ਣ ਮੁਕਾਬਲਿਆਂ ਵਿੱਚ ਮੁਸਕਾਨ (9ਵੀਂ ), ਸੀਮਾ (11ਵੀਂ )ਨੇ ਪੁਜੀਸ਼ਨਾਂ ਹਾਸਿਲ ਕੀਤੀਆਂ |ਇਸ ਮੌਕੇ ਅਖਾਣ , ਮੁਹਾਵਰੇ ਤੇ ਬੁਝਾਰਤਾਂ ਦੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ | ਜਿਸ ਵਿੱਚ ਗ੍ਰੀਨ ਹਾਊਸ ਦੇ ਵਿਦਿਆਰਥੀ ਜੇਤੂ ਰਹੇ | ਸੁੰਦਰ ਲਿਖਾਈ ਮੁਕਾਬਲੇ ਵਿੱਚ ਵੀ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੇ ਬਹੁਤ ਹੀ ਸਿੱਖਿਆਦਾਇਕ ਐਕਟੀਵਿਟੀਜ਼ ਪੇਸ਼ ਕੀਤੀਆਂ | ਇਸ ਮੌਕੇ ਸਕੂਲ ਮੁਖੀ ਸ਼੍ਰੀ ਸੀਤਾ ਰਾਮ, ਸਾਬਕਾ ਪ੍ਰਿੰਸੀਪਲ ਸ੍ਰੀ ਚੰਦਰਭਾਨ , ਸ੍ਰੀ ਫ਼ਤਹਿ ਸਿੰਘ, ਸਾਬਕਾ ਸਰਪੰਚ ਸ਼੍ਰੀ ਕਿਤਾਬ ਸਿੰਘ ਜੀ ਅਤੇ ਸਮੂਹ ਸਟਾਫ਼ ਦੁਬਾਰਾ ਸਕੂਲ ਦਾ ਸਲਾਨਾ ਮੈਗਜ਼ੀਨ 'ਸੁਨਹਿਰੀ ਕਿਰਨਾਂ 'ਰਿਲੀਜ਼ ਕੀਤਾ ਗਿਆ |
0 comments:
एक टिप्पणी भेजें