ਪਿੰਡ ਬਹਿਰ ਜੱਛ ਵਿਖੇ ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਦੇ ਹੁਕਮਾਂ ਤਹਿਤ ਬਾਲ ਦਿਵਸ ਮਨਾਇਆ ਅਤੇ ਮੁਕਾਬਲੇ ਕਰਾਏ
ਕਮਲੇਸ਼ ਗੋਇਲ ਖਨੌਰੀ
ਖਨੌਰੀ 14 ਨਵੰਬਰ - ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਦਾਖਲਾ ਸ਼ੈਸ਼ਨ 2023 - 24 ਦੀ ਸ਼ੁਰੂਆਤ ਕਰਕੇ ਬਾਲ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਿਰ ਜੱਛ (ਪਟਿਆਲਾ) ਵਿਖੇ ਪ੍ਰਿੰਸੀਪਲ ਸ੍ਰੀ ਵਰਿੰਦਰਪਾਲ ਸਿੰਘ ਦੀ ਅਗਵਾਈ ਚ ਦਾਖਲਾ ਰੈਲੀ ਕੱਢੀ ਗਈ ਅਤੇ ਬਾਲ ਦਿਵਸ ਨਾਲ ਸੰਬੰਧਿਤ ਵੱਖ ਵੱਖ ਗਤਿਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਸ੍ਰੀ ਦਰਸ਼ਨ ਸਿੰਘ ਲਾਇਬਰੇਰੀਅਨ ਦੀ ਸੰਪਾਦਕੀ ਚ ਤਿਆਰ ਕੀਤਾ ਗਿਆ l ਸਕੂਲ ਦੇ ਮੈਗਜੀਨ ‘ਨਵੀਂ ਸੋਚ’ ਦਾ ਦੂਜਾ ਅੰਕ ਜਾਰੀ ਕੀਤਾ ਗਿਆ।
ਸਕੂਲ ਦੀਆਂ ਗਤਿਵਧੀਆਂ ਵਿੱਚ ਕਵਿਤਾ ਮੁਕਾਬਲੇ , ਭਾਸ਼ਣ ਮੁਕਾਬਲੇ , ਕੈਲੀਗ੍ਰਾਫੀ, ਸੁੰਦਰ ਲਿਖਾਈ, ਬੁਝਾਰਤਾਂ, ਮੁਹਾਵਰੇ ਆਦਿ ਦੇ ਮੁਕਾਬਲੇ ਕਰਵਾਏ ਗਏ। ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਲੈਕਚਰਾਰ ਮਨਪ੍ਰੀਤ ਕੌਰ, ਪਰਮਜੀਤ ਸਿੰਘ, ਦੇਸਰਾਜ, ਈਸ਼ਵਰ ਦਾਸ , ਰਵਿੰਦਰ ਸਿੰਘ ਜਹਾਂਗੀਰ, ਸਤਨਾਮ ਸਿੰਘ , ਮੁਖਤਿਆਰ ਰਾਮ , ਮੈਡਮ ਗੁਰਪ੍ਰੀਤ ਕੌਰ, ਮੈਡਮ ਮਨਪ੍ਰੀਤ ਕੌਰ ਅਰਨੋਂ, ਮੈਡਮ ਮਨਪ੍ਰੀਤ ਕੌਰ ਪਟਿਆਲਾ , ਮੈਡਮ ਪਰਮਿੰਦਰ ਕੌਰ, ਸੂਰਜ ਭਾਨ ਹਾਜਰ ਸਨ।
0 comments:
एक टिप्पणी भेजें