ਖਨੌਰੀ ਮੰਡੀ ਵਿੱਚ ਨੈਸ਼ਨਲ ਹਾਈ-ਵੇ ਤੇ ਬਣ ਰਹੇ ਮਿੱਟੀ ਦੇ ਪੁਲ ਪ੍ਰਤੀ ਸਹਿਰ ਵਾਸੀਆਂ ਚ ਭਾਰੀ ਰੋਸ
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਨਵੰਬਰ - ਖਨੌਰੀ ਮੰਡੀ ਵਿੱਚ ਨਵੇਂ ਬਸ ਸਟੈਂਡ ਤੇ ਸਰਕਾਰ ਵਲੋਂ ਜੋ ਕਟ ਰਖਿਆ ਸੀ , ਆਏ ਦਿਨ ਉਥੇ ਐਕਸੀਡੈਂਟ ਹੁੰਦੇ ਸੀ l ਪਰ ਹੁਣ ਇਸ ਥਾਂ ਤੇ ਸਰਕਾਰ ਮਿੱਟੀ ਦਾ ਪੁਲ ਬਣਾਉਣ ਜਾ ਰਹੀ ਹੈ l ਮੰਡੀ ਅਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇ ਇਥੇ ਮਿੱਟੀ ਦਾ ਪੁਲ ਬਣ ਗਿਆ ਤਾਂ ਇਹ ਚੀਨ ਦੀ ਦੀਵਾਰ ਦਾ ਕੰਮ ਕਰੇਗਾ l ਖਨੌਰੀ ਦੋ ਭਾਗਾਂ ਵਿੱਚ ਵੰਡੀ ਜਾਵੇਗੀ l ਇੱਧਰ ਦੇ ਲੋਕ ਇੱਧਰ ਤੇ ਉੱਧਰ ਰਹਿ ਜਾਣਗੇ l ਕਿਉਂਕਿ ਇਸ ਦੇ ਨਾਲ ਪਹਿਲਾਂ ਹੀ ਇੱਕ ਹੋਰ ਪੁਲ ਬਣਿਆ ਹੋਇਆ ਹੈ , ਦੁੱਜਾ ਪੁਲ ਬਣਨ ਨਾਲ ਕੰਮਕਾਰ ਖਤਮ ਹੋ ਜਾਵੇਗਾ l ਲੋਕਾਂ ਦੀ ਮੰਗ ਹੈ ਕਿ ਇਥੇ ਪਿਲਰ ਵਾਲਾ ਪੁਲ ਬਣਾਇਆ ਜਾਵੇ l ਇਸ ਮੌਕੇ ਤੇ ਹਾਜਿਰ ਸਨ , ਰਾਮਪਾਲ ਗੋਇਲ , ਸੰਜੇ ਸਿੰਗਲਾ, ਰਾਂਝਾ ਬਖਸ਼ੀ, ਅਸ਼ੋਕ ਗਰਗ, ਦਵਿੰਦਰ ਸਿੰਘ, ਸੋਨੂੰ ਗੋਇਲ, ਗੁਰਦੀਪ ਬੈਣੀਵਾਲ, ਰਾਮਪਾਲ, ਸੰਜੀਵ ਸਿੰਗਲਾ , ਕਰਿਸ਼ਨ ਗੋਇਲ,ਰਾਜੁ ਗੋਇਲਗੋਰਵ ਗੋਇਲ , ਦੇਸ਼ ਰਾਜਸਿੰਗਲਾ, ਸੁਸ਼ੀਲ ਕੁਮਾਰ , ਦੂਰਗਾ ਦਾਸ , ਲਾਲ ਚੰਦ ਸਿੰਗਲਾ l
0 comments:
एक टिप्पणी भेजें