ਡੇਰਾ ਪ੍ਰੇਮੀ ਪ੍ਰਦੀਪ ਇੰਸਾਂ ਦੀ ਮੌਤ ਦਾ ਭਾਰੀ ਰੋਸ
ਕਮਲੇਸ਼ ਗੋਇਲ ਖਨੌਰੀ
ਮਾਨਵ ਸੇਵਾ ਵੈਲਫ਼ੇਅਰ ਯੂਥ ਕਲੱਬ ਖਨੌਰੀ ਖੁਰਦ ਦੇ ਪ੍ਰਧਾਨ ਕੋਮਲ ਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆ ਕਿਹਾ ਕਿ ਜਦੋਂ ਦੀ ਪੰਜਾਬ ਸੂਬੇ ਵਿੱਚ ਆਪ ਸਰਕਾਰ ਯਾਨੀ ਆਮ ਆਦਮੀ ਦੀ ਸਰਕਾਰ ਬਣੀ ਹੈ , ਆਮ ਆਦਮੀ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਹੈ। ਓਹਨਾ ਦੱਸਿਆ ਕਿ ਬੀਤੇ ਦਿਨੀਂ ਕੋਟਪੁਰਾ ਦੀ ਮੰਦਭਾਗੀ ਘਟਨਾ ਜਿਸ ਵਿਚ ਦਿਨ ਦਿਹਾੜੇ ਪ੍ਰੇਮੀ ਪ੍ਰਦੀਪ ਇੰਸਾਂ ਨੂੰ ਮੌਤ ਦੇ ਘਾਟ ਉਤਾਰਨਾ ਸਰਕਾਰ ਦੇ ਮੂੰਹ ਤੇ ਚਪੇੜ ਹੈ। ਓਹਨਾਂ ਦੱਸਿਆ ਕਿ ਡੇਰਾ ਪ੍ਰੇਮੀ ਕਦੇ ਵੀ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ ਅਤੇ ਹਮੇਸ਼ਾ ਰੂਹਾਨੀਅਤ ਦੇ ਰਸਤੇ ਤੇ ਚਲਦੇ ਹੋਏ , ਦੂਜਿਆ ਦੀ ਸੇਵਾ ਕਰਦੇ ਹਨ ਅਤੇ ਮਾਨਵਤਾ ਭਲਾਈ ਦੇ ਕੰਮ ਕਰਦੇ ਹਨ। ਪਰ ਫੇਰ ਵੀ ਪਤਾ ਨਹੀਂ ਕਿਉਂ ਕੁੱਝ ਸਰਾਰਤੀ ਅਨਸਰ ਅਤੇ ਨਸ਼ਾ ਤਸਕਰ ਇਹਨਾਂ ਪਿੱਛੇ ਲੱਗੇ ਹਨ। ਪੁੱਛੋ ਉਸ ਪਰਿਵਾਰ ਦੀ ਮਾਂ ਨੂੰ ਜਿਹਨਾਂ ਦਾ ਪੁੱਤ ਇਸ ਦੁਨੀਆਂ ਤੋਂ ਚਲਾ ਗਿਆ,ਪੁੱਛੋ ਉਸ ਭੈਣ ਨੂੰ ਜੀਹਦਾ ਭਾਈ ਇਸ ਦੁਨੀਆਂ ਤੋਂ ਚਲਾ ਗਿਆ, ਪੁੱਛੋ ਉਸ ਬੇਟੀ ਨੂੰ ਜਿਸਦਾ ਪਿਤਾ ਚਲਾ ਗਿਆ, ਪੁੱਛੋ ਉਸ ਪਤਨੀ ਨੂੰ ਜੀਹਨੇ ਅੱਪਦੇ ਪਰਿਵਾਰ ਲਈ ਬੱਚਿਆ ਲਈ ਕਿ ਕੁੱਝ ਸੁਪਨੇ ਦੇਖੇ ਹੋਣਗੇ।ਦਿਲ ਰੋਂਦਾ ਹੈ ਇਹ ਸਭ ਸੋਚ ਕੇ ਕਿ ਕਿਸੇ ਦਾ ਕੀ ਵਿਗੜਦਾ ਹੈ, ਜਿਸ ਪਰਿਵਾਰ ਦਾ ਜੀਅ ਜਾਂਦਾ ਹੈ ਉਸ ਨੂੰ ਪੁੱਛੋ। ਡੇਰਾ ਪ੍ਰੇਮੀ ਅਤੇ ਡੇਰਾ ਹਮੇਸ਼ਾ ਚੜਦੀ ਕਲਾ ਵਿੱਚ ਰਹਿਣਾ। ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਪ੍ਰਦੀਪ ਇੰਸਾਂ ਦੇ (ਕਾਤਲ) ਮੁਜਰਿਮਾਂ ਨੂੰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਰਕਾਰ ਨੂੰ ਸੂਬੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਖ਼ਤਾ ਯਤਨ ਕਰਨੇ ਚਾਹੀਦੇ ਹਨ।
0 comments:
एक टिप्पणी भेजें