ਪੈਸੇ ਲੈ ਕੇ ਟਿਕਟਾਂ ਦੇਣ ਦੇ ਦੋਸ਼ ’ਚ ‘ਆਪ’ MLA ਦਾ ਰਿਸ਼ਤੇਦਾਰ ਤੇ ਪੀਏ ਸਮੇਤ 3 ਗ੍ਰਿਫਤਾਰ
ਨਵੀਂ ਦਿੱਲੀ, 16 ਨਵੰਬਰ, ਡਾ ਰਾਕੇਸ਼ ਪੁੰਜ
ਦਿੱਲੀ 'ਚ MCD ਚੋਣਾਂ 'ਚ ਟਿਕਟਾਂ ਦੀ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਵੱਡੀ ਕਾਰਵਾਈ ਕੀਤੀ ਹੈ। ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ 'ਆਪ' ਵਿਧਾਇਕ ਦੇ ਪੀਏ ਵਿਸ਼ਾਲ ਪਾਂਡੇ ਅਤੇ ਰਿਸ਼ਤੇਦਾਰ ਸ਼ਿਵ ਸ਼ੰਕਰ ਪਾਂਡੇ ਅਤੇ ਓਮ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤਿੰਨਾਂ 'ਤੇ ਇਕ ਮਹਿਲਾ ਤੋਂ ਨਿਗਮ ਦੀ ਟਿਕਟ ਦਿਵਾਉਣ ਲਈ 90 ਲੱਖ ਰੁਪਏ ਦੀ ਮੰਗ ਕਰਨ ਦਾ ਦੋਸ਼ ਹੈ।ਦਰਅਸਲ, ਇਹ ਸਾਰਾ ਮਾਮਲਾ ਕਮਲਾ ਨਗਰ ਦੇ ਵਾਰਡ ਨੰਬਰ 69 ਦਾ ਹੈ। 'ਆਪ' ਵਰਕਰ ਸ਼ੋਭਾ ਖਾਰੀ ਨੇ ਪਾਰਟੀ ਤੋਂ ਟਿਕਟ ਮੰਗੀ। ਦੋਸ਼ ਹੈ ਕਿ ਵਿਧਾਇਕ ਅਖਿਲੇਸ਼ ਪਤੀ ਤ੍ਰਿਪਾਠੀ ਨੇ ਟਿਕਟ ਦਿਵਾਉਣ ਦੇ ਬਦਲੇ 90 ਲੱਖ ਰੁਪਏ ਦੀ ਮੰਗ ਕੀਤੀ। ਮਹਿਲਾ ਨੇ ਟਿਕਟ ਲਈ ਵਿਧਾਇਕ ਅਖਿਲੇਸ਼ ਨੂੰ 35 ਲੱਖ ਰੁਪਏ ਅਤੇ ਵਜ਼ੀਰਪੁਰ ਦੇ ਵਿਧਾਇਕ ਰਾਜੇਸ਼ ਗੁਪਤਾ ਨੂੰ 20 ਲੱਖ ਰੁਪਏ ਦਿੱਤੇ।ਇਲਜ਼ਾਮ ਹੈ ਕਿ ਸੂਚੀ ਵਿੱਚ ਨਾਮ ਆਉਣ ਤੋਂ ਬਾਅਦ ਬਾਕੀ ਰਕਮ ਦੇਣ ਦੀ ਗੱਲ ਤੈਅ ਹੋਈ ਸੀ। ਆਮ ਆਦਮੀ ਪਾਰਟੀ ਦੀ ਸੂਚੀ ਵਿੱਚ ਇਸ ਔਰਤ ਦਾ ਨਾਂ ਨਹੀਂ ਆਇਆ। ਇਸ 'ਤੇ ਮਹਿਲਾ ਨੇ ਵਿਧਾਇਕ ਅਖਿਲੇਸ਼ ਦੇ ਜੀਜਾ ਓਮ ਸਿੰਘ ਤੋਂ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਓਮ ਸਿੰਘ ਨੇ ਔਰਤ ਨੂੰ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ।ਬਾਅਦ 'ਚ ਔਰਤ ਨੇ ਐਂਟੀ ਕੁਰੱਪਸ਼ਨ ਬਿਊਰੋ ਨੂੰ ਸ਼ਿਕਾਇਤ ਕੀਤੀ। ਪੀੜਤ ਔਰਤ ਨੇ ਵੀਡੀਓ ਵੀ ਬਿਊਰੋ ਨੂੰ ਦਿੱਤੀ। ਇਸ ਤੋਂ ਬਾਅਦ ਟੀਮ ਨੇ ਜਾਲ ਵਿਛਾਇਆ ਅਤੇ 15 ਨਵੰਬਰ ਦੀ ਰਾਤ ਨੂੰ ਓਮ ਸਿੰਘ ਆਪਣੇ ਸਾਥੀ ਸ਼ਿਵ ਸ਼ੰਕਰ ਪਾਂਡੇ ਅਤੇ ਪ੍ਰਿੰਸ ਰਘੂਵੰਸ਼ੀ ਨਾਲ 33 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਪੀੜਤ ਔਰਤ ਕੋਲ ਪਹੁੰਚ ਗਏ। ਇੱਥੇ ਪਹਿਲਾਂ ਤੋਂ ਮੌਜੂਦ ਟੀਮ ਦੇ ਮੈਂਬਰਾਂ ਨੇ ਤਿੰਨਾਂ ਨੂੰ ਨਕਦੀ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ
0 comments:
एक टिप्पणी भेजें