ਕਨੇਡਾ ਦੇ ਸੂਬੇ ਓਨਟਾਰੀਓ 'ਚ ਬਰਫ਼ੀਲਾ ਤੂਫ਼ਾਨ, 100 ਤੋ ਵੱਧ ਗੱਡੀਆਂ ਦੇ ਹਾਦਸਾ ਗਰਸਤ
ਖ਼ਰਾਬ ਮੌਸਮ ਕਾਰਨ ਸੂਬੇ ਦੇ ਵੱਡੇ ਹਾਈਵੇਅ 401 west ਤੇ ਲੰਡਨ ( London) ਤੋਂ ਟਿਲਬਰੀ ( Tilbury) ਤੱਕ ਵੱਖ-ਵੱਖ ਸੜਕ ਹਾਦਸੇ ਵਾਪਰੇ ਹਨ , ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਮੁਤਾਬਕ ਹਾਦਸਿਆ ਚ 100 ਤੋ ਉੱਪਰ ਗੱਡੀਆਂ ..
Toranto Ontario
Keshav vardaan punj
ਟੋਰਾਟੋ : ਕਨੇਡਾ ਦੇ ਸੂਬੇ ਉਨਟਾਰੀਓ ਵਿੱਚ ਬੀਤੀ ਰਾਤ ਤੋ ਚੱਲ ਰਹੇ ਬਰਫ਼ੀਲੇ ਤੂਫ਼ਾਨ ਅਤੇ ਖ਼ਰਾਬ ਮੌਸਮ ਕਾਰਨ ਸੂਬੇ ਦੇ ਵੱਡੇ ਹਾਈਵੇਅ 401 west ਤੇ ਲੰਡਨ ( London) ਤੋਂ ਟਿਲਬਰੀ ( Tilbury) ਤੱਕ ਵੱਖ-ਵੱਖ ਸੜਕ ਹਾਦਸੇ ਵਾਪਰੇ ਹਨ , ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਮੁਤਾਬਕ ਹਾਦਸਿਆ ਚ 100 ਤੋ ਉੱਪਰ ਗੱਡੀਆਂ ਦੇ ਹਾਦਸੇ ਹੋ ਚੁੱਕੇ ਹਨ । ਪਰ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀ ਹੈ । ਇਹਨਾਂ ਹਾਦਸਿਆਂ ਵਿੱਚ ਕਮਰਸ਼ੀਅਲ ਟਰੱਕ ਟਰੇਲਰ ਤੇ ਕਾਰਾ ਵੀ ਸ਼ਾਮਲ ਹਨ। ਹਾਈਡਰੋ ਵੰਨ ਅਨੁਸਾਰ ਇਸ ਬਰਫ਼ੀਲੇ ਤੂਫ਼ਾਨ ਕਾਰਨ ਦੇਸ ਦੀ ਰਾਜਧਾਨੀ ਔਟਵਾ ਤੇ ਹੋਰ ਕਈ ਸ਼ਹਿਰਾ ਦੇ ਲੱਖ ਤੋ ਉੱਪਰ ਘਰ ਬਿਜਲੀ ਤੋਂ ਵਾਂਝੇ ਹੋ ਗਏ ਹਨ। ਨਿਆਗਰਾ ਫਾਲ ਦੇ ਨਜ਼ਦੀਕ ਅਮਰੀਕਾ ਜਾਣ ਵਾਲਾ ਪੁਲ਼ ਖਰਾਬ ਮੌਸਮ ਕਾਰਨ ਬੰਦ ਕਰ ਦਿੱਤਾ ਗਿਆ ਹੈ । ਮੌਸਮ ਵਿਭਾਗ ਅਨੁਸਾਰ ਸਨੀਵਾਰ ਸਵੇਰ ਤੱਕ ਬਰਫਬਾਰੀ ਬੰਦ ਹੋ ਜਾਵੇਗੀ । ਪਰ ਠੰਢ ਦਾ ਕਹਿਰ ਮੰਗਲਵਾਰ ਤੱਕ ਜਾਰੀ ਰਹੇਗਾ। ਸੂਬੇ ਦੇ ਕਈ ਗੁਰਦੁਆਰਾ ਸਾਹਿਬਾਨਾ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਲੋੜਵੰਦਾਂ ਲਈ ਦਿਨ ਰਾਤ ਲੰਗਰ ਪ੍ਰਸ਼ਾਦੇ ਲਈ ਗੁਰੂ ਘਰਾਂ ਦੇ ਦਰਵਾਜ਼ੇ ਹਰ ਵਾਰ ਦੀ ਤਰਾਂ ਚੱਲ ਰਹੇ ਸ਼ਹੀਦੀ ਹਫ਼ਤੇ ਦੌਰਾਨ ਖੁੱਲ੍ਹੇ ਹਨ ।
0 comments:
एक टिप्पणी भेजें