Contact for Advertising

Contact for Advertising

Latest News

शनिवार, 17 दिसंबर 2022

ਲਿਬਰੇਸ਼ਨ ਵੱਲੋਂ 10 ਸਿੱਖ ਯਾਤਰੀਆਂ ਦੇ ਕਾਤਲ ਪੁਲਸੀਆਂ ਦੀ ਸਜ਼ਾ ਘਟਾਉਣ ਦੀ ਨਿੰਦਾ

 ਲਿਬਰੇਸ਼ਨ ਵੱਲੋਂ 10 ਸਿੱਖ ਯਾਤਰੀਆਂ ਦੇ ਕਾਤਲ ਪੁਲਸੀਆਂ ਦੀ ਸਜ਼ਾ ਘਟਾਉਣ ਦੀ ਨਿੰਦਾ

ਸੁਖਵਿੰਦਰ ਸਿੰਘ ਭੰਡਾਰੀ, ਬਰਨਾਲਾ , 16 ਦਸੰਬਰ 

            ਯੂ ਪੀ ਪੁਲਸ ਵੱਲੋਂ 

1991 ਵਿਚ ਪੀਲੀ ਭੀਤ ਵਿਖੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਜਾ ਰਹੇ 10 ਸਿੱਖ ਯਾਤਰੂਆਂ ਨੂੰ ਝੂਠਾ ਪੁਲਸ ਮੁਕਾਬਲਾ ਵਿਖਾ ਕੇ ਕਤਲ ਕਰਨ ਵਾਲੇ 47 ਦੋਸ਼ੀ ਪੁਲਸੀਆਂ ਨੂੰ, ਸੈਸ਼ਨ ਅਦਾਲਤ ਵਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਘਟਾ ਕੇ ਸੱਤ ਸਾਲ ਕਰਨ ਦੇ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਬੇਹੱਦ ਮੰਦਭਾਗਾ ਤੇ ਨਿਆਂ ਨੂੰ ਢਾਹ ਲਾਉਣ ਵਾਲਾ ਕਰਾਰ ਦਿੱਤਾ ਹੈ।

         ਪਾਰਟੀ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ  ਨੇ ਇਸ ਫ਼ੈਸਲੇ ਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਇਕ ਪਾਸੇ ਅਦਾਲਤ ਵਲੋਂ ਠੰਡੇ ਦਿਮਾਗ ਨਾਲ 10 ਬੇਕਸੂਰ ਯਾਤਰੀਆਂ ਨੂੰ ਦਹਿਸ਼ਤਗਰਦ ਕਰਾਰ ਦੇ ਕੇ ਕਤਲ ਕਰ ਦੇਣ ਵਾਲੇ ਉਨ੍ਹਾਂ ਦੋਸ਼ੀ ਪੁਲਸੀਆਂ ਦੀ ਸਜ਼ਾ ਘਟਾ ਦਿੱਤੀ ਹੈ, ਜਿੰਨਾਂ ਨੂੰ ਇਸ ਵਾਰਦਾਤ ਤੋਂ 25 ਸਾਲ ਬਾਦ ਬੜੀ ਮੁਸ਼ਕਿਲ ਨਾਲ 4 ਅਪ੍ਰੈਲ 2016 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਦੂਜੇ ਪਾਸੇ ਸਿੱਖ ਬੰਦੀਆਂ ਸਮੇਤ ਅਨੇਕਾਂ ਸਿਆਸੀ ਕੈਦੀਆਂ ਨੂੰ 25-25 ਸਾਲ ਸਜ਼ਾ ਭੁਗਤਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਇਨਸਾਫ਼ ਦੇ ਨਾਂ 'ਤੇ ਇਹ ਦੋ ਬਿਲਕੁਲ ਵੱਖੋ ਵੱਖਰੇ ਪੈਮਾਨੇ, ਦੇਸ਼ ਦੀ ਸਰਕਾਰ ਅਤੇ ਨਿਆਂ ਪਾਲਿਕਾ ਦੀ ਨਿਰਪੱਖਤਾ ਤੇ ਕਾਨੂੰਨ ਦੇ ਰਾਜ ਉਤੇ ਵੱਡਾ ਸੁਆਲ ਖੜਾ ਕਰਦੇ ਹਨ।

ਲਿਬਰੇਸ਼ਨ ਵੱਲੋਂ 10 ਸਿੱਖ ਯਾਤਰੀਆਂ ਦੇ ਕਾਤਲ ਪੁਲਸੀਆਂ ਦੀ ਸਜ਼ਾ ਘਟਾਉਣ ਦੀ ਨਿੰਦਾ
  • Title : ਲਿਬਰੇਸ਼ਨ ਵੱਲੋਂ 10 ਸਿੱਖ ਯਾਤਰੀਆਂ ਦੇ ਕਾਤਲ ਪੁਲਸੀਆਂ ਦੀ ਸਜ਼ਾ ਘਟਾਉਣ ਦੀ ਨਿੰਦਾ
  • Posted by :
  • Date : दिसंबर 17, 2022
  • Labels :
  • Blogger Comments
  • Facebook Comments

0 comments:

एक टिप्पणी भेजें

Top