*
ਲਿਬਰੇਸ਼ਨ ਵੱਲੋਂ 10 ਜਨਵਰੀ ਨੂੰ ਜਿਲ੍ਹਾ ਪੱਧਰ ਰੈਲੀ ਤੇ ਮਾਰਚ
ਬਰਨਾਲਾ 30 ਦਸੰਬਰ-(ਸੁਖਵਿੰਦਰ ਸਿੰਘ ਭੰਡਾਰੀ )-ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਪਟਨਾ ਵਿਖੇ ਹੋ ਰਹੇ 11ਵੇਂ ਕੌਮੀ ਇਜਲਾਸ ਚ ਡੈਲੀਗੇਟਾਂ ਦੀ ਚੋਣ ਦੇ ਮੱਦੇਨਜ਼ਰ ਪਾਰਟੀ ਦੀ ਜਿਲ੍ਹਾ ਕਮੇਟੀ ਅਤੇ ਬਰਾਂਚ ਸਕੱਤਰਾਂ ਦੀ ਅਹਿਮ ਮੀਟਿੰਗ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਦੀ ਅਗਵਾਈ ਹੇਠ ਸਥਾਨਿਕ ਤਰਕਸ਼ੀਲ ਭਵਨ ਵਿਖੇ ਹੋਈ ।ਇਸ ਮਹੱਤਵਪੂਰਨ ਮੀਟਿੰਗ ਚ ਡੈਲੀਗੇਟਾਂ ਦੀ ਚੋਣ ਪ੍ਰਕਿਰਿਆ ਸਿਰੇ ਚਾੜ੍ਹਨ ਲਈ ਪਾਰਟੀ ਵੱਲੋਂ ਬਤੌਰ ਅਬਜ਼ਰਵਰ ਕਾਮਰੇਡ ਵਿੰਦਰ ਕਾਮਰੇਡ ਸੁਰਿੰਦਰਪਾਲ ਸ਼ਰਮਾਂ ਸ਼ਾਮਿਲ ਹੋਏ।ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਭਰ ਚ ਫਿਰਕੂ ਫਾਸ਼ੀਵਾਦੀ ਸੋਚ ਖਿਲਾਫ ਸ਼ੰਘਰਸ ਤੇਜ ਹੋ ਰਹੇ ਹਨ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਲੋਕਤੰਤਰ ਸੰਵਿਧਾਨ ਦੀ ਰਾਖੀ ਤੇ ਫਾਸ਼ੀਵਾਦੀ ਭਾਜਪਾ ਦੇ ਮਨਸੂਬਿਆਂ ਨੂੰ ਮਾਤ ਦੇਣ ਲਈ ਪਟਨਾ ਵਿਖੇ ਵਿਸ਼ਾਲ ਭਾਜਪਾ ਭਜਾਓ ਦੇਸ਼ ਬਚਾਓ ਰੈਲੀ ਕੀਤੀ ਜਾ ਰਹੀ ਹੈ ।ਇਸ ਉਪਰੰਤ ਪਾਰਟੀ ਦੇ 11ਵੇਂ ਕੌਮੀ ਇਜਲਾਸ ਚ ਅਗਲੇ ਸ਼ੰਘਰਸ ਦੀ ਰਣਨੀਤੀ ਘੜੀ ਜਾਵੇਗੀ ।ਇਸ ਮੌਕੇ ਬਰਨਾਲਾ ਜਿਲ੍ਹੇ ਚ ਦੋ ਡੈਲੀਗੇਟ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਤੇ ਕਾਮਰੇਡ ਹਰਚਰਨ ਸਿੰਘ ਰੂੜੇਕੇ ਨੂੰ ਸਰਬਸੰਮਤੀ ਨਾਲ ਡੈਲੀਗੇਟ ਦੇ ਤੌਰ ਤੇ ਚੁਣ ਲਿਆ ਗਿਆ । ਇਸ ਮੌਕੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਤੀਫਪੁਰੇ,ਜ਼ੀਰੇ ਆਦਿ ਥਾਵਾਂ ਤੇ ਢਾਏ ਜਾ ਰਹੇ ਜ਼ਬਰ ਦਾ ਵਿਰੋਧ ਕਰਦੇ ਹੋਏ ਮਜ਼ਦੂਰਾਂ ਦੀਆਂ ਮੰਗਾਂ ਤੇ ਕੋਈ ਸੁਣਵਾਈ ਨਾ ਕਰਨ ਖਿਲਾਫ ਪਾਰਟੀ ਵੱਲੋਂ 10 ਜਨਵਰੀ ਨੂੰ ਜਿਲ੍ਹਾ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਸ ਸਬੰਧੀ ਆਗੂਆਂ ਦੀਆਂ ਜਿੰਮੇਵਾਰੀਆਂ ਤੈਅ ਕੀਤੀਆਂ ਗਈਆਂ ।
0 comments:
एक टिप्पणी भेजें