ਪੱਖੋ ਕੈਂਚੀਆਂ ਟੋਲ ਪਲਾਜ਼ਾ ਪੁਟਵਾਉਣ ਲਈ ਬੀਕੇਯੂ ਏਕਤਾ ਡਕੌਂਦਾ ਦਾ ਪੱਕਾ ਮੋਰਚਾ 115 ਵੇਂ ਦਿਨ ਵੀ ਜਾਰੀ -ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ
ਮਾਲਬਰੋਸ ਇੰਟਰਨੈਸ਼ਨਲ ਮਨਸੂਰਵਾਲ (ਜੀਰਾ) ਸ਼ਰਾਬ ਅਤੇ ਕੈਮੀਕਲ ਫੈਕਟਰੀ ਬੰਦ ਕਰਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹਕੂਮਤੀ ਡੰਡੇ ਨਾਲ ਨਹੀਂ ਦਬਾਇਆ ਜਾ ਸਕਦਾ- ਕਾਲਾ ਜੈਦ
ਬਰਨਾਲਾ, 18 ਦਸੰਬਰ (ਸੁਖਵਿੰਦਰ ਸਿੰਘ ਭੰਡਾਰੀ/ਕੇਸ਼ਵ ਵਰਦਾਨ ਪੁੰਜ) 18 ਦਸੰਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਪੱਖੋ ਕੈਂਚੀਆਂ ਲੱਗਿਆ ਨਜਾਇਜ਼ ਟੋਲ ਪਲਾਜ਼ਾ ਪੁਟਵਾਉਣ ਲਈ ਚੱਲ ਰਿਹਾ ਪੱਕਾ ਮੋਰਚਾ 115 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਇਸ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਕੁਲਵੰਤ ਸਿੰਘ ਭਦੌੜ, ਭੋਲਾ ਸਿੰਘ ਛੰਨਾਂ ਅਤੇ ਕਾਲਾ ਸਿੰਘ ਜੈਦ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਤੋਂ ਹਟਵਾਂ ਬਿਲਕੁਲ ਗਲਤ ਥਾਂ ਅੰਨ੍ਹੇ ਮੁਨਾਫ਼ੇ ਦੀ ਹਵਸ਼ ਦਾ ਸ਼ਿਕਾਰ ਨੈਸ਼ਨਲ ਹਾਈਵੇ ਅਥਾਰਟੀ ਨੇ ਪੱਖੋ ਕੈਂਚੀਆ ਸਟੇਟ ਹਾਈਵੇ ਉੱਪਰ ਲੱਗਾ ਦਿੱਤਾ ਹੈ। ਅੱਜ ਬੁਲਾਰਿਆਂ ਨੇ ਪਾਣੀ, ਹਵਾ ਅਤੇ ਮਿੱਟੀ ਨੂੰ ਪੑਦੂਸ਼ਿਤ ਕਰ ਰਹੀ ਅਕਾਲੀ ਸਿਆਸੀ ਆਗੂ ਦੀਪ ਮਲਹੋਤਰਾ ਦੀ ਮਾਲਕੀ ਵਾਲੀ ਮਾਲਬਰੋਸ ਇੰਟਰਨੈਸ਼ਨਲ ਮਨਸੂਰਵਾਲ (ਜੀਰਾ) ਸ਼ਰਾਬ ਅਤੇ ਕੈਮੀਕਲ ਫੈਕਟਰੀ ਬੰਦ ਕਰਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹਕੂਮਤੀ ਡੰਡੇ ਨਾਲ ਦਬਾਉਣ ਲਈ ਆਮ ਆਦਮੀ ਪਾਰਟੀ ਦੀ ਲੋਕ ਵਿਰੋਧੀ ਨੀਤੀ ਨੂੰ ਆੜੇ ਹੱਥੀਂ ਲਿਆ। ਬੁਲਾਰਿਆਂ ਪੰਜ ਮਹੀਨਿਆਂ ਤੋਂ ਸਾਂਝਾ ਸੰਘਰਸ਼ ਲੜੵ ਰਹੇ ਲੋਕਾਂ ਦੀ ਜੁਝਾਰੂ ਭਾਵਨਾ ਨੂੰ ਸਲਾਮ ਆਖਦਿਆਂ ਸੰਘਰਸ਼ ਨਾਲ ਇੱਕ ਮੁੱਠਤਾ ਦਾ ਪ੍ਗਟਾਵਾ ਕੀਤਾ। ਹਕੂਮਤ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਜਾਬਰ ਹੱਥ ਕੰਡੇ ਵਰਤਣੇ ਛੱਡ ਕੇ 40 ਪਿੰਡਾਂ ਦੇ ਲੱਖਾਂ ਲੋਕਾਂ ਦੀ ਜਾਨਮਾਲ ਦਾ ਖੌ ਬਣੀ ਇਸ ਫੈਕਟਰੀ ਨੂੰ ਤੁਰੰਤ ਬੰਦ ਕਰਵਾਏ। ਹਾਕਮਾਂ ਦੇ ਜਾਬਰ ਮਨਸੂਬੇ ਕਿਸੇ ਵੀ ਸੂਰਤ ਵਿੱਚ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ। ਲੋਕਾਂ ਦੇ ਬੁਨਿਆਦੀ ਮੁੱਦੇ ਬੇਰੁਜ਼ਗਾਰੀ,ਮਹਿੰਗਾਈ,ਰੁਜ਼ਗਾਰ,ਕਰਜਾ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ,ਰਾਜਾਂ ਦੇ ਅਧਿਕਾਰਾਂ ਉੱਪਰ ਹਮਲੇ, ਸੰਘਰਸ਼ ਕਰ ਰਹੇ ਲੋਕਾਂ ਉੱਪਰ ਜਬਰ, ਲੋਕ ਹਿੱਤਾਂ ਦੇ ਪਹਿਰੇਦਾਰ ਬੁੱਧੀਜੀਵੀਆਂ ਨੂੰ ਜੇਲੵਾਂ ਵਿੱਚ ਡੱਕਣ ਆਦਿ ਵਿਸ਼ਿਆਂ ਬਾਰੇ ਬੁਲਾਰਿਆਂ ਨੇ ਲੋਕਾਂ ਨੂੰ ਸੁਚੇਤ ਕੀਤਾ। ਬੁਲਾਰਿਆਂ ਕਿਹਾ ਕਿ ਆਰਐਸਐਸ ਵੱਲੋਂ ਭਗਵਾਂਕਰਨ ਦੀ ਨੀਤੀ ਮੋਦੀ ਹਕੂਮਤ ਵੱਲੋਂ ਪੰਜਾਬ ਸਮੇਤ ਸਮੁੱਚੇ ਮੁਲਕ ਫਿਰਕੂ ਨਫ਼ਰਤ ਦੇ ਭਾਂਬੜ ਬਾਲਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਬੁਲਾਰੇ ਆਗੂਆਂ ਕਿਹਾ ਕਿ ਸਾਨੂੰ ਹਕੂਮਤੀ ਚਾਲਾਂ ਤੋਂ ਸੁਚੇਤ ਰਹਿੰਦਿਆਂ ਆਪਣਾ ਜਥੇਬੰਦਕ ਏਕਾ ਮਜਬੂਤ ਕਰਨਾ ਚਾਹੀਦਾ ਹੈ। ਬੁਲਾਰਿਆਂ ਕਿਹਾ ਕਿ 16 ਅਗਸਤ 2022 ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਇਹ ਗਲਤ ਥਾਂ ਲੱਗੇ ਇਸ ਟੋਲ ਪਲਾਜੇ ਨੂੰ ਪੁਟਵਾਉਣ ਲਈ ਲੱਗੇ ਦਿਨ ਰਾਤ ਦੇ ਮੋਰਚੇ ਨੂੰ ਚਾਰ ਮਹੀਨੇ ਦੇ ਕਰੀਬ ਦਾ ਸਮਾਂ ਹੋਣ ਵਾਲਾ ਹੈ। ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਅਮਨਦੀਪ ਸਿੰਘ ਟਿੰਕੂ ਭਦੌੜ ਨੇ ਭਗਵੰਤ ਮਾਨ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਚਿਤਾਵਨੀ ਦਿੱਤੀ ਕਿ ਜਿਲ੍ਹਾ ਪੑਸ਼ਾਸ਼ਨ ਅਤੇ ਪੰਜਾਬ ਸਰਕਾਰ ਸਾਡੇ ਸਿਦਕ ਦੀ ਪਰਖ ਕਰਨਾ ਛੱਡਕੇ ਲੁੱਟ ਦਾ ਅੱਡਾ ਬਣ ਚੁੱਕੇ ਪੱਖੋ ਕੈਂਚੀਆਂ ਨਜਾਇਜ਼ ਟੋਲ ਪਲਾਜ਼ਾ ਚੁਕਵਾਉਣ ਵੱਲ ਕੰਨ ਧਰੇ। ਆਗੂਆਂ ਨੇ ਕਿਹਾ ਕਿ ਸੜਕਾਂ,ਰੇਲਾਂ ਜਾਮ ਕਰਨਾ ਮਿਹਨਤਕਸ਼ ਤਬਕਿਆਂ ਦਾ ਸ਼ੌਕ ਨਹੀਂ ਹੁੰਦਾ ਸਗੋਂ ਜਦ ਹਾਕਮ ਲੋਕ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਸਿਰਹਾਣੇ ਬਾਂਹ ਦੇਕੇ ਸੌਂ ਜਾਣ ਤਾਂ ਸੰਘਰਸ਼ ਹੀ ਇੱਕੋ ਇੱਕ ਰਾਹ ਹੈ। ਅੱਜ ਭਿੰਦਾ ਢਿੱਲਵਾਂ, ਰੇਸ਼ਮ ਸਿੰਘ ਜੰਗੀਆਣਾ,ਜਗਸੀਰ ਸਿੰਘ,ਮਿੱਠੂ ਸਿੰਘ ਆਦਿ ਬੁਲਾਰਿਆਂ ਨੇ ਵੀ ਵਿਚਾਰ ਰੱਖਦਿਆਂ ਪੱਖੋ ਕੈਂਚੀਆਂ ਟੋਲ ਪਲਾਜ਼ਾ ਪੁਟਵਾਉਣ ਦਾ ਸੰਘਰਸ਼ ਵਿੱਚ ਹੋਰਨਾਂ ਸਭਨਾਂ ਮਿਹਨਤਕਸ਼ ਤਬਕਿਆਂ ਨੂੰ ਇਸ ਲੋਕ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
0 comments:
एक टिप्पणी भेजें