125 ਮੈਂਬਰਾਂ ਦਾ ਜਥਾ 31 ਦਸੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਹੋਵੇਗਾ ਰਵਾਨਾ।
ਬਰਨਾਲਾ, 25 ਦਸੰਬਰ (ਮੁਕੇਸ਼ ਗਰਗ ਸੁਖਵਿੰਦਰ ਸਿੰਘ ਭੰਡਾਰੀ) ਨਵੇਂ ਸਾਲ ਦੀ ਆਮਦ ਮੌਕੇ ਪ੍ਰਬੰਧਕ ਕਮੇਟੀ ਸ਼੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ ਪੱਤੀ ਰੋਡ ਬਰਨਾਲਾ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਭੰਡਾਰੀ ਅਤੇ ਯਾਤਰਾ ਦੇ ਇੰਚਾਰਜ ਸਤ ਪਾਲ ਸੱਤੀ ਦੀ ਅਗਵਾਈ ਵਿਚ 125 ਸ਼ਰਧਾਲੂਆਂ ਦਾ ਜਥਾ ਰਾੜਾ ਸਾਹਿਬ, ਆਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ 31 ਦਸੰਬਰ ਨੂੰ ਸਵੇਰੇ ਅੱਠ ਵਜੇ ਦੋ ਬਸਾਂ ਅਤੇ ਗੱਡੀਆਂ ਰਾਹੀਂ ਰਵਾਨਾ ਹੋਵੇਗਾ ਅਤੇ ਇੱਕ ਜਨਵਰੀ ਸ਼ਾਮ ਨੂੰ ਵਾਪਿਸ ਆਵੇਗਾ। ਇਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸ਼ਰਧਾਲੂਆਂ ਨੂੰ ਸੀਟ ਨੰਬਰ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ ਗਰਮ ਕੱਪੜੇ ਅਤੇ ਕੰਬਲ ਆਦਿ ਨਾਲ ਲੈ ਕੇ ਜਾਣ। ਇਸ ਪ੍ਰਕਾਰ ਦੋਵਾਂ ਬੱਸਾਂ ਦੇ ਦੋ ਦੋ ਇੰਚਾਰਜ ਵੀ ਲਾਏ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਹਨਾਂ ਜਾਣਕਾਰੀ ਦਿੱਤੀ ਹੈ ਕਿ ਦੋਹਾਂ ਬਸਾਂ ਅਤੇ ਕਾਰਾ ਨੂੰ ਭਜਨ ਗਾਇਕ ਅਤੇ ਸਮਾਜ ਸੇਵੀ ਬਬੀਤਾ ਜਿੰਦਲ ਬਰਨਾਲਾ ਝੰਡੀ ਦੇ ਕੇ ਰਵਾਨਾ ਕਰਨਗੇ। ਸਫ਼ਰ ਦੌਰਾਨ ਭਜਨ ਮੰਡਲੀ ਵੱਲੋਂ ਰਸਭਿੰਨਾ ਸੰਕੀਰਤਨ ਕੀਤਾ ਜਾਵੇਗਾ ਅਤੇ ਰਾਤ ਨੂੰ ਕੌਲਾਂ ਵਾਲੇ ਟੋਭੇ ਤੇ ਸਥਿਤ ਦੇਸ਼ ਦੀਵਾਨ ਬਰਨਾਲੇ ਵਾਲਿਆਂ ਦੀ ਧਰਮਸ਼ਾਲਾ ਵਿਖੇ ਹੋਣ ਵਾਲੇ ਜਾਗਰਣ ਚ ਸ਼ਾਮਿਲ ਹੋ ਕੇ ਮਾਤਾ ਦਾ ਆਸ਼ੀਰਵਾਦ ਲਿਆ ਜਾਵੇਗਾ। ਇਸ ਮੌਕੇ ਮਹਿੰਦਰਪਾਲ ਗਰਗ, ਸਤ ਪਾਲ ਸੱਤਾ, ਚਿਮਨ ਲਾਲ ਬਾਂਸਲ, ਗੁਰਪ੍ਰੀਤ ਗੋਪੀ, ਰਾਕੇਸ਼ ਜਿੰਦਲ, ਗੁਰਮੀਤ ਸਿੰਘ ਮੀਮਸਾ, ਸਤਵੰਤ ਸਿੰਘ ਮੰਗਾ ਆਦਿ ਹਾਜ਼ਰ ਸਨ।
0 comments:
एक टिप्पणी भेजें