ਦੁਸਹਿਰਾ ਗਰਾਊਂਡ ਵਿੱਚ ਲਗਾਏ ਗਏ 200 ਛਾਂਦਾਰ ਬੂਟੇ
ਕੁਦਰਤ ਪ੍ਰੇਮੀ ਗੁਰਸਿਮਰਨ ਸਿੰਘ ਦਾ ਉਪਰਾਲਾ ਸ਼ਲਾਘਾਯੋਗ- ਬਲਜੀਤ ਸਿੰਘ ਢਿੱਲੋਂ
ਵੱਖ-ਵੱਖ ਜਨਤਕ ਥਾਵਾਂ ਤੇ ਪਹਿਲਾਂ ਵੀ ਬੂਟੇ ਲਗਾ ਚੁੱਕਾ ਹੈ ਸਹਾਇਕ ਥਾਣੇਦਾਰ ਗੁਰਸਿਮਰਨ ਸਿੰਘ
ਬਰਨਾਲਾ 25 ਦਸੰਬਰ( ਸੁਖਵਿੰਦਰ ਸਿੰਘ ਭੰਡਾਰੀ /ਕੇਸ਼ਵ ਵਰਦਾਨ ਪੁੰਜ )-ਦੁਸਹਿਰਾ ਗਰਾਊਂਡ ਬਰਨਾਲਾ ਵਿਖੇ ਥਾਣਾ ਸਿਟੀ 1 ਦੇ ਸਹਾਇਕ ਥਾਣੇਦਾਰ ਗੁਰਸਿਮਰਨ ਸਿੰਘ ਵੱਲੋਂ 200 ਦੇ ਕਰੀਬ ਬੂਟੇ ਲਗਾਏ ਗਏ। ਗਰਾਊਂਡ ਵਿੱਚ ਬੂਟੇ ਲਗਾਉਣ ਦੀ ਰਸਮੀ ਸ਼ੁਰੂਆਤ ਥਾਣਾ ਸਿਟੀ 1 ਦੇ ਐੱਸਐੱਚਓ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਕੀਤੀ। ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਸਾਡਾ ਵਾਤਾਵਰਨ ਦਿਨੋਂ ਦਿਨ ਗੰਧਲਾ ਹੁੰਦਾ ਜਾ ਰਿਹਾ ਹੈ ਅਤੇ ਰੁੱਖਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ ਜਿਸਦੇ ਚਲਦੇ ਇਹ ਬੂਟੇ ਲਗਾਏ ਜਾ ਰਹੇ ਹਨ ਤਾਂ ਜੋ ਚੌਗਿਰਦੇ ਵਿੱਚ ਰਹਿਆਲੀ ਨੂੰ ਮੁੜ ਬਹਾਲ ਕੀਤਾ ਜਾ ਸਕੇ। ਉਨ੍ਹਾਂ ਕੁਦਰਤ ਪ੍ਰੇਮੀ ਗੁਰਸਿਮਰਨ ਸਿੰਘ ਢਿੱਲੋਂ ਵੱਲੋਂ ਕੀਤੇ ਇਸ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਕੁਦਰਤ ਪ੍ਰੇਮੀ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਦੁਸਹਿਰਾ ਗਰਾਊਂਡ ਵਿੱਚ 200 ਦੇ ਕਰੀਬ ਬੂਟੇ ਉਨ੍ਹਾਂ ਵੱਲੋਂ ਲਗਾਏ ਜਾ ਰਹੇ ਹਨ ਅਤੇ ਇਸ ਤੋਂ ਪਹਿਲਾ ਵੀ ਉਹ ਵੱਖ ਵੱਖ ਜਨਤਕ ਥਾਵਾਂ ਤੋਂ ਇਲਾਵਾ ਥਾਣਾ ਧਨੌਲਾ, ਥਾਣਾ ਮਹਿਲਕਲਾਂ, ਕਾਲਾ ਮਹਿਰ ਸਟੇਡੀਅਮ ਵਿੱਚ ਵੀ ਬੂਟੇ ਲਗਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੁਦਰਤ ਨਾਲ ਉਨ੍ਹਾਂ ਦਾ ਮੋਹ ਹੈ ਅਤੇ ਇਸ ਨੂੰ ਬਚਾਉਣ ਦੇ ਲਈ ਰੁੱਖ ਸਭ ਤੋਂ ਵੱਧ ਕਾਰਗਰ ਹਨ ਜਿਸ ਲਈ ਉਨ੍ਹਾਂ ਵੱਲੋਂ ਬੂਟੇ ਲਗਾਏ ਜਾ ਰਹੇ ਹਨ ਇਸ ਨਾਲ ਜਿੱਥੇ ਵਾਤਾਵਰਨ ਸ਼ੁੱਧ ਹੋਵੇਗਾ ਉਥੇ ਹੋਰਨਾਂ ਨੂੰ ਵੀ ਇਸ ਤਰਾਂ ਦੇ ਉਪਰਾਲਿਆਂ ਤੋਂ ਪ੍ਰੇਰਣਾ ਮਿਲੇਗੀ। ਇਸ ਮੌਕੇ ਪੁਲਸ ਅਧਿਕਾਰੀ ਆਲਾ ਸਿੰਘ,ਹੌਲਦਾਰ ਜਸਪਾਲ ਹਾਜ਼ਰ ਸਨ
ਫੋਟੋ ਕੈਪਸ਼ਨ : ਦੁਸਹਿਰਾ ਗਰਊਂਡ ਵਿਖੇ ਬੂਟਾ ਲਾਉਂਦੇ ਹੋਏ ਐਸਐਚਓ ਬਲਜੀਤ ਸਿੰਘ ਢਿੱਲੋਂ ਤੇ ਹੋਰ
0 comments:
एक टिप्पणी भेजें